ਅੰਬੇਡਕਰ ਸੈਨਾ ਪੰਜਾਬ ਅਤੇ ਬਾਬਾ ਸਾਹਿਬ ਟਾਇਗਰ ਫੋਰਸ ਪੰਜਾਬ ਦੀ ਹੋਈ ਅਹਿਮ ਮੀਟਿੰਗ

ਅੰਬੇਡਕਰ ਸੈਨਾ ਪੰਜਾਬ ਰਜਿ. ਅਤੇ ਬਾਬਾ ਸਾਹਿਬ ਟਾਇਗਰ ਫੋਰਸ ਪੰਜਾਬ ਦੀ ਇਕ ਅਹਿਮ ਮੀਟਿੰਗ ਮੌਕੇ ਹਾਜ਼ਰ ਸਾਥੀ।

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅੱਜ ਹੁਸ਼ਿਆਰਪੁਰ ਵਿਖੇ ਅੰਬੇਡਕਰ ਸੈਨਾ ਪੰਜਾਬ ਰਜਿ. ਅਤੇ ਬਾਬਾ ਸਾਹਿਬ ਟਾਇਗਰ ਫੋਰਸ ਪੰਜਾਬ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ਵਿਚ ਦੋਹਾਂ ਜਥੇਬੰਦੀਆਂ ਨੇ ਸਮਾਜ ਦੇ ਅਹਿਮ ਮੁੱਦਿਆਂ ਤੇ ਗਲਬਾਦ ਕੀਤੀ।

ਅੰਬੇਡਕਰ ਸੈਨਾ ਪੰਜਾਬ ਅਤੇ ਬਾਬਾ ਸਾਹਿਬ ਟਾਇਗਰ ਫੋਰਸ ਪੰਜਾਬ ਦੇ ਮੁੱਖੀ ਨਰਿੰਦਰ ਨਹਿਰੂ ਅਤੇ ਕੁਲਵੰਤ ਭੁੰਨੋ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਦੋਨੋਂ ਜਥੇਬੰਦੀਆਂ ਸਮਾਜ ਦੇ ਹਿੱਤ ਵਿਚ ਖੜ•ਨਗੀਆਂ ਅਤੇ ਸਮਾਜ ਨਾਲ ਹੋ ਰਹੇ ਧੱਕੇਸ਼ਾਹੀ ਨੂੰ ਰੋਕਣ ਲਈ ਪ੍ਰਸ਼ਾਸ਼ਨ ਤੱਕ ਗੁਹਾਰ ਲਗਾਉਣਗੇ। ਉਨ•ਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇਵੇਗਾ। ਜਾਂ ਉਨ•ਾਂ ਦੀ ਕੀਤੀ ਬੇਨਤੀ ਤੇ ਗੌਰ ਨਹੀਂ ਕਰੇਗਾ ਤਾਂ ਸਮਾਜ ਦੀਆਂ ਇਹ ਦੋਨੋਂ ਫੋਰਸਾਂ ਆਪਣੇ ਮਿਸ਼ਨ ਨੂੰ ਲਾਮਬੰਦ ਕਰਨ ਲਈ ਡੱਟ ਕੇ ਪਹਿਰਾ ਦੇਣਗੀਆਂ।

ਇਸ ਮੀਟਿੰਗ ਵਿਚ ਮੁੱਖ ਤੌਰ ਤੇ ਕੁਲਵੰਤ ਭੁੰਨੋ ਤੇ ਨਰਿੰਦਰ ਨਹਿਰੂ ਨੇ ਆਏ ਸਾਰੇ ਹੀ ਯੂਥ ਦਾ ਧੰਨਵਾਦ ਕੀਤਾ। ਇਸ ਮੌਕੇ ਹਨੀ ਅਜ਼ਾਦ, ਹਰਮਨ ਸਿੰਘ ਐਂਟੀ ਡਰੱਗ ਮੂਵਮੈਂਟ ਪੰਜਾਬ, ਬਾਬਾ ਸਾਹਿਬ ਟਾਇਗਰਦੇ ਜ਼ਿਲ•ਾ ਪ੍ਰਧਾਨ ਹੈਪੀ,  ਸੰਨੀ ਹਵੇਲੀ, ਸੰਨੀ ਅਟਵਾਲ, ਵਿਸ਼ਾਲ ਮਨੀ ਬੰਗਾ, ਹੈਪੀ ਮੇਹਟੀਆਣਾ, ਰਾਹੂਲ, ਸੁਰਿੰਦਰ ਬੱਧਣ, ਰਾਹੂਲ ਆਦਮਵਾਲ, ਰਕੇਸ਼, ਜਤਿੰਦਰ ਕੁਮਾਰ, ਜਸਕਰਨ, ਜੋਤੀ ਚਾਂਦਸੂ, ਹੈਪਾ ਜੰਡੋਲੀ, ਸਦੀਕ ਮੁਹੰਮਦ ਸਮੇਤ ਕਈ ਹੋਰ ਹਾਜ਼ਰ ਸਨ।

Previous articleਪ੍ਰਿੰਸੀਪਲ ਸੈਕਟਰੀ ਵੱਲੋ ਕੋਰੋਨਾ ਜੋਧਿਆ ਵਧੀਆ ਸੇਵਾਵਾਂ ਤੇ ਥਾਪੜਾ ਦਿੱਤਾ ਕੇਰੋਨਾ ਜੋਧਿਆ ਦਾ ਹੋਸਲਾ ਵਧਾਈ ਜਰੂਰੀ ਪ੍ਰਿੰਸੀਪਲ ਸਕੱਤਰ ਵੱਲੋ ਸਿਹਤ ਸੇਵਾਵਾਂ ਦੀ ਜਾਣਕਾਰੀ ਲਈ
Next articleਹੁਸ਼ਿਆਰਪੁਰ ਜਿਲੇ ਵਿੱਚ 37 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 973