ਪੇਸ਼ਾਵਰ ਦੇ ਮਦਰੱਸੇ ’ਚ ਧਮਾਕਾ: 7 ਬੱਚਿਆਂ ਦੀ ਮੌਤ, 70 ਜ਼ਖ਼ਮੀ

ਪੇਸ਼ਾਵਰ (ਸਮਾਜ ਵੀਕਲੀ) : ਪਾਕਿਸਤਾਨ ਦੇ ਉੱਤਰ ਪੱਛਮੀ ਸ਼ਹਿਰ ਪੇਸ਼ਾਵਰ ਸ਼ਹਿਰ ਵਿੱਚ ਮੰਗਲਵਾਰ ਨੂੰ ਮਦਰੱਸੇ ਵਿੱਚ ਸ਼ਕਤੀਸ਼ਾਲੀ ਬੰਬ ਧਮਾਕੇ ਕਾਰਨ ਘੱਟੋ-ਘੱਟ ਸੱਤ ਬੱਚੇ ਮਾਰੇ ਗਏ ਅਤੇ 70 ਹੋਰ ਜ਼ਖਮੀ ਹੋ ਗਏ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੇਸ਼ਾਵਰ ਸ਼ਹਿਰ ਦੇ ਅੰਦਰਲੇ ਜਾਮੀਆ ਜ਼ੁਬੈਰੀਆ ਮਦਰੱਸੇ ਵਿੱਚ ਧਮਾਕਾ ਫਜਰ (ਸਵੇਰ) ਦੀ ਨਮਾਜ਼ ਤੋਂ ਬਾਅਦ ਹੋਇਆ। ਪੇਸ਼ਾਵਰ ਸ਼ਹਿਰ ਦੇ ਪੁਲੀਸ ਸੁਪਰਡੈਂਟ ਵੱਕਾਰ ਅਜ਼ੀਮ ਨੇ ਦੱਸਿਆ ਕਿ ਅਣਪਛਾਤੇ ਨੇ ਧਮਾਕਾਖੇ਼ਜ਼ ਸਮੱਗਰੀ ਨਾਲ ਭਰਿਆ ਬੈਗ ਮਦਰੱਸੇ ਕੰਧ ਦੇ ਨੇੜੇ ਰੱਖਿਆ, ਜਿਸ ਵਿਚ ਧਮਾਕੇ ਕਾਰਨ 7 ਬੱਚੇ ਮਾਰੇ ਗਏ ਅਤੇ 70 ਹੋਰ ਜ਼ਖਮੀ ਹੋ ਗਏ।

Previous articleਆਮਦਨ ਕਰ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਵਿੱਚ ਹਵਾਲਾ ਕਾਰੋਬਾਰੀਆਂ ’ਤੇ ਛਾਪੇ
Next articleਆਰਬੀਆਈ ਨੇ ਕਰਜ਼ਦਾਤਾ ਸੰਸਥਾਵਾਂ ਨੂੰ ਵਿਆਜ ’ਤੇ ਵਿਆਜ ਮੁਆਫ਼ੀ ਯੋਜਨਾ ਲਾਗੂ ਕਰਨ ਲਈ ਕਿਹਾ