ਪ੍ਸਿੱਧ ਗਾਇਕ ਬਿੱਕਰ ਤਿੰਮੋਵਾਲ ”ਪੰਜਾਬ ਜਿੰਦਾਬਾਦ” ਗੀਤ ਨਾਲ ਦੇਵੇਗਾ ਦਸਤਕ

ਕੇਪਸਨ- ਡਾਇਰੈਕਟਰ ਦਲਬੀਰ ਭਰੋਵਾਲ , ਕੈਮਰਾਮੈਨ ਗੁਰਨਿਸ਼ਾਨ ਸਿੰਘ ,ਪਰੋਡਕਸ਼ਨ ਮੈਨਜਰ ਤਰਸੇਮ ਸਿੰਘ , ਪ੍ਰੋਡਿਉਸਰ ਅਤੇ ਕੰਪੋਜਰ ਸੰਦੀਪ ਸਿੰਘ , ਗਾਇਕ ਬਿੱਕਰ ਤਿਮੋਵਾਲ ਗੀਤ ''ਪੰਜਾਬ ਜਿੰਦਾਬਾਦ ''ਦੀ ਸ਼ੂਟਿੰਗ ਦੋਰਾਨ

ਅੰਮ੍ਰਿਤਸਰ ਜ਼ਿਲੇ ਵਿਚ ਹੋਇਆ ਸ਼ੂਟ- ਸੰਦੀਪ ਸਿੰਘ

ਅੰਮ੍ਰਿਤਸਰ-(ਸਮਰਾ ) (ਸਮਾਜ ਵੀਕਲੀ) : ਪੰਜਾਬੀ ਗਾਇਕੀ ਦੇ ਬੇਤਾਜ ਬਾਦਸ਼ਾਹ ਪੰਜਾਬੀ ਲੋਕ ਗਾਇਕ ਬਿੱਕਰ ਤਿੰਮੋਵਾਲ ਆਪਣੇ ਨਵੇ ਗੀਤ ”ਪੰਜਾਬ ਜਿੰਦਾਬਾਦ ” ਨਾਲ ਸੰਗੀਤਿਕ ਖੇਮਿਆ ਵਿੱਚ ਦਸਤਕ ਦੇ ਰਿਹਾ ਹੈ |ਗਾਇਕ ਤਿੰਮੋਵਾਲ ਬੇਹੱਦ ਸੰਜੀਦਾ ਗਾਇਕ ਹੈ |

ਜਿਸ ਨੂੰ ਸੁਰ ਤਾਲ ਦੀ ਮੁਕੰਮਲ ਸਮਝ ਹੈ |ਉਸ ਵੱਲੋਗਾਏ ਇਸ ਨਵੇ ਗੀਤ ਦੀ ਤਰਜ ਨੂੰ ਸੰਦੀਪ ਸਿੰਘ ਨੇ ਬਣਾਇਆ ਹੈ | ਗੋਲਡਨ ਵਿਰਸਾ ਰਿਕਾਰਡਜ ਅਤੇ ਕੇ .ਅੈਸ ਕੰਗ ਦੀ ਪੇਸ਼ਕਸ਼ ”ਪੰਜਾਬ ਜਿੰਦਾਬਾਦ” ਗੀਤ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਵਿਨੇ ਕਮਲ ਨੇ ਦਿੱਤਾ ਹੈ |ਇਸ ਗੀਤ ਦੇ ਮਸਹੂਰ ਡਾਇਰੈਕਟਰ ਦਲਬੀਰ ਭਰੋਵਾਲ ,ਪ੍ਰਸਿੱਧ ਕੈਮਰਾਮੈਨ ਗੁਰਨਿਸ਼ਾਨ ਸਿੰਘ ,ਪਰੋਡਕਸ਼ਨ ਮੈਨਜਰ ਤਰਸੇਮ ਸਿੰਘ , ਪ੍ਰੋਡਿਉਸਰ ਅਤੇ ਕੰਪੋਜਰ ਸੰਦੀਪ ਸਿੰਘ ਨੇ ਆਪਣੀ ਪੂਰੀ ਵੀਡਿਉ ਟੀਮ ਨਾਲ ਗੀਤ ਨੂੰ ਪੰਜਾਬ /ਅੰਮ੍ਰਿਤਸਰ ਜ਼ਿਲੇ ਦੇ ਵੱਖ- ਵੱਖ ਪਿੰਡਾ ਦੀਆ ਖੂਬਸੂਰਤ ਲੋਕੇਸਨਾ ਤੇ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਫਿਲਮਾਇਆ|

ਪੇਸ਼ਕਾਰ ਸੰਦੀਪ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸੰਸਾਰ ਪ੍ਰਸਿਧ ਗਾਇਕ ਬਿੱਕਰ ਤਿੰਮੋਵਾਲ ਜੀ ਦੀ ਅਵਾਜ ਵਿੱਚਨਵਾ ਗੀਤ ”ਪੰਜਾਬ ਜਿੰਦਾਬਾਦ ” ਸਰੋਤਿਆ ਦੀ ਪਹਿਲੀ ਪਸੰਦ ਬਣਨ ਦੇ ਕਾਬਿਲ ਹੈ | ਕੁਝ ਦਿਨਾ ਤੱਕ ਇਹ ਗੀਤ ਵੱਖ- ਵੱਖ ਚੈਨਲਾਂ ਦਾ ਸਿੰਗਾਰ ਬਣਕੇ ਪ੍ਸਿੱਧੀ ਪ੍ਰਾਪਤ ਕਰੇਗਾ |

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਾਕਤ ਤੇ ਗਹਿਰੀ ਸੋਚ ਵਿਚ ਫਰਕ
Next articleਫਰਕ