ਪੰਜਾਬ ਦੇ 152 ਵਿਦਿਆਰਥੀ ਕੋਟਾ ਤੋਂ ਪਰਤੇ

ਬਠਿੰਡਾ  (ਸਮਾਜਵੀਕਲੀ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਕਦਮੀ ਨਾਲ ਰਾਜਸਥਾਨ ਦੀ ਸਿੱਖਿਆ ਨਗਰੀ ਕੋਟਾ ਵਿਚ ਫਸੇ ਹੋਏ ਪੰਜਾਬ ਦੇ 153 ਵਿਦਿਆਰਥੀ ਅੱਜ ਵਾਪਸ ਪੰਜਾਬ ਪਰਤੇ। ਬਠਿੰਡਾ ਜ਼ਿਲ੍ਹੇ ਦੇ ਹਰਿਆਣਾ ਨਾਲ ਲੱਗਦੇ ਡੂਮਵਾਲੀ ਬਾਰਡਰ ’ਤੇ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਮੁੱਢਲੇ ਮੈਡੀਕਲ ਚੈਕਅੱਪ ਤੋਂ ਬਾਅਦ ਇਨ੍ਹਾਂ ਦੇ ਜ਼ਿਲ੍ਹਿਆਂ ਲਈ ਰਵਾਨਾ ਕੀਤਾ।

ਬਰਨਾਲਾ ਦਾ ਇਕ, ਲੁਧਿਆਣਾ ਦੇ 25, ਹੁਸ਼ਿਆਰਪੁਰ ਦੇ 2, ਤਰਨਤਾਰਨ ਦਾ ਇਕ, ਸ੍ਰੀ ਅੰਮ੍ਰਿਤਸਰ ਸਾਹਿਬ ਦੇ 9, ਗੁਰਦਾਸਪੁਰ ਦੇ 13, ਪਠਾਨਕੋਟ ਦੇ 16, ਫ਼ਰੀਦਕੋਟ ਦੇ 2, ਫਿਰੋਜ਼ਪੁਰ ਦੇ 6, ਸ੍ਰੀ ਮੁਕਤਸਰ ਸਾਹਿਬ ਦੇ 2, ਫਾਜ਼ਿਲਕਾ ਦੇ 14, ਮੋਗਾ ਦਾ 1, ਜਲੰਧਰ ਦੇ 10, ਕਪੂਰਥਲਾ ਦੇ 4 ਵਿਦਿਆਰਥੀ ਸ਼ਾਮਲ ਹਨ।

Previous articleਮਹਿਤਪੁਰ ਪੁਲਿਸ ਨੇ ਆਪਣੀ ਵਰਦੀ ਤੇ ਥਾਣੇਦਾਰ ਹਰਜੀਤ ਸਿੰਘ ਦੇ  ਨਾਮ ਦੀ ਪਟੇਲ ਲਗਾ ਕੇ ਉਸ ਦੀ ਬਹਾਦਰੀ ਤੇ ਜਜ਼ਬੇ ਨੂੰ ਸਲੂਟ ਕੀਤਾ
Next articleਮੁਫ਼ਤ ਕਾਲ ਤੇ ਡਾਟਾ ਸਹੂਲਤ ਦੇਣ ਬਾਰੇ ਪਟੀਸ਼ਨ ਖਾਰਜ