ਫਰਕ

ਪਾਲੀ ਸ਼ੇਰੋਂ

(ਸਮਾਜ ਵੀਕਲੀ)

ਸੱਚ ਤੇ ਦਿਖਾਵੇ ਵਿੱਚ ਬੜਾ ਹੀ ਫ਼ਰਕ ਹੁੰਦਾ।।
ਫੈਸਲੇ ਤੋਂ ਬਾਅਦ ਵੀ ਫੈਸਲੇ ਦਾ ਤਰਕ ਹੁੰਦਾ।।

ਜੋ ਵਿੱਚ ਨਸ਼ਿਆਂ ਦੇ ਯਾਰੋ ਜਮ੍ਹਾਂ ਤੱਸ ਜਾਵੇ,,
ਜੇ ਨਾ ਸੰਭਲੇ ਤਾਂ ਵੈੜ੍ਹਾ ਸਮਝੋ ਗਰਕ ਹੁੰਦਾ।।

ਸੱਚ ਉਹ ਨਹੀਂ ਹੈ,ਜੋ ਮੈਂ ਹਿੱਕ ਠੋਕ ਕਿਹਾ,,
ਸੱਚ ਦਾ ਸਬੂਤ ਆਪਣੇ ਆਪ ਹੀ ਵਖਤ ਹੁੰਦਾ।।

ਮਿੱਠੀਆਂ ਗੱਲਾਂ ਤਾਂ “ਪਾਲੀ” ਅਕਸਰ ਮੋਹ ਲੈਣ,,
ਮੁਸ਼ੀਬਤ ਆਏ ਤਾਂ ਯਾਰ ਹਮੇਸ਼ਾਂ ਪਰਖ ਹੁੰਦਾ।।

ਆਪਣਾ ਆਪਣਾ ਕਹਿਣ ਵਾਲੇ ਮਿਲਦੇ ਬੜੇ ਏਥੇ,,
ਬਦਲਦੇ ਰੰਗ ਜਦ “ਸ਼ੇਰੋਂ” ਵਾਲਿਆ ਹਰਖ ਹੁੰਦਾ।।

ਪਾਲੀ ਸ਼ੇਰੋਂ
90416 – 23712

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਸਿੱਧ ਗਾਇਕ ਬਿੱਕਰ ਤਿੰਮੋਵਾਲ ”ਪੰਜਾਬ ਜਿੰਦਾਬਾਦ” ਗੀਤ ਨਾਲ ਦੇਵੇਗਾ ਦਸਤਕ
Next articleਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਿਚਾਲੇ ਸਿਆਸੀ ਗੱਠਜੋੜ ਪ੍ਰਵਾਨ ਚੜ੍ਹਿਆ