ਪੀ ਐਸ ਯੂ ਟੈਕਨੀਕਲ ਸਰਵਿਸਜ਼ ਯੁਨੀਅਨ ਨੇ ਆਰਥਿਕ ਸਹਾਇਤਾ ਦਾ ਚੈਕ ਕੀਤਾ ਪ੍ਰਦਾਨ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) ਪੰਜਾਬ ਰਾਜ ਬਿਜਲੀ ਬੋਰਡ ਟੈਕਟਨੀਕਲ ਸਰਵਿਸਜ਼ ਯੁਨੀਅਨ ਨੇ ਸ਼੍ਰੀਮਤੀ ਮਨਜੀਤ ਕੌਰ ਪਿੰਡ ਬੈਂਸ ਖੁਰਦ ਨੂੰ ਉਸ ਦੇ ਸਵ. ਪਤੀ ਮੇਜਰ ਸਿੰਘ ਲਾਈਨਮੈਨ ਦੀ ਬੇਵਕਤੀ ਮੌਤ ਹੋਣ ਤੇ 20,000/ ਦਾ ਚੈਕ ਪ੍ਰਦਾਨ ਕੀਤਾ।

ਇਸ ਸਬੰਧੀ ਪ੍ਰਧਾਨ ਸਕੱਤਰ ਮੰਡਲ ਯੂਨਿਟ ਨਿਰਮਲ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਬਿਨੋਵੀਲੈਂਟ ਭਲਾਈ ਫੰਡ ਸਕੀਮ ਅਧੀਨ 44.416 ਆਰਥਿਕ ਸਹਾਇਤਾ ਦਾ 20 ਹਜਾਰ ਦੀ ਰਕਮ ਦਾ ਚੈਕ ਮ੍ਰਿਤਕ ਮੇਜਰ ਸਿੰਘ ਲਾਈਨਮੈਨ ਦੀ ਪਤਨੀ ਮਨਜੀਤ ਕੌਰ ਨੂੰ ਉਸ ਦੀ ਅੰਤਿਮ ਅਰਦਾਸ ਮੌਕੇ ਦਿੱਤਾ ਗਿਆ।

ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਪੰਜਾਬ ਰਾਜ ਬਿਜਲੀ ਬੋਰਡ ਟੈਕਨੀਕਲ ਸਰਵਿਸਜ਼ ਯੂਨੀਅਨ ਭਲਾਈ ਫੰਡ ਕਮੇਟੀ ਵਲੋਂ ਦਿੱਤੀ ਗਈ ਇਸ ਮਾਲੀ ਸਹਾਇਤਾ ਲਈ ਉਨ•ਾਂ ਦਾ ਧੰਨਵਾਦ ਕਰਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਭਾਗ ਵਲੋਂ 20 ਹਜਾਰ ਦੀ ਸਹਾਇਤਾ ਉਕਤ ਪਰਿਵਾਰ ਨੂੰ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਕਟਰੀ ਸ਼ੁਭਾਸ਼ ਚੰਦਰ ਹੁਸ਼ਿਆਰਪੁਰ, ਕੈਸ਼ੀਅਰ ਸਕੱਤਰ ਸਿੰਘ ਸਰਕਲ ਹੁਸ਼ਿਆਰਪੁਰ ਵੀ ਹਾਜ਼ਰ ਸਨ।

Previous articleਹੁਸ਼ਿਆਰਪੁਰ ਜਿਲੇ ਵਿੱਚ  35 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ  5985, ਮੋਤਾਂ ਦੀ ਗਿਣਤੀ 205
Next articleਪਿੰਡ ਪਾਸਲਾ ਵਿਖੇ ਬੰਗੜ ਜਠੇਰਿਆਂ ਦਾ ਸਲਾਨਾ 5 ਨਵੰਬਰ ਨੂੰ ਲੱਗਣ ਵਾਲਾ ਜੋੜ ਮੇਲਾ ਮੁਲਤਵੀ