ਪੰਜਾਬ ਭਰ ਵਿੱਚ ਪਹਿਲੀ ਸਮਾਰਟ ਡਾਇਟ ਬਣੀ ਡਾਇਟ ਅਹਿਮਦਪੁਰ ,ਮਾਨਸਾ

(ਸਮਾਜ ਵੀਕਲੀ)

ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ,ਅਹਿਮਦਪੁਰ( ਮਾਨਸਾ ) ਪਹਿਲੀ ਸਮਾਰਟ ਡਾਇਟ ਵਜੋਂ ਪੰਜਾਬ -ਭਰ ਦੀਆਂ ਹੋਰ ਡਾਇਟਾਂ ਲਈ ਆਦਰਸ਼ ਮਾਡਲ ਬਣ ਕੇ ਸਾਹਮਣੇ ਆਈ ਹੈ। ਵਰਤਮਾਨ ਸਮੇਂ ਵਿੱਚ ਜਿੱਥੇ ਸਕੂਲੀ ਬੱਚਿਆਂ ਨੂੰ ਗੁਣਾਤਮਕ ਤੇ ਗਿਣਾਤਮਕ ਸਿੱਖਿਆ ਦੀ ਲੋੜ ਹੈ ,ਉਥੇ ਹੀ ਇਸ ਤੋਂ ਵੀ ਵੱਧ ਜ਼ਰੂਰਤ ਭਵਿੱਖਤ ਅਧਿਆਪਕਾਂ ਨੂੰ ਵੀ ਆਦਰਸ਼ ਗੁਣਾਤਮਕ ਤੇ ਗਿਣਾਤਮਕ ਸਿਖਲਾਈ ਦੀ ਹੈਂ ਕਿਉਂਕਿ ਦੇਸ਼ ਦੇ ਅਗਲੇ ਭਵਿੱਖ ਦਾ ਨਿਰਮਾਣ ਉਹਨਾਂ ਭਵਿੱਖਤ ਅਧਿਆਪਕਾਂ ਦੇ ਹੱਥਾਂ ਵਿਚ ਹੈ। ਕਿਸੇ ਨੇ ਬੜਾ ਬਾਖੂਬ ਲਿਖਿਆ ਹੈ

ਸੋਚਨੇ ਸੇ ਕਹਾਂ ਮਿਲਤੇ ਹੈਂ ਤੰਮਨਾਓਂ ਕੇ ਸਹਿਰ ।
ਚਲਨਾ ਵੀ ਜ਼ਰੂਰੀ ਹੈ ਮੰਜ਼ਿਲ ਪਾਨੇ ਕੇ ਲਿਏ।

ਸੰਸਥਾ ਨੂੰ ਇਸ ਦਰਜੇ ਤੱਕ ਪਹੁੰਚਾਉਣ ਲਈ ਸਿਰਫ਼ ਸੋਚ ਹੀ ਨਹੀਂ ਬਲਕਿ ਉਸਤੋਂ ਵੱਧ ਕੇ ਸਮਰਪਣ ਤੇ ਸਖ਼ਤ ਮਿਹਨਤ ਦੀ ਜ਼ਰੂਰਤ ਸੀ ,ਜਿਸ ਨਾਲ ਇਸ ਸੰਸਥਾ ਦੀ ਨੁਹਾਰ ਬਦਲੀ ਜਾ ਸਕਦੀ ਸੀ। ਸੰਸਥਾ ਵਿੱਚ ਇਹ ਵੱਡਾ ਪਰਿਵਰਤਨ ਇੱਕ ਉੱਘੀ ਸ਼ਖ਼ਸੀਅਤ ਦੇ ਮਾਲਕ ਪ੍ਰਿੰਸੀਪਲ ਡਾ.ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਇਆ ਜੋ ਲਗਭਗ ਵੀਹ ਸਾਲ ਪਹਿਲਾਂ ਇਸ ਸੰਸਥਾ ਦੇ ਵਿਚੋਂ ਪੜ੍ਹ ਕੇ ਗੲੇ ਹਨ ਤੇ ਪਿਛਲੇ ਕੁਝ ਮਹਿਨਿਆਂ ਤੋਂ ਹੀ ਪ੍ਰਿੰਸੀਪਲ ਦੇ ਅਹੁਦੇ ਤੇ ਬਿਰਾਜਮਾਨ ਹੋਏ। ਉਹਨਾਂ ਦੀ ਸਲਾਘਾਯੋਗ ਅਗਵਾਈ ਸਦਕਾ ਅਤੇ ਟੀਮ ਵਰਕ ਸਦਕਾ ਪੰਜਾਬੀ ਲੈਕਚਰਾਰ ਸ੍ਰੀਮਾਨ ਗਿਆਨਦੀਪ ਸਿੰਘ, ਅੰਗਰੇਜ਼ੀ ਸ੍ਰੀਮਤੀ ਸਰੋਜ ਰਾਣੀ, ਡੀ.ਪੀ.ਈ.ਸ੍ਰੀਮਾਨ ਸਤਨਾਮ ਸਿੰਘ ਸੱਤਾ, ਆਰਟ ਐਂਡ ਕਰਾਫਟ ਅਧਿਆਪਕ ਬਲਤੇਜ ਸਿੰਘ ਧਾਲੀਵਾਲ, ਸਵਿਪਰ ਰਾਜ ਸਿੰਘ ਤੇ ਸੇਵਾਦਾਰ ਗੁਰਮੇਲ ਸਿੰਘ ਨੇ ਇਹ ਸੰਸਥਾ ਨੂੰ ਹੋਰ ਸੰਸਥਾਵਾਂ ਲਈ ਆਦਰਸ਼ ਮਾਡਲ ਬਣਾ ਕੇ ਸਾਹਮਣੇ ਲਿਆਂਦਾ। ਸਿੱਖਿਆ ਸੱਕਤਰ ਸ਼੍ਰੀ ਕ੍ਰਿਸ਼ਨ ਕੁਮਾਰ ਵਲੋਂ ਇਸ ਸੰਸਥਾ ਨੂੰ ਪੰਜਾਬ ਦੀ ਪਹਿਲੀ ਸਮਾਰਟ ਡਾਇਟ ਘੋਸ਼ਿਤ ਕੀਤਾ ਗਿਆ।

ਪ੍ਰਿੰਸੀਪਲ ਡਾ.ਬੂਟਾ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਸੰਸਥਾ ਦਾ ਨਵੀਨੀਕਰਨ ਉਹਨਾਂ ਦੇ ਸਾਰੇ ਸਮੂਹ ਸਟਾਫ਼ ਦੇ ਸਮਰਪਣ ਤੇ ਮਿਹਨਤ ਸਦਕਾ ਸੰਭਵ ਹੋਇਆ ਹੈ।ਇਹ ਟੀਮ ਵਰਕ ਦਾ ਕਮਾਲ ਹੈ।

ਟੀਮ ਵਰਕ ਦੇ ਉਤਸ਼ਾਹ ਨੂੰ ਦੇਖਦਿਆਂ ਦਾਨੀ ਸੱਜਣਾਂ ਨੇ ਵੀ ਆਪਣਾ ਭਰਪੂਰ ਯੋਗਦਾਨ ਦਿੱਤਾ ਜਿਹਨਾਂ ਵਿਚ ਜ਼ਿਲ੍ਹਾ ਮਾਨਸਾ ਦੇ ਅਧਿਆਪਕ ਤੇ ਪਿਛੇ ਪੜ੍ਹ ਕੇ ਸਿਖਿਆਰਥੀ ਤੇ ਹੋਰ ਦਾਨੀ ਸ਼ਖ਼ਸੀਅਤਾਂ ਸ਼ਾਮਿਲ ਸਨ। ਇਥੇ ਜਿਲ੍ਹੇ ਦੇ ਕੁਝ ਆਰਟ ਐਂਡ ਕਰਾਫਟ ਅਧਿਆਪਕਾਂ ਨੇ ਆਪਣੀ ਰੰਗਾਂ ਨਾਲ ਆਪਣੀ ਕਲਾਕਾਰੀ ਬਾਖੂਬੀ ਸੰਸਥਾ ਦੀਆਂ ਕੰਧਾਂ ਤੇ ਦਿਖਾਈ ।

ਸੰਸਥਾ ਵਿੱਚ ਮਹਾਨ ਵਿਅਕਤੀ ਡਾ.ਅਬਦੁਲ ਕਲਾਮ ,ਮਦਰ ਟਰੇਸਾ ਵਰਗੀਆਂ ਸਖਸ਼ੀਅਤਾਂ ਦੇ ਬਣਾਈ ਚਿੱਤਰ ਸਿਖਿਆਰਥੀਆਂ ਵਿਚ ਜਜ਼ਬੇ ਭਰਦੇ ਹਨ । ਸੰਸਥਾ ਵਿੱਚ ਬਣੀ ਕੰਪਿਊਟਰ ਲੈਬ , ਲਾਇਬ੍ਰੇਰੀ ,ਸਾਇੰਸ ਲੈਬ ਪ੍ਰੋਜੈਕਟਰ ਵਾਕਿਆ ਹੀ ਦੇਖਣਯੋਗ ਹਨ।

ਕੋਵਿਡ -19 ਦੇ ਦੌਰ ਤੋਂ ਬਾਅਦ ਜਦੋਂ ਸਿਖਿਆਰਥੀਆਂ ਨੇ ਸੰਸਥਾ ਵਿੱਚ ਪੈਰ ਪਾਏ ਉਦੋਂ ਤੱਕ ਸੰਸਥਾ ਦੀ ਪੂਰੀ ਨੁਹਾਰ ਬਦਲ ਚੁੱਕੀ ਸੀ। ਇਹ ਸਭ ਕੁਝ ਦੇਖ ਕੇ ਸਿਖਿਆਰਥੀ ਫੁੱਲੇ ਨੀ ਸਮਾਏ।

ਇਸ ਸਭ ਲਈ ਡਾਇਟ ਪ੍ਰਿੰਸੀਪਲ ਤੇ ਸਮੂਹ ਸੰਸਥਾ ਪਰਿਵਾਰ ਵਧਾਈ ਦਾ ਪਾਤਰ ਹੈ।

ਰਮੇਸ਼ਵਰ ਸਿੰਘ

Previous articleਬੰਦੇ ਜਾਂ ਬਾਂਦਰ
Next articleਮਾਂ ਬੋਲੀ ਦਾ ਲਾਡਲਾ ਸਪੂਤ ਰਮੇਸ਼ਵਰ ਸਿੰਘ