ਪਿੰਡ ਡੱਲੀ ਵਿਖੇ ਮਨਾਇਆ ਗਿਆ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ।

ਪਿੰਡ ਡੱਲੀ ਵਿਖੇ ਮਨਾਇਆ ਗਿਆ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ।

ਸਮਾਜ ਵੀਕਲੀ (ਹਰਨਾਮ ਦਾਸ ਚੋਪੜਾ)ਡਾ ਭੀਮ ਰਾਓ ਅੰਬੇਡਕਰ ਮਿਸ਼ਨ ਸੋਸਾਇਟੀ ਡੱਲੀ ਅਤੇ ਸ ਕਿਰਪਾਲ ਸਿੰਘ ਡੱਲੀ (ਯੂ ਐਸ ਏ) ਦੇ ਸਹਿਯੋਗ ਨਾਲ ਬਾਬਾ ਸਹਿਬ ਦਾ ਪ੍ਰੀ ਨਿਰਵਾਣ ਦਿਵਸ ਸਮਾਰੋਹ ਮਨਾਇਆ ਗਿਆ।ਸੋਸਾਇਟੀ ਦੇ ਚੇਅਰਮੈਨ ਮੋਹਨ ਲਾਲ ਜੀ ਨੇ ਦੱਸਿਆ ਕਿ ਸਾਨੂੰ ਸਿਖਿਅਤ ਹੋਣਾ ਬਹੁਤ ਜਰੂਰੀ ਹੈ।ਸਾਵਨ ਪਾਲ ਕੈਸ਼ੀਅਰ ਹੁਣਾਂ ਨੇ ਜੈ ਭੀਮ ਦਾ ਨਾਰਾ ਕਿਵੇਂ ਹੋਂਦ ਵਿਚ ਆਇਆ ਉਹਦੇ ਬਾਰੇ ਜਾਣੂ ਕਰਵਾਇਆ।ਇਸ ਮੋਕੇ ਹੈਪੀ ਡੱਲੀ ਪ੍ਰਧਾਨ ਨੇ ਆਏ ਹੋਏ ਪ੍ਰਮੁੱਖ ਬੁਲਾਰਿਆਂ ਦਾ ਆਈ ਹੋਈ ਸੰਗਤ ਦਾ ਤਹਿ ਦਿਲ ਤੋਂ ਕੋਟਿ ਕੋਟਿ ਧੰਨਵਾਦ ਕੀਤਾ ਅਤੇ ਕਿਹਾ ਸਾਨੂੰ ਆਪਣੇ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ਤੇ ਚਲਣਾ ਚਾਹੀਦਾ ਹੈ। ਉਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀ ਚਾਹੀਦਾ।ਇਸ ਮੋਕੇ ਤੇ ਰਾਮ ਲਾਲ ਜਸਪਾਲ ਸਿੰਘ ਜਸਵੀਰ ਸਿੰਘ ਹੁਸਨ ਲਾਲ ਰਿੰਕੂ ਡੱਲੀ ਸੋਨੂੰ ਡੱਲੀ ਰੋਮੀ ਡੱਲੀ ਕਰਿਸ਼ਞ ਪਾਲ ਅਮਿਤ ਪਾਲ ਰੋਹਿਤ ਪਾਲ ਗੋਰਵ ਬੰਗਾ ਜਸ਼ਨ ਬੰਗਾ ਆਦਿ ਮੌਜੂਦ ਸਨ I

Previous articleIndia eliminated bottlenecks in defence production: MOS Defence
Next articleNagaland to ask Centre to repeal AFSPA; Hornbill Fest called off