ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੁਲਤਾਨਪੁਰ ਲੋਧੀ ਵੱਲੋਂ ਕੀਤੀ ਗਈ ਵਿਸ਼ਾਲ ਮੀਟਿੰਗ।

ਫੋਟੋ . ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਆਗੂ ਸਤਨਾਮ ਸਿੰਘ ਪੰਨੂ ਅਤੇ ਕਿਸਾਨਾਂ ਦਾ ਦ੍ਰਿਸ਼

ਹੁਸੈਨਪੁਰ (ਸਮਾਜ ਵੀਕਲੀ) (ਕੌੜਾ )-ਕਿਸਾਨਾਂ ਮਜਦੂਰਾਂ ਦੇ ਪ੍ਰਭਾਵਸ਼ਾਲੀ ਇਕੱਠ ਨੇ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਵਿਖੇ ਵੱਡਾ ਇਕੱਠ ਕਰਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਸਖਤ ਨਿਖੇਧੀ ਕੀਤੀ ਗਈ। ਮੋਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਸ਼ਿਰਕਤ ਕੀਤੀ।

ਇਸ ਸਮੇਂ ਪੰਨੂ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਪੰਜਾਬ ਨਾਲ ਸਿੱਧੇ ਤੌਰ ਤੇ ਲੜਾਈ ਲੜਨ ਦੀ ਤਿਆਰੀ ਵਿੱਚ ਹੈ। ਉਨ੍ਹਾਂ ਆਖਿਆ ਕਿ ਜਥੇਬੰਦੀ ਵੱਲੋਂ ਮਾਲ ਗੱਡੀਆਂ ਵਾਸਤੇ ਟਰੈਕ ਖਾਲੀ ਕਰ ਦਿੱਤੇ ਗਏ ਹਨ ਪਰ ਮੋਦੀ ਸਰਕਾਰ ਯਾਤਰੀ ਰੈਲਾ ਵੀ ਛੱਡੇ ਜਾਣ ਦੀ ਸ਼ਰਤ ਨਾਲ ਰੱਖ ਰਹੀ ਹੈ ਤੇ ਢੋਵਾ ਢਵਾਈ  ਲਈ ਮਾਲ ਗੱਡੀਆਂ ਨਹੀਂ ਚਲਾ ਰਹੀ ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਸੰਘਰਸ਼ ਨੂੰ ਲੀਹੋਂ ਲਾਹੁਣ ਦੀਆਂ ਚਾਲਾ ਪੰਜਾਬੀ ਕਦੇ ਵੀ ਚੱਲਣ ਨਹੀਂ ਦੇਣਗੇ।

ਇਸਦੇ ਨਾਲ ਹੀ ਉਨ੍ਹਾਂ ਭਾਜਪਾ ਦੇ ਲੀਡਰਾਂ ਵੱਲੋਂ ਪੰਜਾਬ ਦਾ ਮਹੋਲ ਖਰਾਬ ਕਰਨ ਲਈ ਭੜਕਾਊ ਭਾਸ਼ਣ ਦੇਣ ਦਾ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕੈਪਟਨ ਸਰਕਾਰ ਨੂੰ ਹਦਾਇਤ ਕੀਤੀ ਕਿ ਜੋ ਵੀ ਭਾਜਪਾ ਲੀਡਰ ਮਾਹੋਲ ਨੂੰ ਘਟੀਆਂ ਬਿਆਨਬਾਜੀ ਕਰਕੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਪੰਜਾਬ ਨਾਲ ਸਿੱਧੇ ਤੌਰ ਤੇ ਲੜਾਈ ਦੇ ਮੈਦਾਨ ਵਿੱਚ ਨਿੱਤਰ ਆਈ ਹੈ ਪੰਜਾਬੀ ਵੀ ਤਿਆਰ ਰਹਿਣ ਹੁਣ ਸਮਾਂ ਆਰ ਪਾਰ ਦੀ ਲੜਾਈ ਦਾ ਆ ਗਿਆ ਹੈ।

ਸੀ੍ ਪੰਨੂ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਜੋ ਪਰਾਲੀ ਦੇ ਸਬੰਧ ਵਿੱਚ ਨਵੇਂ ਕਾਨੂੰਨਾ ਤਹਿਤ 5 ਸਾਲ ਤੀਕ ਦੀ ਸਜ਼ਾ ਅਤੇ ਇੱਕ ਕਰੋੜ ਤੀਕ ਦਾ ਜੁਰਮਾਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਇਹ ਮੋਦੀ ਸਰਕਾਰ ਦੀ ਬੁਖਲਾਹਟ ਦਾ ਹੀ ਨਤੀਜਾ ਹੈ ਉਨ੍ਹਾਂ ਆਖਿਆ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਇਸ ਕਾਨੂੰਨ ਨੂੰ ਸਿਰੇ ਤੋਂ ਰੱਦ ਕਰਦੀ ਹੈ ਅਤੇ ਇਸਨੂੰ ਪੰਜਾਬ ਦੀ ਧਰਤੀ ਤੇ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੇਸ਼ ਵਿਆਪੀ ਜਥੇਬੰਦੀਆਂ ਵੱਲੋਂ ਪੰਜ ਨਵੰਬਰ ਦੇ ਬੰਦ ਦਾ ਪੂਰਨ ਤੌਰ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹਮਾਇਤ ਦਾ ਐਲਾਨ ਕੀਤਾ।

ਇਸ ਸਮੇਂ ਜੋਨ ਪ੍ਧਾਨ ਸਰਵਣ ਸਿੰਘ ਬਾਊਪੁਰ ਨੇ 6 ਨਵੰਬਰ ਨੂੰ ਅਮਿ੍ਤਸਰ ਵਿਖੇ ਦੇਵੀ ਦਿਆਸ ਪੁਰਾ ਵਿਖੇ ਚੱਲ ਰਹੇ ਰੇਲ ਰੋਕੋ ਅੰਦੋਲਨ ਵਿੱਚ ਵੱਡੀ ਗਿਣਤੀ ਵਿੱਚ ਸੁਲਤਾਨਪੁਰ ਲੋਧੀ ਦੇ ਵਰਕਰਾਂ ਵੱਲੋਂ ਪਹੁੰਚਣ ਦਾ ਐਲਾਨ ਕੀਤਾ। ਇਸ ਸਮੇਂ ਖੀਰਾਂ ਵਾਲੀ ਨਵਾ ਠੱਠਾ , ਤਲਵੰਡੀ ਚੌਧਰੀਆਂ, ਤੋਤੀ , ਭਾਗੋਰਾਈਆਂ,ਸ਼ਾਹਵਾਲਾ,ਸ਼ੇਰਪੁਰ,ਸਰੂਪਵਾਲ ਚੂਹੜਪੁਰ,ਪੱਸਣ ਕਦੀਮ,ਬਾਊਪੁਰ ਪੰਡੋਰੀ ਸੇਚਾਂ ਨਸੀਰਪੁਰ ਜੈਨਪੁਰ ਰਾਮੇ ਜੱਬੋਵਾਲ ਖਿਜਰਪੁਰ ਬਾਜਾ ਛੰਨਾ ਸ਼ੇਰਸਿੰਘ ਅਮਰਿਤਪੁਰ ਮੁੰਡੀਸ਼ੰਨਾ ਵਾਟਾਵਲੀਖੁਰਦ ਭਰੋਆਣਾ ਝੰਡੂਵਾਲ ਸ਼ਾਹਜਹਾਨ ਪੁਰ ਦੁਰਗਾਪੁਰ ਆਦਿ ਪਿੰਡਾਂ ਤੋਂ ਆਗੂਆਂ ਨੇ ਸ਼ਿਰਕਤ ਕੀਤੀ।

Previous articleਪਿੰਡ ਨੂਰੋਵਾਲ ਵਿਖੇ ਲੋਕ ਇਨਸਾਫ ਪਾਰਟੀ ਆਗੂ ਦੋ ਦਰਜਨ ਵਰਕਰਾਂ ਸਣੇ ਕਾਂਗਰਸ ਵਿੱਚ ਸ਼ਾਮਲ
Next articleAAP not be part of all-party delegation on Punjab farm bills