ਭਾਰਤ ਸਰਕਾਰ ਨੇ ਵੱਟਸਐਪ ਨੂੰ ਨਿੱਜਤਾ ਨੀਤੀ ’ਚ ਤਜਵੀਜ਼ਸ਼ੁਦਾ ਬਦਲਾਅ ਵਾਪਸ ਲੈਣ ਲਈ ਕਿਹਾ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਸਰਕਾਰ ਨੇ ਵੱਟਸਐਪ ਨੂੰ ਕਿਹਾ ਹੈ ਕਿ ਉਹ ਆਪਣੀ ਨਿੱਜਤਾ ਬਾਰੇ ਸ਼ਰਤਾਂ ਵਿਚ ਬਦਲਾਅ ਵਾਪਸ ਲਵੇ, ਕਿਉਂਕਿ ਇਕਪਾਸੜ ਬਦਲਾਅ ਢੁਕਵੇਂ ਨਹੀਂ ਤੇ ਨਾ ਹੀ ਕਿਸੇ ਤਰ੍ਹਾਂ ਮਨਜ਼ੂਰ ਕੀਤੇ ਜਾ ਸਕਦੇ ਹਨ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਵੱਟਸਐਪ ਦੇ ਸੀਈਓ ਵਿੱਲ ਕੈਥਰਟ ਨੂੰ ਸਖ਼ਤ ਪੱਤਰ ਵਿਚ ਕਿਹਾ ਹੈ ਕਿ ਭਾਰਤ ਵਿਸ਼ਵਵਿਆਪੀ ਤੌਰ ‘ਤੇ ਵੱਟਸਐਪ ਦਾ ਸਭ ਤੋਂ ਵੱਡਾ ਗਾਹਕ ਹੈ ਅਤੇ ਵੱਟਸਐਪ ਦਾ ਸਭ ਤੋਂ ਵੱਡਾ ਬਾਜ਼ਾਰ ਹੈ।

ਪੱਤਰ ਵਿਚ ਕਿਹਾ ਗਿਆ ਹੈ ਕਿ ਵੱਟਸਐਪ ਦੀ ਸੇਵਾ ਅਤੇ ਨਿੱਜਤਾ ਨੀਤੀ ਵਿਚ ਪ੍ਰਸਤਾਵਿਤ ਬਦਲਾਅ ਭਾਰਤੀ ਨਾਗਰਿਕਾਂ ਦੀ ਪਸੰਦ ਤੇ ਖੁਦਮੁਖਤਿਆਰੀ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦੇ ਹਨ। ਮੰਤਰਾਲੇ ਨੇ ਵੱਟਸਐਪ ਨੂੰ ਪ੍ਰਸਤਾਵਿਤ ਤਬਦੀਲੀਆਂ ਵਾਪਸ ਲੈਣ ਅਤੇ ਸੂਚਨਾ ਦੀ ਨਿੱਜਤਾ, ਚੋਣ ਦੀ ਆਜ਼ਾਦੀ ਅਤੇ ਡਾਟਾ ਸੁਰੱਖਿਆ ਪ੍ਰਤੀ ਆਪਣੀ ਪਹੁੰਚ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ।

Previous articleਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ 25-25 ਪੈਸੇ ਪ੍ਰਤੀ ਲਿਟਰ ਵਾਧੇ ਨਾਲ ਬਣਿਆ ਨਵਾਂ ਰਿਕਾਰਡ
Next articleਭਾਰਤ ਨੇ ਚੌਥੇ ਟੈਸਟ ’ਚ ਆਸਟਰੇਲੀਆ ਨੂੰ ਹਰਾ ਕੇ ਟੈਸਟ ਲੜੀ 2-1 ਨਾਲ ਜਿੱਤੀ, ਮੇਜ਼ਬਾਨ ਮੁਲਕ 32 ਸਾਲਾਂ ’ਚ ਪਹਿਲੀ ਵਾਰ ਗਾਬਾ ਮੈਦਾਨ ’ਤੇ ਹਾਰਿਆ