ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕੋਵਿਡ- 19 ਵਾਇਰਸ ਦੇ ਵੱਧਦੇ ਕੇਸਾਂ ਦਾ ਦੀ ਗੰਭੀਰਤਾਂ ਦੇ ਮੱਦੇ ਨਜਰ ਪੰਜਾਬ ਸਰਕਾਰ ਦੇ ਪ੍ਰਿਸੀਪਲ ਸਕੱਤਰ ਪਲੈਨਿੰਗ ਸ. ਜਸਪਾਲ ਸਿੰਘ ਵੱਲੋ ਜਿਲਾਂ ਹੁਸ਼ਿਆਰਪੁਰ ਦੀ ਫੇਰੀ ਦੋਰਾਨ ਸਿਹਤ ਵਿਭਾਗ ਵੱਲੋ ਕੋਵਿਡ ਮਰੀਜਾਂ ਨੂੰ ਦਿੱਤੀਆਂ ਜਾਣ ਵਾਲੀਆ ਸੇਵਾਵਾਂ ਦੀ ਜਾਣਕਾਰੀ ਅਤੇ ਇਸ ਮਹਾਂਮਾਰੀ ਦੋਰਾਨ ਫਰੰਟ ਲਾਇਨ ਯੋਧਿਆ ਵੱਜੋ ਸੇਵਾਵਾਂ ਦੇਣ ਵਾਲੇ ਡਾਕਟਰ , ਪੈਰਾ ਮੈਡੀਕਲ ਸਟਾਫ ਅਤੇ ਸਮੁੱਚੇ ਸਿਹਤ ਅਮਲੇ ਦੀ ਹੋਸਲਾਂ ਅਫਜਾਈ ਵੱਜੋ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਦੋਰਾ ਕੀਤਾ ।
ਇਸ ਮੋਕੇ ਉਹਨਾਂ ਦੇ ਨਾਲ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਸਿਵਲ ਸਰਜਨ ਡਾ ਜਸਬੀਰ ਸਿੰਘ , ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ਵੀ ਹਾਜਿਰ ਸਨ । ਉਨਾਂ ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ , ਮੈਡੀਕਲ ਸਪੈਸ਼ਲਿਸਟ ਡਾ ਸਰਬਜੀਤ ਸਿੰਘ , ਮੰਨੂ ਚੋਪੜਾ ਮਾਇਕਰੋ ਬਾਈਉਲੋਜਿਸਟ , ਡਾ ਸ਼ਲੇਸ਼ ਕੁਮਾਰ ਐਪੀਡੀਮੋਲੋਜਿਸਟ , ਤੇ ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਜਤਿੰਦਰ ਪਾਲ ਸਿੰਘ , ਗੁਰਵਿੰਦਰ ਸਿੰਘ ਮੀਡੀਆ ਵਿੰਗ ਤੋ ਇਸ ਮਹਾਂਮਾਰੀ ਦੋਰਾਨ ਉਹਨਾਂ ਨੂੰ ਪੇਸ਼ ਆਉਣ ਵਾਲੀਆ ਸਮੱਸਿਆਵਾਂ ਅਤੇ ਹਸਪਤਾਲ ਵਿੱਚ ਆਉਣਂ ਵਾਲੇ ਕੋਵਿਡ ਦੇ ਸ਼ੱਕੀ ਮਰੀਜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।
ਉਨਾਂ ਸਿਹਤ ਵਿਭਾਗ ਵੱਲੋ ਕੋਵਿਡ ਮਰੀਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਸੰਤੁਸ਼ਟੀ ਪ੍ਰਗਟ ਕਰਦਿਆ ਕਿਹਾ ਕਿ ਸਿਹਤ ਅਮਲਾ ਵਧੀਆ ਕੰਮ ਕਰ ਰਿਹਾ ਅਤੇ ਆਸ ਕਰਦਾ ਹਾਂ ਕਿ ਸਮੂਹ ਡਾਕਟਰ , ਪੈਰਾਮੈਡੀਕਲ ਸਟਾਫ ਦਾ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਮਨੋਬਲ ਉਚਾ ਰਹਿਣਾ ਚਹੀਦਾ ਹੈ । ਉਹਨਾਂ ਮੀਡੀਆ ਨੂੰ ਲੋਕਾਂ ਨੂੰ ਸਰਕਾਰ ਵੱਲੋ ਦਿੱਤੀਆ ਹੋਈਆ ਹਦਾਇਤਾ ਦੀ ਪਾਲਣਾ ਕਰਦੇ ਹੋਏ
ਇਸ ਬਿਮਾਰੀ ਪ੍ਰਤੀ ਸੁਚੇਤ ਰਹਿਣ ਅਤੇ ਸਾਵਧਾਨੀਆਂ ਨੂੰ ਅਪਨਾਉਣਾ ਬਾਰੇ ਜਾਗਰੂਕ ਕਰਨ ਬਾਰੇ ਕਿਹਾ ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਟੈਸਟ ਵੱਧਣ ਦੇ ਨਾਲ ਕੋਵਿਡ 19 ਦੇ ਮਰੀਜਾਂ ਦੇ ਗਿਣਤੀ ਵੀ ਵੱਧੀ ਹੈ ਜਿਸ ਤੋ ਘਬਰਾਉਣ ਦੀ ਲੋੜ ਨਹੀ ਹੈ ਕਿਉਕਿ ਜੋ ਸਰਕਾਰ ਵੱਲੋ ਮਰੀਜਾਂ ਦੀ ਸੰਭਾਲ ਲਈ ਪੂਰਾ ਇਤਜਾਮ ਹੈ । ਮਾਸਿਕ ਲਗਾਉਣਾ ਸਮਾਜਿਕ ਦੂਰੀ ਰੱਖਣਾ ਹੱਥਾ ਦੀ ਸਫਾਈ ਨੂੰ ਅਪਨਾਉਣ ਨਾਲ ਅਸੀ ਕੋਰੋਨਾ ਤੋ ਆਪਣੇ ਆਪ ਨੂੰ ਬਚਾ ਸਕਦੇ ਹਾਂ 10 ਸਾਲ ਤੋ ਛੋਟੇ ਬੱਚੇ , ਬਜਰੁਗ ਅਤੇ ਸਰੀਰਕ ਬਿਮਾਰੀ ਘੱਟ ਪ੍ਰਤੀ ਰੋਧਿਕ ਸ਼ਕਤੀ ਵਾਲੇ ਲੋਕਾਂ ਨੂੰ ਘਰ ਤੋ ਬਾਹਰ ਨਹੀ ਨਿਕਲਣਾ ਚਾਹੀਦਾ ।