ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 1224 ਤੇ 1 ਮੌਤ ਹੋਣ ਨਾਲ ਗਿਣਤੀ ਹੋਈ 33

ਹੁਸ਼ਿਆਰਪੁਰ/ਸ਼ਾਮਚੁਰਾਸੀ 26 ਅਗਸਤ, (ਚੁੰਬਰ) (ਸਮਾਜ ਵੀਕਲੀ): ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੋਵਿਡ ਕੋਰੋਨਾ ਨੂੰ ਦੇਖਦੇ ਹੋਏ ਅੱਜ ਸਿਵਲ ਸਰਜਨ ਦਫਤਰ ਦੇ ਸਟਾਫ ਦੇ ਕੋਵਿਡ ਦੇ ਸੈਪਲ ਲਏ ਗਏ ਤੇ ਸਾਰਾ ਸਟਾਫ ਨੈਗਟਿਵ ਪਾਇਆ ਗਿਆ ਹੈ ਇਸ ਮੋਕੇ ਲੈਬ ਟੈਕਨੀਸ਼ਨ ਕਾਜਲ ਸਰਮਾਂ ਤੇ ਗੁਰਪ੍ਰੀਤ ਕੋਰ ਵੱਲੋ ਸਾਰੇ ਸਟਾਫ ਦੇ ਸੈਪਲ ਲਏ ਗਏ ।

ਇਸ ਮੋਕੇ ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1540 ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 1313 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 79 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1224 ਹੋ ਗਈ ਹੈ ਤੇ ਇਕ ਮੌਤ ਹੋ ਗਈ ਮੌਤਾਂ ਦੀ ਕੁੱਲ ਗਿਣਤੀ 33 ਹੋ ਗਈ ਹੈ ।

ਜਿਲੇ ਵਿੱਚ  ਕੁੱਲ ਸੈਪਲਾਂ ਦੀ ਗਿਣਤੀ 54038 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 49346 ਸੈਪਲ  ਨੈਗਟਿਵ,  ਜਦ ਕਿ 3484 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 79 ਸੈਪਲ ਇੰਨਵੈਲਡ ਹਨ ।  ਐਕਟਿਵ ਕੇਸਾ ਦੀ ਗਿਣਤੀ 292 ਹੈ , ਤੇ 899 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ਅਤੇ  ਹੋਮ ਆਈਸੋਲੇਸ਼ਨ 51 ਮਰੀਜ ਹਨ ।

ਉਹਨਾਂ ਇਹ ਵੀ  ਦੱਸਿਆ ਕਿ 79 ਕੇਸ ਹੁਸ਼ਿਆਰਪੁਰ ਜਿਲੇ ਨਾਲ ਆਏ ਹਨ  ਜਦ ਕਿ ਇਕ ਮੌਤ ਪਿੰਡ ਲੋਲਤਾ ਵਾਸੀ ਹਾਜੀਪੁਰ ਦੀ ਬੀਤੇ ਦਿਨ ਹੋਈ ਸੀ  ਜੋ ਕਿ ਹੋਰ ਬਿਮਾਰੀ ਤੋ ਪੀੜਤ ਸੀ ਉਸ ਨੂੰ ਇਲਾਜ ਲਈ ਪੀ. ਜੀ. ਆਈ .ਚੰਗੀਗੜ ਨੂੰ ਲੈ ਕੇ ਜਾਦੇ ਹੋਏ ਰਸਤੇ ਵਿੱਚ  ਉਸ ਦੀ ਮੌਤ ਹੋ ਗਈ ਹੈ ਉਹ ਕੋਰੋਨਾ ਪਾਜੇਟਿਵ ਸੀ ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਜਿਲੇ ਵਿੱਚ ਕੋਵਿਡ 19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲ ਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ ।  ਮਿਸ਼ਨ ਫਹਤੇ ਨੂੰ ਹਾਸਿਲ ਕਰਨ ਲਈ ਸਾਨੂੰ ਪਾਜੇਟਿਵ  ਮਰੀਜ ਦੇ ਸਪੰਰਕ ਵਿੱਚ ਆਉਣ ਤੇ ਆਪਣਾ ਕੋਵਿਡ 19 ਵਇਰਸ ਦਾ ਟੈਸਟ ਨਜਦੀਕੀ ਸਿਹਤ ਸੰਸਥਾਂ ਤੋ ਕਰਵਾਉਣਾ ਚਾਹੀਦਾ ਹੈ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ ।

Previous articleਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਵੇਂ ਪਰਕਾਸ਼ ਪੂਰਬ ਨੂੰ ਸਮਰਪਤ ਆਨਲਾਈਨ ਲੇਖ ਮੁਕਾਬਲਾ ਆਯੋਜਿਤ
Next article48-year-old Tambe becomes first Indian to play in CPL