ਧੀਆਂ ਦੇ ਘਰ ਦੋ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਧੀਆਂ ਦੇ ਘਰ ਦੋ ਵੇ ਲੋਕੋ ,
ਧੀਆਂ ਦੇ ਘਰ ਦੋ . ਧੀਆਂ ਦੇ ਘਰ ਦੋ ਵੇ ਲੋਕੋ ਧੀਆਂ ਦੇ ਘਰ ਦੋ .
ਪੇਕਿਆਂ ਤੇ ਸਹੁਰਿਆਂ ਦੇ ਘਰ ਵਿੱਚ ,
ਵੰਡਦੀਆਂ ਰਹਿੰਦੀਆਂ ਨੇ ਖ਼ੁਸ਼ਬੋ .
ਧੀਆਂ ਦੇ ਘਰ ਦੋ ਵੇ ਲੋਕੋ ,
ਧੀਆਂ ਦੇ ਘਰ ਦੋ .

ਧੀ ਰਿਸ਼ਤਿਆਂ ਦਾ ਮੁੱਢ ਹੁੰਦੀ ਹੈ
ਧੀ ਬਾਝੋਂ ਕੋਈ ਰਿਸ਼ਤਾ ਨਾ .
ਧੀਆਂ ਤੋਂ ਮਾਵਾਂ ਬਣਦੀਆਂ ਕੋਈ
ਮਾਵਾਂ ਜਿਹਾ ਫਰਿਸ਼ਤਾ ਨਾ .
ਦਰਿਆ ਦਿਲ ਦੀਆਂ ਮਾਲਕ ਹੁੰਦੀਆਂ
ਇਹ ਤੱਤਾ ਠੰਡਾ ਲੈਣ ਸਮੋਅ.
ਧੀਆਂ ਦੇ ਘਰ ਦੋ ਵੇ ਲੋਕੋ
ਧੀਆਂ ਦੇ ਘਰ ਦੋ..
ਧੀ ਹੁੰਦੀ ਹੈ ਭੈਣ ਕਿਸੇ ਦੀ
ਜਿੰਦ ਵਾਰਦੀ ਵੀਰਾਂ ਤੋਂ .
ਐਪਰ ਘਰ ਵਿੱਚ ਰੱਖ ਨਾ ਹੋਵਣ
ਰਾਜੇ ਰੰਕ ਅਮੀਰਾਂ ਤੋਂ .
ਅਪਣੇ ਬਾਗ ਦੇ ਫੁੱਲ ਨੂੰ ਕਿਸੇ ਦੇ
ਹਾਰ ‘ਚ ਆਪੇ ਦੇਈਏ ਪੋ੍ਅ .
ਧੀਆਂ ਦੇ ਘਰ ————–

ਧੀਆਂ ਜਦੋਂ ਚਿੜੀਆਂ ਹੁੰਦੀਆਂ ਸੀ
ਉਹ ਗੱਲ ਪੁਰਾਣੀ ਹੋਈ .
ਅੱਜ ਕੱਲ੍ ਧੀਆਂ ਪੁੱਤਾਂ ਦੇ ਵਿੱਚ
ਫਰਕ ਰਿਹਾ ਨਾ ਕੋਈ .
ਪਿਛਲੀਆਂ ਗੱਲਾਂ ਚੇਤੇ ਕਰ ਕਰ
ਜਾਰੋ ਜਾਰ ਅੱਖ ਪੈਂਦੀ ਰੋ .
ਧੀਆਂ ਦੇ ਘਰ ————–

ਓਪਰੇ ਘਰ ਦੀਆਂ ਮਾਲਕ ਬਣ ਕੇ
ਇਹ ਵੰਸ਼ ਤੋਰਦੀਆਂ ਅੱਗੇ .
ਦੋਵਾਂ ਘਰਾਂ ਦੀ ਸੁੱਖ ਮੰਗਣ
ਕਿ ਤੱਤੀ ਵਾਅ ਨਾ ਲੱਗੇ .
ਤਿੰਨ ਪੀੜੀ੍ਆ ਨੂੰ ਰੁਸ਼ਨਾਉਦੀ
ਰਹੇ ਇਹਨਾਂ ਦੀ ਵੱਖਰੀ ਲੋਅ .
ਧੀਆਂ ਦੇ ਘਰ ————–

ਓਪਰੇ ਘਰ ਦੀਆਂ ਮਾਲਕ ਬਣ ਕੇ
ਇਹ ਵੰਸ਼ ਤੋਰਦੀਆਂ ਅੱਗੇ .
ਦੋਵਾਂ ਘਰਾਂ ਦੀ ਸੁੱਖ ਮੰਗਣ
ਕਿ ਤੱਤੀ ਵਾਅ ਨਾ ਲੱਗੇ .
ਤਿੰਨ ਪੀੜੀ੍ਆਂ ਨੂੰ ਰੁਸ਼ਨਾਉਦੀ
ਰਹੇ ਇਹਨਾਂ ਦੀ ਵੱਖਰੀ ਲੋਅ .
ਧੀਆਂ ਦੇ ਘਰ ————–

ਪਿੰਡ ਰੰਚਣਾਂ ਵਾਲ਼ਾ ਹਰ ਪਲ
ਧੀਆਂ ਦੀ ਸੁੱਖ ਮੰਗਦਾ ਏ .
ਨੂੰਹਾਂ ਧੀਆਂ ਇੱਕੋ ਬਰਾਬਰ
ਦੋਹਾਂ ਦਾ ਦੁੱਖ ਡੰਗਦਾ ਏ .
ਦੋਵਾਂ ਦੇ ਸਿਰ ‘ ਤੇ ਹੱਥ ਰਖਦਾ
ਦੁੱਖ ਦੀ ਜੇ ਪੈ ਜੇ ਕਨਸੋਅ .
ਧੀਆਂ ਦੇ ਘਰ —————-

ਮੂਲ ਚੰਦ ਸ਼ਰਮਾ
              94784 08898

Previous articleਪੰਜਾਬ ਬੁਧਿਸਟ ਸੁਸਾਇਟੀ ਪੰਜਾਬ ਅਤੇ ਭਿਖਸ਼ੂ ਸੰਘ ਪੰਜਾਬ ਵੱਲੋ ਭਿਕਸ਼ੂ ਟ੍ਰੇਨਿੰਗ ਕੈੰਪ
Next article28ਵੇਂ ਵਿਦਿਆਰਥੀਆਂ ਦੇ ਸਾਇੰਸ ਕਾਮਰਸ ਜ਼ਿਲ੍ਹਾ ਪੱਧਰੀ ਮੁਕਾਬਲੇ ਆਯੋਜਿਤ