ਖਹਿਰਾ ਮੁਸਤਰਕਾ ਵਿਖੇ ਨੀਲੇ ਰਾਸ਼ਨ ਕਾਰਡ ਕੱਟਣ ਤੇ ਲੌਕਾ ਕੀਤਾ ਰੌਸ ਪ੍ਦਰਸ਼ਨ

ਖਹਿਰਾ ਮੁਸਤਰਕਾ ਵਿਖੇ ਨੀਲੇ ਰਾਸ਼ਨ ਕਾਰਡ ਕੱਟਣ ਤੇ ਸ, ਅਮਰਜੀਤ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਵਿੱਚ ਲੋਕ ਰੋਸ ਜਾਹਰ ਕਰਦੇ

ਮਹਿਤਪੁਰ (ਹਰਜਿੰਦਰ ਛਾਬੜਾ) ਪਤਰਕਾਰ 9592282333

(ਸਮਾਜਵੀਕਲੀ): ਪਿੰਡ ਖਹਿਰਾ ਮੁਸਤਰਕਾ ਵਿਖੇ ਨੀਲੇ ਰਾਸ਼ਨ ਕਾਰਡ ਕੱਟਣ ਤੇ ਲੌਕਾ ਕੀਤਾ ਰੌਸ ਪ੍ਦਰਸ਼ਨ, ਉਕਤ ਜਾਨਕਾਰੀ ਦਿੰਦਿਆਂ , ਅਮਰਜੀਤ ਸਿੰਘ ਸਾਬਕਾ ਸਰਪੰਚ ਤੇ ਮੌਜੂਦਾ ਪੰਚ ਰਾਜਪਾਲ, ਪਹਿਲਵਾਨ ਸਿੰਘ ਵਾਸੀ ਧੱਕਾ ਬਸਤੀ ਖੈਹਰਾ ਨੇ ਸਾਝੇ ਤੋਰ ਤੇ ਕਿਹਾ ਕਿ ਉਹਨਾ ਦੇ ਨੀਲੇ ਕਾਰਡ 2016 ਵਿੱਚ ਬਣੇ ਸਨ ਜਿਹਨਾ ਤੇ ਹਰ ਛੇ ਮਹੀਨੇ ਬਾਅਦ ਕਣਕ ਲਾਭਪਾਤਰੀਆਂ ਨੂੰ  ਮਿਲਦੀ ਸੀ।
ਪਰੰਤੂ ਅਪਰੈਲ ਮਹੀਨੇ 23 ਨੀਲੇ ਕਾਰਡ ਧਾਰਕਾਂ ਨੂੰ ਕਣਕ ਤੇ ਦਾਲ ਨਹੀ ਮਿਲੀ ਉਹਨਾ ਕਿਹਾ ਕਿ ਡੀਪੂ ਹੌਲਡਰ ਨੂੰ ਜਦੋ ਕਾਰਡਾਂ ਤੇ ਆਈ ਕਣਕ ਤੇ ਦਾਲ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਤੁਹਾਡੇ ਕਾਰਡ ਲਿਸਟ ਵਿਚ ਨਹੀ ਹਨ ਜਿਸ ਕਰਕੇ ਤਹਾਨੂੰ ਰਾਸ਼ਨ ਨਹੀ ਮਿਲ ਸਕਦਾ ਇਸ ਮੋਕੇ ਅਮਰਜੀਤ ਸਿੰਘ ਸਾਬਕਾ ਸਰਪੰਚ ਤੇ ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਲੌਕਾ ਨਾ ਵਿਤਕਰਾ ਕਰ ਰਹੀ ਹੈ।
ਇਕ ਕਰੌਨਾ ਵਾਇਰਸ ਦੀ ਮਹਾਮਾਰੀ ਕਰਕੇ ਲੌਕ ਪਰੇਸ਼ਾਨ ਹਨ , ਲੌਕਾ ਨੇ ਕੇਦਰ ਸਰਕਾਰ ਤੇ ਸੂਬਾ ਸਰਕਾਰ ਤੋ ਮੰਗ ਕੀਤੀ ਕਿ ਲਾਭਪਾਤਰੀਆਂ ਦੇ ਨੀਲੇ ਕਾਰਡ ਬਹਾਲ ਕਰਕੇ ਉਹਨਾ ਨੂੰ ਰਾਸ਼ਨ ਦਿੱਤਾ ਜਾਵੇ।
ਇਸ ਦੀ ਮੁਢਲੀ ਜਾਚ ਕੀਤੀ ਜਾਵੇ ਕਣਕ ਤੇ ਦਾਲ ਗਰੀਬਾਂ ਲੌਕਾ ਦੀ ਕਿਥੇ ਗਈ ਉਹਨਾ ਕਿਹਾ ਕਿ ਸਾਰੇ ਹੀ ਲੋੜਵੰਦ ਪਰਵਾਰ ਹਨ ਇਸ ਮੋਕੇ ਬੂਟਾ ਰਾਮ , ਗਿਆਨੋ, ਜਰਨੈਲ ਸਿੰਘ, ਬਲਜੀਤ ਸਿੰਘ, ਹਰਨਾਮ ਸਿੰਘ, ਬਲਵੀਰ ਕੋਰ, ਰਜਿੰਦਰ ਮਹਿਤੋ, ਰਾਣਾ ਸਿੰਘ, ਰਾਜ ਕੁਮਾਰ, ਬਖਤਾਵਰ ਸਿੰਘ ਆਦਿ ਹਾਜਰ ਸਨ, ਇਸ ਮੌਕੇ ਜਦੋ ਡੀਪੂ ਹੌਲਡਰ ਰਘਬੀਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਹਨਾ ਕਿਹਾ ਕਿ ਅਸੀਂ ਲਿਸਟ ਅਨੁਸਾਰ ਲੌਕਾ ਨੂੰ ਕਣਕ ਤੇ ਦਾਲ ਵੰਡੀ ਹੈ, ਇਹਨਾਂ ਵਿਅਕਤੀਆਂ ਦੇ ਲਿਸਟ ਵਿੱਚ ਨਾਮ ਨਹੀਂ ਹਨ ਇਹ ਵਿਅਕਤੀ ਜਾਨ ਬੁੱਝ ਕੇ ਬਦਨਾਮ ਕਰਦੇ ਹਨ
Previous articleਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਅਤੇ ਘੱਲੂਘਾਰਾ ਦਿਵਸ ਮਨਾਇਆ
Next articleਖਾਲਿਸਤਾਨ ਦੀ ਮੰਗ ‘ਤੇ ਭੜਕੀ ‘ਆਪ’, ਕਿਹਾ-ਅਕਾਲੀ-ਭਾਜਪਾ ਦਾ ਦੋਗਲਾ ਚਿਹਰਾ ਆਇਆ ਸਾਹਮਣੇ