ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਮੋਦੀ ਵਿਰੁੱਧ ਲਾਇਆ ਧਰਨਾ,ਸ੍ਰੀ ਰਾਜ ਸ਼ਰਮਾ ਤੇ ਸ੍ਰੀ ਰੇਸ਼ਮ ਭਰੋਲੀ।

ਹਮਬਰਗ (ਸਮਾਜ ਵੀਕਲੀ) (ਭਰੋਲੀ+ਮਾਨ): ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਭਾਰਤ ਦੇ ਬੇਦਰਦੀ ,ਨਰਦੇਈ,ਤਾਨਾਸ਼ਾਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਦਿੱਲੀ ਵਿੱਚ ਜਾ ਕੇ ਲਲਕਾਰਿਆ ਤੇ ਮੋਦੀ ਦੀਆ ਪੰਜਾਬ ਵਿਰੋਧੀ ਨੀਤੀਆਂ ਨੂੰ ਜੱਗ ਜ਼ਾਹਰ ਕੀਤਾ ਯਾਦ ਰਹੇ ਕਿ ਪੰਜਾਬ ਦੇ ਕਮਾਂਡਰ ਮਹਾਰਾਜਾ ਅਮਰਿੰਦਰ ਸਿੰਘ ਤੇ ਹੋਰ ਕਈ ਲੀਡਰਾਂ ਨੇ ਪਹਿਲਾ ਹੀ ਪੰਜਾਬ ਲਈ ਹਰ ਕੁਰਬਾਨੀ ਕਰਨ ਦਾ ਐਲਾਨ ਕਰ ਦਿੱਤਾ ਸੀ ,

ਅੱਜ ਇਸ ਤਰ੍ਹਾਂ ਆਪਣੀ ਫੌਜ ਸਮੇਤ ਦਿੱਲੀ ਦੇ ਜੰਤਰ ਮੰਤਰ ਤੇ ਧਰਨਾ ਦੇ ਕੇ ਮੋਦੀ ਸਰਕਾਰ ਨੂੰ ਹਲੂਣਦੇ ਹੋਏ ਕਿਹਾ ਕਿ ਪੰਜਾਬ ਆਪਣੇ ਹੱਕ ਲੈਣ ਲਈ ਹਰ ਪੱਧਰ ਦੀ ਲੜਾਈ ਲੜੇਗਾ,ਇੰਡੀਅਨ ਓਵਰਸੀਜ ਕਾਂਗਰਸ ਜਰਮਨੀ ਦੇ ਇਨਚਾਰਜ ਸ੍ਰੀ ਰੇਸ਼ਮ ਭਰੋਲੀ ਤੇ ਵਿੱਤ ਸਕੱਤਰ ਸ੍ਰੀ ਰਾਜ ਸ਼ਰਮਾ ਨੇ ਇਕ ਪ੍ਰੈਸ ਮਿਲਣੀ ਦੁਰਾਨ ਦੱਸਿਆ ਕਿ ਕੈਪਟਨ ਸਾਹਿਬ ਦੇ ਪੰਜਾਬ ਦੇ ਕਿਸਾਨਾਂ ,ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਇਤਿਹਾਸਕ ਐਲਾਨ ਨਾਲ ਸਾਰੀ ਦੁਨੀਆ ਵਿੱਚ ਭਾਰਤੀ ਕਾਂਗਰਸ ਦਾ ਸਤਿਕਾਰ ਵਧਿਆ ਹੈ ,

ਉਹਨਾ ਕਿਹਾ ਕਿ ਭਾਜਪਾ ਸਰਕਾਰ ਨੇ ਪੰਜਾਬ ਦੇ.ਜੀ,ਡੀ,ਪੀ ਵਾਲਾ 8.50 ਕਰੋੜ ਰੁਪਏ ਅਤੇ ਪੇਂਡੂ ਵਿਕਾਸ ਫੰਡ ਦੇ 1100 ਕਰੋੜ ਰੁਪਏ ਰੋਕ ਕੇ ਸਾਨੂੰ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ,ਕਿ ਪੰਜਾਬ ਭਾਰਤ ਲਈ ਕੋਈ ਅਹਿਮੀਅਤ ਨਹੀਂ ਰੱਖਦਾ,ਜਦ ਕਿ ਦੇਸ਼ ਦੀ ਅਜ਼ਾਦੀ ਲਈ ਪੰਜਾਬੀਆਂ ਨੇ ਸਭ ਤੋਂ ਜਾਨਾਂ ਵਾਰ ਕੇ ਫਾਸੀਆਂ ਦੇ ਰੱਸੇ ਚੁੰਮਣ ਵਾਲ਼ਿਆਂ ਦੇ ਵਾਰਸਾਂ ਨੂੰ ਟਿੱਚ ਸਮਝਣ ਵਾਲੀ ਇਸ ਸਰਕਾਰ ਨੂੰ ਪੰਜਾਬੀ ਤੇ ਕਾਂਗਰਸ ਪਾਰਟੀ ਗੱਦੀਓਂ ਲਾਹ ਕੇ ਦਮ ਲਵੇਗੀ,ਇਸ ਸਮੇਂ ਇੰਡੀਅਨ ਓਵਰਸੀਜ ਕਾਂਗਰਸ ਜਰਮਨ ਦੇ ਨੇਤਾ ਸੀ ਰਾਜੀਵ ਬੇਰੀ ,ਸ:ਸੁਖਜਿੰਦਰ ਸਿੰਘ ਗਰੇਵਾਲ, ਬੀਬੀ ਨਾਜਮਾ ਨਾਜ਼ ਜੰਡਿਆਲਾ ਹਾਜ਼ਰ ਸਨ।

Previous articleਅੱਜ ਵਾਲ਼ਾ ਤਾਂ ਟ੍ਰੇਲਰ ਹੈ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ 9ਵੀਂ ਤੋਂ 12ਵੀਂ ਦੀਆਂ ਕਲਾਸਾਂ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਦੇ ਚਿਹਰੇ ਖਿੜੇ