ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ 25-25 ਪੈਸੇ ਪ੍ਰਤੀ ਲਿਟਰ ਵਾਧੇ ਨਾਲ ਬਣਿਆ ਨਵਾਂ ਰਿਕਾਰਡ

ਨਵੀਂ ਦਿੱਲੀ (ਸਮਾਜ ਵੀਕਲੀ) : ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੂਜੇ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਇਸ ਦੇ ਨਾਲ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ ਪਹਿਲੀ ਵਾਰ 85 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈ, ਜਦੋਂ ਕਿ ਡੀਜ਼ਲ ਰਿਕਾਰਡ ਉੱਚੇ ਪੱਧਰ ਦੇ ਨੇੜੇ ਪਹੁੰਚ ਗਿਆ।

ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 25-25 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਦਿੱਲੀ ਵਿੱਚ ਪੈਟਰੋਲ 85.20 ਰੁਪਏ ਤੇ ਮੁੰਬਈ ਵਿੱਚ 91.80 ਰੁਪਏ ਪ੍ਰਤੀ ਲਿਟਰ ਹੋ ਗਿਆ। ਇਸ ਦੇ ਨਾਲ ਡੀਜ਼ਲ ਦੀ ਕੀਮਤ ਦਿੱਲੀ ਵਿੱਚ 75.38 ਰੁਪਏ ਤੇ ਮੁੰਬਈ ਵਿੱਚ 82.13 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

Previous articleਕਿਸਾਨਾਂ ਨੇ ਦਿੱਲੀ ਪੁਲੀਸ ਨੂੰ ਸਾਫ਼ ਕਿਹਾ: ਟਰੈਕਟਰ ਪਰੇਡ ਦਿੱਲੀ ਵਿੱਚ ਹੀ ਹੋਵੇਗੀ ਤੇ ਸ਼ਾਂਤਮਈ ਹੋਵੇਗੀ
Next articleਭਾਰਤ ਸਰਕਾਰ ਨੇ ਵੱਟਸਐਪ ਨੂੰ ਨਿੱਜਤਾ ਨੀਤੀ ’ਚ ਤਜਵੀਜ਼ਸ਼ੁਦਾ ਬਦਲਾਅ ਵਾਪਸ ਲੈਣ ਲਈ ਕਿਹਾ