ਪੰਜਾਬ ’ਚ ਕਰੋਨਾ ਨਾਲ 8 ਹੋਰ ਮੌਤਾਂ

ਚੰਡੀਗੜ੍ਹ (ਸਮਾਜਵੀਕਲੀ):   ਪੰਜਾਬ ’ਚ ਲੰਘੇ ਚੌਵੀ ਘੰਟਿਆਂ ਅੰਦਰ ਅੰਮ੍ਰਿਤਸਰ, ਜਲੰਧਰ, ਕਪੂਰਥਲਾ ਅਤੇ ਸੰਗਰੂਰ ’ਚ 8 ਕਰੋਨਾ ਪੀੜਤਾਂ ਦੀ ਮੌਤ ਹੋਣ ਕਾਰਨ ਇਸ ਮਹਾਮਾਰੀ ਕਾਰਨ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 113 ਹੋ ਗਈ ਹੈ ਜਦਕਿ 230 ਸੱਜਰੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵੱਧ ਕੇ 4627 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਮਾਲਵੇ ਦਾ ਸੰਗਰੂਰ ਜ਼ਿਲ੍ਹਾ ਇਸ ਵਾਇਰਸ ਦਾ ਸ਼ਿਕਾਰ ਹੋਣ ਵਾਲਿਆਂ ’ਚ ਮੋਹਰੀ ਬਣ ਗਿਆ ਹੈ।

ਇਸ ਜ਼ਿਲ੍ਹੇ ’ਚ 64 ਸੱਜਰੇ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਜਲੰਧਰ ’ਚ 43, ਮੁਕਤਸਰ ’ਚ 33, ਲੁਧਿਆਣਾ ’ਚ 27, ਅੰਮ੍ਰਿਤਸਰ ’ਚ 14, ਕਪੂਰਥਲਾ ਅਤੇ ਪਟਿਆਲਾ ’ਚ 9-9, ਪਠਾਨਕੋਟ ’ਚ 7, ਮੁਹਾਲੀ ’ਚ 5, ਬਠਿੰਡਾ ’ਚ 6, ਫਿਰੋਜ਼ਪੁਰ ’ਚ 4, ਰੋਪੜ ’ਚ 3, ਗੁਰਦਾਸਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਮੋਗਾ ਅਤੇ ਮਾਨਸਾ ’ਚ 1-1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ ’ਚ 3099 ਵਿਅਕਤੀ ਠੀਕ ਹੋਏ ਹਨ ਤੇ 1415 ਵਿਅਕਤੀ ਇਲਾਜ ਅਧੀਨ ਹਨ।

Previous articleਬਠਿਡਾ ਥਰਮਲ: ‘ਆਪ’ ਆਗੂਆਂ ਤੇ ਪੁਲੀਸ ਵਿਚਾਲੇ ਧੱਕਾ-ਮੁੱਕੀ
Next articleਪੰਜਾਬ ’ਚ ਹਲਕੇ ਮੀਂਹ ਮਗਰੋਂ ਬਿਜਲੀ ਦੀ ਮੰਗ ਘਟੀ