ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਸਰਕਾਰ ਨੇ 8 ਜੂਨ ਤੋਂ ਮਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਇਸ ਤੋਂ ਇਲਾਵਾ ਮਾਲ ਵਿਚ ਦਾਖਲਾ ਟੋਕਨ ਅਧਾਰ ‘ਤੇ ਹੋਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਾਲ ਵਿਚ ਜ਼ਿਆਦਾ ਭੀੜ ਨਾ ਹੋਵੇ ਤੇ ਸਮਾਜਿਕ ਦੂਰੀ ਦੇ ਨਿਯਮ ਨੂੰ ਲਾਗੂ ਕਰਵਾਉਣ ਵਿੱਚ ਪ੍ਰੇੇਸ਼ਾਨੀ ਨਾ ਆਏ।
8 ਜੂਨ ਤੋਂ ਮਾਲ, ਰੈਸਟੋਰੈਂਟਾਂ ਅਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਲਈ ਰਾਜ ਦੇ ਗ੍ਰਹਿ ਵਿਭਾਗ ਨੇ ਅੱਜ ਕਿਹਾ ਹੈ ਕਿ ਮਾਲ ਅਪਰੇਟਰਾਂ ਨੂੰ ਹਰੇਕ ਸੈਲਾਨੀਆਂ ਲਈ ਸਮਾਂ ਨਿਰਧਾਰਤ ਕਰਨਾ ਪਵੇਗਾ। ਮਾਲ ਦੀ ਹਰੇਕ ਦੁਕਾਨ ਵਿਚ 6 ਫੁੱਟ ਦੀ ਦੂਰੀ ’ਤੇ ਲੋਕ ਹੋਣਗੇ। ਰੈਸਟੋਰੈਂਟ ਲਈ ਸਿਰਫ ਟੇਕਵੇਅ ਅਤੇ ਹੋਮ ਡਿਲੀਵਰੀ ਰਾਤ 8 ਵਜੇ ਤੱਕ ਹੋਵੇਗੀ ਪਰ ਉਥੇ ਬੈਠੇ ਖਾਣਾ ਖਾਣ ਦੀ ਕੋਈ ਸਹੂਲਤ ਨਹੀਂ ਹੋਵੇਗੀ।
ਸਰਕਾਰ 15 ਜੂਨ ਨੂੰ ਸਥਿਤੀ ਦੀ ਸਮੀਖਿਆ ਕਰੇਗੀ। ਧਾਰਮਿਕ ਸਥਾਨਾਂ ਲਈ ਪੂਜਾ ਦੇ ਸਮੇਂ ਵੱਧ ਤੋਂ ਵੱਧ ਵਿਅਕਤੀਆਂ ਦੀ ਗਿਣਤੀ ਨਿਰਧਾਰਤ ਦੂਰੀਆਂ ਨਾਲ 20 ਤੋਂ ਵੱਧ ਨਹੀਂ ਹੋਵੇਗੀ।