ਪੰਜਾਬ ਵਿੱਚ ਕਰਫਿਊ ਤੇ ਕੋਰੋਨਾ ਵਾਈਰਸ ਦੇ ਚੱਲਦਿਆਂ ਲੌੜਵੰਦ ਪਰਿਵਾਰ ਤੱਕ ਰਾਸ਼ਨ ਲੈਕੇ ਪਹੁੰਚੀ ਜਥੇਦਾਰ ਹਵਾਰਾ ਕਮੇਟੀ

 ਜਥੇਦਾਰ ਹਵਾਰਾ ਦੇ ਨਿਰਦੇਸ਼ਾਂ ਤੇ ਬਣੀ COVID -19 ਕਮੇਟੀ – ਵਰਲਡ ਸਿੱਖ ਪਾਰਲੀਮੈਂਟ

ਲੰਡਨ (ਸਮਾਜਵੀਕਲੀ) – ਰਾਜਵੀਰ ਸਮਰਾ- ਵਰਲਡ ਸਿੱਖ ਪਾਰਲੀਮੈਟ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ Covid-19 ਨਾਲ ਬਣੀ ਇਸ ਔਖੀ ਘੜੀ ਵਿੱਚ ਹਰ ਲੌੜਵੰਦ ਪਰਿਵਾਰ ਦੇ ਨਾਲ ਖੜੀ ਹੈ। ਮੀਡੀਆ ਕੌਂਸਲ ਵਰਲਡ ਸਿੱਖ ਪਾਰਲੀਮੈਟ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਰਫਿਉ ਦੇ ਹਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਪੁਲਿਸ ਘਰੋਂ ਬਾਹਰ ਨਿਕਲ ਰਹੇ ਲੋਕਾਂ ਉੱਪਰ ਤਸ਼ਦੱਦ ਕਰਦੀ ਹੈ ਜਿਸ ਕਾਰਨ ਲੋਕਾਂ ਵਿੱਚ ਇੱਕ ਸਹਿਮ ਬਣ ਗਿਆ ਹੈ ਜਿਸਦੇ ਚੱਲਦਿਆਂ ਹਰ ਇੱਕ ਪੰਜਾਬ ਵਾਸੀ ਘਰਾਂ ਅੰਦਰ ਬੰਦ ਚਿੰਤਤ ਹਲਾਤਾ ਵਿੱਚ ਜੀਵਨ ਵਸਰ ਕਰਨ ਲਈ ਮਜਬੂਰ ਹੋ ਗਿਆ ਹੈ। ਵਰਲਡ ਸਿੱਖ ਪਾਰਲੀਮੈਟ ਤੱਕ ਇਹ ਖਬਰਾਂ ਵੀਡੀਉ ਸਹਿਤ ਪਹੁੰਚੀਆਂ ਹਨ ਕਿ ਸਰਕਾਰਾਂ ਵੱਲੋਂ ਭੇਜੀ ਜਾਣ ਵਾਲੀ ਰਾਹਤ ਸਮੱਗਰੀ ਬਿੱਲਕੁੱਲ ਖ਼ਰਾਬ ਅਤੇ ਘਟੀਆ ਕੁਆਲਟੀ ਵਿੱਚ ਹੈ ਜੋ ਕਿ ਖਾਣ ਪੀਣ ਲਈ ਵਰਤੋਂ ਯੋਗ ਵੀ ਨਹੀ ਹੈ।

ਅਜਿਹੇ ਵਿੱਚ ਸਿੱਖ ਕੌਮ ਦੇ ਜਰਨੈਲ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹੀ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਇਸ ਮਾਹਾਮਾਰੀ ਦੇ ਚੱਲਦਿਆਂ ਕੋਈ ਵੀ ਲੌੜਵੰਦ ਪਰਿਵਾਰ ਖਾਣੇ ਤੌ ਭੁੱਖਾ ਨਾਂਅ ਰਹੇ। ਸੰਸਾਰ ਵਿੱਚ ਜਿੱਥੇ ਕਿਤੇ ਵੀ ਕਿਸੇ ਨੂੰ ਮਦਦ ਦੀ ਲੌੜ ਹੋਵੇਗੀ ਵਰਲਡ ਸਿੱਖ ਪਾਰਲੀਮੈਟ ਅਤੇ ਹਵਾਰਾ ਕਮੇਟੀ ਲੌੜਵੰਦਾ ਦੀ ਮਦਦ ਕਰੇਗੀ ਜਿਕਰਯੋਗ ਹੈ ਕਿ ਜਥੇਦਾਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਵਿਦੇਸ਼ਾਂ ਵਿੱਚ ਵਰਲਡ ਸਿੱਖ ਪਾਰਲੀਮੈਟ ਅਮਰੀਕਾ ਦੀਆ ਸਟੇਟਾਂ ਵਿੱਚ ਲੰਗਰ ਦੁਆਰਾ ਮਦਦ ਚੱਲ ਰਹੀ ਹੈ, ਉੱਥੇ ਹੀ ਪੰਜਾਬ ਵਿੱਚ ਵੱਖ ਵੱਖ ਦਿਸਿਆ ਵਿੱਚ ਲੌੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ। ਤਾਜਾ ਖ਼ਬਰਾਂ ਅਨੁਸਾਰ ਪੰਜਾਬ ਵਿੱਚ ਕਰਫਿਉ 1 ਮਈ ਤੱਕ ਵਧਾ ਦਿੱਤਾ ਗਿਆ ਹੈ ਇਸ ਚੱਲਦੇ ਸਮੇਂ ਜੇਕਰ ਕਿਸੇ ਵੀ ਪਰਿਵਾਰ ਨੂੰ ਦਵਾਈਆ, ਰਾਸ਼ਨ, ਜਾ ਹੋਰ ਜ਼ਰੂਰੀ ਵਸਤਾਂ ਦੀ ਲੌੜ ਮਹਿਸੂਸ ਹੋਈ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਪੰਜਾਬ ਅੰਦਰ ਵਰਲਡ ਸਿੱਖ ਪਾਰਲੀਮੈਟ ਦੇ ਸਹਿਯੋਗ ਨਾਲ ਮਦਦ ਕੀਤੀ ਜਾਵੇਗੀ। Rajveer samra

Previous articleਯੂਪੀ ’ਚ ਟੈਸਟਿੰਗ ਸਹੂਲਤ ’ਚ ਵਾਧਾ ਜੀਵਨ ਰੱਖਿਅਕ ਸਾਬਤ ਹੋਵੇਗਾ: ਪ੍ਰਿਯੰਕਾ
Next articleਕਨੇਡਾ ਚ 2 ਪੰਜਾਬੀਆਂ ਦੀ ਮਾੜੀ ਕਰਤੂਤ – ਜਲਦੀ ਅਮੀਰ ਹੋਣ ਦੇ ਚੱਕਰ ਚ ਕਰ ਦਿੱਤਾ ਕਾਂਡ