ਬਦਾਮਾਂ ਦਾ ਲੰਗਰ | ਅਮਰੀਕਾ ਰਹਿੰਦੇ ਟੁੱਟ ਭਰਾਵਾਂ ਵਲੋਂ 30 ਕੁਇੰਟਲ ਬਦਾਮ ਕਿਸਾਨਾਂ ਲਈ ਦਿੱਲੀ ਭੇਜੇ

ਅਮਰੀਕਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) :  ਅਮਰੀਕਾ ‘ਚ ਵਸਦੇ ਟੁੱਟ ਭਰਾਵਾਂ ਨੇ ਦਿੱਲੀ ਵਿਚ ਚੱਲ ਰਹੇ ਕਿਸਾਨ ਸੰਘਰਸ਼ ਲਈ 30 ਕੁਇੰਟਲ ਬਦਾਮਾਂ ਦੀ ਸੇਵਾ ਕੀਤੀ ਹੈ। ਜਲੰਧਰ ਦੇ ਪਿੰਡ ਪਰਾਗਪੁਰ ਦਾ ਪਿਛੋਕੜ ਰੱਖਦੇ ਟੁੱਟ ਭਰਾਵਾਂ ਕੋਲ ਅਮਰੀਕਾ ਵਿਚ 3000 ਏਕੜ ਬਦਾਮਾਂ ਦੇ ਖੇਤ ਦੱਸੇ ਜਾਂਦੇ ਹਨ। ਖੇਤੀ ਤੋਂ ਬਿਨਾ ਇਨ੍ਹਾਂ ਦਾ ਟਰਾਂਸਪੋਰਟ, ਜਾਇਦਾਦ ਦਾ ਕੰਮ ਕਈ ਦੇਸ਼ਾਂ ਵਿਚ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦੀ ਸਫਾਈ ਲਈ ਕਈ ਕਰੋੜ ਰੁਪਏ ਦਾ ਫਿਲਟਰ ਪਲਾਟ ਉਨ੍ਹਾਂ ਅਮਰੀਕਾ ‘ਚੋਂ ਟੀਮ ਲਿਜਾ ਕੇ ਲਗਾਇਆ। ਪਰਾਗਪੁਰ ਵਿਚ ਰਣਜੀਤ ਟੁੱਟ ਹੋਰਾਂ ਦੇ ਗੁਡਾਊਨ ਵਿਚੋਂ ਬਾਦਾਮਾਂ ਦੇ ਥੈਲੇ ਕਿਸਾਨਾਂ ਦੀ ਸੇਵਾ ਵਿਚ ਭੇਜੇ ਗਏ।
Previous articleਵਹਿਮ
Next articleOn 11th day, Singhu protest site turns into ‘Mini Punjab’