ਜਲੰਧਰ(ਸਮਾਜ ਵੀਕਲੀ) :- ਪੰਜਾਬ ਬੁਧਿਸਟ ਸੁਸਾਇਟੀ (ਰਜਿ) ਪੰਜਾਬ ਅਤੇ ਭਿਖਸ਼ੂ ਸੰਘ ਪੰਜਾਬ ਵੱਲੋ 10 (ਦੱਸ) ਦਿਨ ਦਾ ਭਿਕਸ਼ੂ ਟ੍ਰੇਨਿੰਗ ਕੈੰਪ ਤਕਸ਼ਿਲਾ ਮਹਾ ਬੁੱਧ ਵਿਹਾਰ ਕਾਦੀਆਂ, ਲੁਧਿਆਣਾ ਵਿਖੇ ਸ਼ੁਰੂ ਕੀਤਾ ਗਿਆ. ਇਸ ਮੌਕੇ 57 ਨਵੇਂ ਭਿਕਸ਼ੂ ਟ੍ਰੇਨਿੰਗ ਲੈਣਗੇ. ਇਹਨਾਂ ਵਿਚ ਚਾਰ ਔਰਤਾਂ ਭਿਕਸ਼ੂਨੀਆਂ ਬਣ ਰਹੀਆਂ. ਇਹ ਪੰਜਾਬ ਵਿਚ ਇਕ ਇਤਹਾਸਿਕ ਮੌਕਾ ਹੈ, ਜਦ ਇੱਥੇ 1200 ਸਾਲ ਬਾਅਦ ਭਿਕਸ਼ੂਆਂ ਅਤੇ ਭਿਕਸ਼ੂਨੀਆਂ ਨੂੰ 10 ਦਿਨਾ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ. ਇਸ ਮੌਕੇ ਨਾਗਪੁਰ ਦੇ ਪ੍ਰਸਿੱਦ ਭਿਕਸ਼ੂ ਸੁਗਤਾਨੰਦ, ਭਿਕਸ਼ੂ ਦਰਸ਼ਨ ਦੀਪ ਗਾਜ਼ੀਆਬਾਦ, ਭਿਕਸ਼ੂ ਪ੍ਰਗਿਆ ਬੋਧੀ, ਚੰਦਰ ਕਿਰਤੀ, ਮੁਦਤਾਂ ਬੋਧੀ, ਸ਼ਾਸ਼ਨ ਕਿਰਤੀ ਅਤੇ ਭਿਕਸ਼ੂ (ਬਿਪੱਸੀ) ਨੇ ਇਹਨਾਂ 57 ਭਿਕਸੁਆਂ ਨੂੰ ਟ੍ਰੇਨਿੰਗ ਕੈੰਪ ਵਿਚ ਦਾਖਲਾ ਦਿੱਤਾ ਅਤੇ ਭਿਕਸ਼ੂ ਬਣਨ ਦੀ ਪ੍ਰਕ੍ਰਿਆ ਰਾਹੀਂ ਭਿਕਸ਼ੂ ਬਣਾਇਆ ਅਤੇ ਟ੍ਰੇਨਿੰਗ ਕੈੰਪ ਦੀ ਸ਼ੁਰੂਆਤ ਕੀਤੀ.
ਇਸ ਮੌਕੇ ਤੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ, ਪੰਜਾਬ ਬੁਧਿਸਟ ਸੋਸਾਇਟੀ (ਰਜਿ) ਪੰਜਾਬ, ਦੇਸ ਰਾਜ ਚੌਹਾਨ, ਰਾਮ ਦਾਸ ਗੁਰੂ, ਸੋਨੂ ਅੰਬੇਡਕਰ , ਸੁਰਿੰਦਰ ਕੁਮਾਰ ਬੋਧ, ਡਾਕਟਰ ਤੀਰਥ ਕੌਰ ਅਮਲੋਹ, ਲਖਬੀਰ ਸਿੰਘ (ਖੰਨਾ) ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ, ਇਸ ਮੌਕੇ ਤੇ ਡਾਕਟਰ ਤੀਰਥ ਕੌਰ MBBS, MS, ਅਤੇ ਸ਼੍ਰੀ ਲਖਬੀਰ ਸਿੰਘ ਚੌਹਾਨ ਨੂੰ ਬੁੱਧ ਮਤ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਦੀਆਂ ਕਿਤਾਬ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ.
ਜਾਰੀ ਕਰਤਾ :- ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ (Mob: 98726-66784)