ਪਿੰਡ ਨੂਰੋਵਾਲ ਵਿਖੇ ਲੋਕ ਇਨਸਾਫ ਪਾਰਟੀ ਆਗੂ ਦੋ ਦਰਜਨ ਵਰਕਰਾਂ ਸਣੇ ਕਾਂਗਰਸ ਵਿੱਚ ਸ਼ਾਮਲ

ਫੋਟੋ. ਲੋਕ ਇਨਸਾਫ ਪਾਰਟੀ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਆਗੂਆਂ ਨੂੰ ਸਲਮਾਨ ਕਰਨ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਹੋਰ

ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ ਸੁਆਗਤ ਕਿਹਾ ਕਾਂਗਰਸ ਵਿੱਚ ਮਿਲੇਗਾ ਪੂਰਾ ਸਨਮਾਨ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਪਿੰਡ ਨੂਰੋਵਾਲ ਵਿਖੇ ਲੋਕ ਇੰਨਸਾਫ ਪਾਰਟੀ ਆਗੂ ਕੁਲਵੰਤ ਸਿੰਘ ਨੂਰੋਵਾਲ, ਸੁਖਵਿੰਦਰ ਸਿੰਘ ਸੋਨੂੰ ਚੂਹੜਪੁਰ, ਜਸਵੰਤ ਸਿੰਘ, ਕਰਨ ਸਿੰਘ, ਹੈਪੀ ਸ਼ਰਮਾ. ਮੰਗਾ ਕਾਲਰੂ .ਸਤਿੰਦਰ ਚੌਹਾਨ .ਸੁਖਵਿੰਦਰ ਕੌਰ ਮਨਜਿੰਦਰ ਕੌਰ ਮਨਜਿੰਦਰ ਕੌਰ ਲਖਵਿੰਦਰ ਲਖਵਿੰਦਰ ਕੌਰ ਆਦਿ ਦੋ ਦਰਜਨ ਸਾਥੀਆਂ ਸਣੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ। ਨੂਰੋਵਾਲ ਨੇ ਕਾਂਗਰਸ ਦਾ ਹੱਥ ਫੜਨ ਦਾ ਐਲਾਨ ਕਰ ਦਿੱਤਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਸਨਮਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।

ਇਸ ਮੌਕੇ ਵਿਧਾਇਕ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਹਰੇਕ ਵਰਗ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਈ ਹੈ ਅਤੇ ਪਾਰਟੀ ਵਿੱਚ ਹਰੇਕ ਵਰਗ ਦੇ ਲੋਕਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ।

ਲੋਕ ਇੰਨਸਾਫ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਇਲਾਕਾ ਵਾਸੀਆਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਆਰਡੀਨੈਂਸ ਰਾਹੀਂ ਕਿਸਾਨਾਂ ਦੇ ਹੱਕ ਵਿੱਚ ਖੜੇ ਹੋ ਕੇ ਅਤੇ ਪੰਜਾਬ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਤੇ ਵਿਧਾਇਕ ਚੀਮਾ ਵੱਲੋਂ ਇਮਾਨਦਾਰੀ ਨਾਲ ਹਲਕੇ ਦੇ ਕਰਵਾਏ ਜਾ ਰਹੇ ਵਿਕਾਸ ਨੂੰ ਵੇਖਦੇ ਹੋਏ ਕਾਂਗਰਸ ਵਿੱਚ ਸ਼ਾਮਲ ਹੋਏ ਹਨ।

ਇਸ ਮੌਕੇ ਰਵਿੰਦਰ ਰਵੀ ਪੀ ਏ .ਰਾਜੂ ਢਿੱਲੋਂ ਡੇਰਾ ਸੈਦਾਂ . ਡਾ ਅਮਨਪ੍ਰੀਤ ਸਿੰਘ , ਪ੍ਰੇਮ ਲਾਲ ਤਲਵੰਡੀ.,ਡਾ ਰਾਣਾ. ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ . ,ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ ,ਮੁਖਤਿਆਰ ਸਿੰਘ ਭਗਤਪੁਰ,ਬਾਵਾ ਭਗਤਪੁਰ ,ਸ਼ਿੰਗਾਰਾ ਸਿੰਘ , ਐੱਸ ਐੱਚ ਓ ਜਸਵੀਰ ਸਿੰਘ ਤਲਵੰਡੀ ਚੌਧਰੀਆਂ ,ਸਰਪੰਚ ਸ਼ੇਰ ਸਿੰਘ ਮਸੀਤਾਂ , ਗੁਰਦੇਵ ਮਿੱਠਾ , ਵਿਕਾਸ ,ਤਰਸੇਮ ਸਿੰਘ,ਸਤਨਾਮ ਸਿੰਘ ਮੈਂਬਰ ਪੰਚਾਇਤ , ਅਮਰਜੀਤ ਸਿੰਘ ਪ੍ਰਧਾਨ ਕੁਲਦੀਪ ਸਿੰਘ, ਸ਼ਿੰਗਾਰਾ ਸਿੰਘ,ਮਾਸਟਰ ਗੁਰਪ੍ਰੀਤ ਸਿੰਘ ,ਮਲਕੀਤ ਸਿੰਘ, ਹਰਜਿੰਦਰ ਸਿੰਘ, ਕਰਮ ਸਿੰਘ, ਜਸਵੰਤ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।

Previous articleShah to visit Bengal on Nov 5 & 6 as politics heats up
Next articleਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੁਲਤਾਨਪੁਰ ਲੋਧੀ ਵੱਲੋਂ ਕੀਤੀ ਗਈ ਵਿਸ਼ਾਲ ਮੀਟਿੰਗ।