ਯੂਸਫ਼ ਰਜ਼ਾ ਗਿਲਾਨੀ ਤੇ ਰਹਿਮਾਨ ਮਲਿਕ ’ਤੇ ਅਮਰੀਕਨ ਬਲੌਗਰ ਨੇ ਲਗਾਏ ਪੱਤ ਲੁੱਟ ਦੇ ਦੋਸ਼

ਇਸਲਾਮਾਬਾਦ (ਸਮਾਜਵੀਕਲੀ): ਪਾਕਿਸਤਾਨ ਵਿੱਚ ਅਮਰੀਕਨ ਬਲੌਗਰ ਨੇ ਵਿਰੋਧੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਤਿੰਨ ਸੀਨੀਅਰ ਨੇਤਾਵਾਂ ‘ਤੇ 2011 ਵਿਚ ਉਸ ਨਾਲ ਜਬਰ ਜਨਾਹ ਅਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਸੀਡੀ ਰਿਚੀ ਨੇ ਇਹ ਦੋਸ਼ ਆਪਣੇ ਫੇਸਬੁੱਕ ਪੇਜ’ ਤੇ ਪੋਸਟ ਕੀਤੀ ਇਕ ਵੀਡੀਓ ਕਲਿੱਪ ਦੇ ਜ਼ਰੀਏ ਲਗਾਇਆ ਹੈ ਤੇ ਇਹ ਛੇਤੀ ਹੀ ਸੋਸ਼ਲ ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲ ਗਿਆ। ਉਸ ਨੇ ਦਾਅਵਾ ਕੀਤਾ ਕਿ ਸਾਲ 2011 ਵਿੱਚ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਉਸ ਦਾ ਬਲਾਤਕਾਰ ਕੀਤਾ ਸੀ। ਉਸਨੇ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਅਤੇ ਸਾਬਕਾ ਸਿਹਤ ਮੰਤਰੀ ਮਖਦੂਮ ਸ਼ਹਾਬੂਦੀਨ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਗਿਲਾਨੀ ਨੇ ਇਹ ਸਭ ਉਦੋਂ ਕੀਤਾ ਜਦੋਂ ਉਹ ਇਸਲਾਮਾਬਾਦ ਵਿੱਚ “ਰਾਸ਼ਟਰਪਤੀ ਭਵਨ” ਸੀ।

Previous articleਪੰਜਾਬ ’ਚ 8 ਜੂਨ ਤੋਂ ਸ਼ਰਤਾਂ ਨਾਲ ਖੁੱਲ੍ਹਣਗੇ ਮਾਲ ਤੇ ਧਾਰਮਿਕ ਸਥਾਨ
Next articleਛਤਰਪਤੀ ਸ਼ਿਵਾਜੀ ਹਵਾਈ ਅੱਡੇ ’ਤੇ ਹਾਦਸਾ