(ਸਮਾਜ ਵੀਕਲੀ)
ਪੇਪਰਾਂ ਦੀ ਕਰ ਲਉ ਤਿਆਰੀ ਬੱਚਿਓ,
ਪ੍ਰੀਖਿਆ ਦੀ ਆ ਗਈ ਹੈ ਵਾਰੀ ਬੱਚਿਓ।
ਕਰੋਨਾ ਕਾਲ ਐਤਕੀਂ ਸਤਾਇਆ ਬਹੁਤ ਹੈ,
ਬੱਚਿਆਂ ਨੂੰ ਘਰ ਚ ਬਿਠਾਇਆ ਬਹੁਤ ਹੈ।
ਏਸੇ ਲਈ ਤਿਆਰੀ ਥੋੜੀ ਘੱਟ ਹੋ ਗਈ,
ਡੂੰਘੀ ਇਹ ਪੜ੍ਹਾਈ ਉੱਤੇ ਸੱਟ ਹੋ ਗਈ।
ਫ਼ੇਰ ਵੀ ਹੌਂਸਲਾ ਆਪਾਂ ਛੱਡਣਾ ਨਹੀਂ,
ਕਰਨੀ ਹੈ ਮਿਹਨਤ ਫਾਹਾ ਵੱਡਣਾ ਨਹੀਂ।
ਥੋੜੇ ਜਿਹੇ ਸਮੇਂ ਦਾ ਵੀ ਲਾਹਾ ਲੈ ਲਵੋ,
ਨਤੀਜਾ ਤੁਸੀਂ ਫੇਰ ਮਨ ਚਾਹਾ ਲੈ ਲਵੋ।
ਐਵੇਂ ਨਾ ਉਦਾਸ ਕਿਤੇ ਹੋ ਕੇ ਬਹਿ ਜਿਓ,
ਢੇਰੀ ਨਾਂ ਹਿੰਮਤ ਵਾਲ਼ੀ ਢਾਹ ਕੇ ਬਹਿ ਜਿਓ।
ਮਾਪੇ ਅਤੇ ਅਧਿਆਪਕ ਸਾਰੇ ਨਾਲ਼ ਤੁਹਾਡੇ ਹਨ,
ਸੱਭ ਜਾਣਦੇ ਉਹੋ ਕੀ ਹਾਲ ਤੁਹਾਡੇ ਹਨ।
ਚੰਗੇ ਬੱਚਿਆਂ ਦੀਆਂ ਨਹੀਂ ਰੀਸਾਂ ਹੁੰਦੀਆਂ,
ਏਸੇ ਲਈ ‘ਧੀਮਾਨ’ ਨੇ ਅਸੀਸਾਂ ਦਿੱਤੀਆਂ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059