ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਅਤੇ ਘੱਲੂਘਾਰਾ ਦਿਵਸ ਮਨਾਇਆ

ਹਰਬਲ ਬੂਟਿਆਂਂ ਦਾ ਪ੍ਰਸਾਦ ਸੰਗਤਾਂ ਨੂੰ ਵੰਡਿਆ ਗਿਆ

ਕਪੂਰਥਲਾ, 6 ਜੂਨ (ਕੌੜਾ)(ਸਮਾਜਵੀਕਲੀ) – ਆਰ ਸੀ ਐੱਫ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ  ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਅਤੇ  ਘੱਲੂਘਾਰਾ ਦਿਵਸ  ਸਮੂਹ ਸੰਗਤਾਂ ਵੱਲੋਂ ਮਨਾਇਆ ਗਿਆ। ਅਮ੍ਰਿਤ ਵੇਲੇ ਹੋਏ ਸਮਾਗਮ  ਵਿਚ ਜਿੱਥੇ ਨਿਤਨੇਮ ਦੇ ਪਾਠ ਉਪਰੰਤ ਭਾਈ ਜਗੀਰ ਸਿੰਘ  ਆਰ ਸੀ ਐਫ ਵਾਲਿਆਂ ਵਲੋਂ ਕਥਾ ਵਿਚਾਰ ਅਤੇ ਘੱਲੂਘਾਰਾ ਦਿਵਸ ਤੇ ਰੋਸ਼ਨੀ ਪਾਈ ਗਈ।
ਇਸ ਦੇ ਨਾਲ ਹੀ ਸਮਾਰੋਹ ਦੌਰਾਨ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਵਾਤਾਵਰਨ ਨੂੰ ਸੁੱਧ ਰੱਖਣ ਦੇ ਮੰਤਵ ਨਾਲ ਵਾਤਾਵਰਣ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਹਰਬਲ ਬੂਟਿਆਂਂ ਦਾ ਪ੍ਰਸਾਦ ਮੇਘਾ ਪੁੱਤਰੀ ਸ੍ਰੀ ਪਰਦੀਪ ਕੁਮਾਰ ਲੂਥਰਾ ਵਲੋਂ ਸੰਗਤਾਂ ਨੂੰ ਵੰਡਿਆ ਗਿਆ  ਅਤੇ ਸੰਗਤਾਂ ਘਰਾ ਤੋਂ ਮਿਸੇ ਪਰਸਾਦੇ ਅਤੇ ਦਹੀਂ ਲੰਗਰ ਤਿਆਰ ਕਰ ਕੇ ਲਿਆਂਦਾ।
ਇਸ ਮੌਕੇ ਤੇ ਵਾਤਾਵਰਨ ਨੂੰ ਸੁੱਧ ਰੱਖਣ ਲਈ ਪੌਦੇ ਵੀ ਲਗਾਏ ਗਏ।ਇਸ ਦੌਰਾਨ  ਪ੍ਰਧਾਨ  ਸ: ਪਰਮਜੀਤ ਸਿੰਘ ਖਾਲਸਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਇਸ ਸਮਾਰੋਹ ਨੂੰ ਸਫਲ ਬਣਾਉਣ ਲਈ ਮੀਤ ਪ੍ਰਧਾਨ ਪ੍ਰੇਮ ਸਿੰਘ,ਬਾਬਾ ਨਿਰੰਕਾਰ ਸਿੰਘ,ਨਿਹੰਗ ਗੁਰਦੇਵ ਸਿੰਘ ਢੇਸੀ,ਕੈਰੀਅਰ ਹਰਜਿੰਦਰ ਸਿੰਘ, ਸਕੱਤਰ ਗੁਰਪ੍ਰੀਤ ਸਿੰਘ ਅਤੇ ਸਮੂਹ   ਸੰਗਤਾਂ ਪਿੰਡ ਬਾਬਾ ਦੀਪ ਸਿੰਘ ਨਗਰ ਨੇ ਨਿਸ਼ਕਾਮ ਸੇਵਾ ਕੀਤੀ।
Previous articleਮਿਸ਼ਨ ਫਤਿਹ ਤਹਿਤ ਕੋਵਿਡ-19 ਸ਼ੱਕੀ ਵਿਅਕਤੀਆ ਦੀ ਕੀਤੀ ਰਿਕਾਰਡ ਸੈਂਪਲਿੰਗ
Next articleਖਹਿਰਾ ਮੁਸਤਰਕਾ ਵਿਖੇ ਨੀਲੇ ਰਾਸ਼ਨ ਕਾਰਡ ਕੱਟਣ ਤੇ ਲੌਕਾ ਕੀਤਾ ਰੌਸ ਪ੍ਦਰਸ਼ਨ