ਪੈਟਰੋਲ 75 ਅਤੇ ਡੀਜ਼ਲ 66 ਰੁਪਏ ਹੋਇਆ

ਤੇਲ ਉਤਪਾਦਨ ਦੀ ਲਾਗਤ ਵਧਣ ਕਰਕੇ ਦਿੱਲੀ ’ਚ ਪੈਟਰੋਲ ਦੀ ਕੀਮਤ ਸੋਮਵਾਰ ਨੂੰ 75 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਈ। ਪਿਛਲੇ ਇਕ ਸਾਲ ਤੋਂ ਵੱਧ ਸਮੇਂ ਮਗਰੋਂ ਇਹ ਪਹਿਲਾ ਮੌਕਾ ਆਇਆ ਹੈ ਕਿ ਪੈਟਰੋਲ 75 ਰੁਪਏ ’ਤੇ ਪਹੁੰਚ ਗਿਆ। ਸਰਕਾਰੀ ਤੇਲ ਕੰਪਨੀਆਂ ਮੁਤਾਬਕ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਪੰਜ ਪੈਸੇ ਅਤੇ ਡੀਜ਼ਲ 10 ਪੈਸੇ ਪ੍ਰਤੀ ਲਿਟਰ ਵਧਾਈ ਗਈ ਹੈ। ਦਿੱਲੀ ’ਚ ਡੀਜ਼ਲ 66.04 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਤੇਲ ਦੀਆਂ ਕੀਮਤਾਂ ’ਚ ਵਾਧਾ 9 ਨਵੰਬਰ ਤੋਂ ਜਾਰੀ ਹੈ। ਪਿਛਲੇ ਇਕ ਮਹੀਨੇ ’ਚ ਪੈਟਰੋਲ ਦਾ ਭਾਅ 2.30 ਰੁਪਏ ਪ੍ਰਤੀ ਲਿਟਰ ਵਧਿਆ ਹੈ। ਸਾਊਦੀ ਅਰਬ ਦੀ ਕੰਪਨੀ ਅਰਾਮਕੋ ਦੀਆਂ ਤੇਲ ਰਿਫਾਇਨਰੀਆਂ ’ਤੇ ਸਤੰਬਰ ’ਚ ਡਰੋਨ ਹਮਲਿਆਂ ਮਗਰੋਂ ਪੈਟਰੋਲ ਦੀ ਕੀਮਤ ਦਿੱਲੀ ’ਚ ਵਧ ਕੇ 74.61 ਰੁਪਏ ਹੋ ਗਈ ਸੀ ਪਰ ਬਾਅਦ ’ਚ ਇਹ ਘੱਟ ਕੇ 72.60 ਰੁਪਏ ’ਤੇ ਪਹੁੰਚ ਗਈ ਸੀ। ਹੁਣ ਰੁਪਏ-ਡਾਲਰ ਦੀ ਐਕਸਚੇਂਜ ਦਰ ਕਾਰਨ ਵੀ ਤੇਲ ਕੀਮਤਾਂ ’ਚ ਵਾਧਾ ਦਰਜ ਹੋ ਰਿਹਾ ਹੈ। ਸਾਊਦੀ ਅਰਬ ’ਚ ਹਮਲਿਆਂ ਮਗਰੋਂ ਡੀਜ਼ਲ ਦਾ ਭਾਅ ਵੱਧ ਕੇ 67 ਰੁਪਏ ’ਤੇ ਪਹੁੰਚ ਗਿਆ ਸੀ ਪਰ ਬਾਅਦ ’ਚ ਇਹ ਹੇਠਾਂ ਆ ਗਿਆ ਸੀ।

Previous articleਜੰਮੂ ਕਸ਼ਮੀਰ ’ਚ ਸੀਤ ਲਹਿਰ ਦਾ ਕਹਿਰ
Next articleਭੂ-ਮਾਫ਼ੀਆ ਵੱਲੋਂ ਕੇਂਦਰ ਦੀ ਮਾਲਕੀ ਵਾਲੀਆਂ ਜ਼ਮੀਨਾਂ ’ਤੇ ਕਬਜ਼ੇ