ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਵੇਂ ਪਰਕਾਸ਼ ਪੂਰਬ ਨੂੰ ਸਮਰਪਤ ਆਨਲਾਈਨ ਲੇਖ ਮੁਕਾਬਲਾ ਆਯੋਜਿਤ

ਹੁਸੈਨਪੁਰ , 26 ਅਗਸਤ(ਕੌੜਾ) (ਸਮਾਜ ਵੀਕਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ਦੇ ਸਿੱਧੇ ਪ੍ਰਬੰਧ ਅਧੀਨ ਆਉਂਦੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਦੀਆਂ ਵਿਦਿਆਰਥਣਾਂ ਵੱਲੋਂ ਸਰੂਪ ਰਾਣੀ ਗੌਰਮੈਂਟ ਕਾਲਜ ਫਾਰ ਵੋਮੈਨ, ਅੰਮ੍ਰਿਤਸਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਵੇਂ ਪਰਕਾਸ਼ ਪੂਰਬ ਨੂੰ ਸਮਰਪਤ ਆਨਲਾਈਨ ਲੇਖ ਮੁਕਾਬਲਾ ਕਰਵਾਇਆ ਗਿਆ।

ਇਸ ਮੁਕਾਬਲੇ ਵਿਚ ਪੂਰੇ ਪੰਜਾਬ ਦੇ ਵੱਖ ਵੱਖ ਕਾਲਜਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਮਿੱਠੜਾ ਕਾਲਜ ਦੀਆਂ ਵਿਦਿਆਰਥਣਾਂ ਕਿਰਨਦੀਪ ਕੌਰ ਅਤੇ ਸਿਮਰਨਜੀਤ ਕੌਰ (ਬੀ. ਕਾਮ ਭਾਗ ਪੰਜਵਾ) ਨੇ ਵੀ ਭਾਗ ਲਿਆ। ਪ੍ਰੋ. ਅਰਪਨਾ ਨੇ ਦਸਿਆ ਕਿ ਕਿਰਨਦੀਪ ਕੌਰ ਨੇ ਪਹਿਲਾ ਅਤੇ ਸਿਮਰਨਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।

ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਜੀ ਨੇ ਦੋਵੇਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਵਿਚ ਭਾਗ ਲੈਣਾ ਵਿਦਿਆਰਥੀ ਜੀਵਨ ਦਾ ਜਰੂਰੀ ਅੰਗ ਹੈ। ਇਸ ਨਾਲ ਵਿਦਿਆਰਥੀਆਂ ਦੀ ਰਚਨਾਤਮਕਤਾ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਵਿਦਿਆਥੀਆਂ ਨੂੰ ਭਵਿੱਖ ਵਿਚ ਵੀ ਅਜਿਹੇ ਹੋਰ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ।

Previous articleਜਿਲ੍ਹਾਂ ਪੁਲਿਸ ਹੁਸਿ਼ਆਰਪੁਰ ਨੂੰ ਵੱਡੀ ਮਾਤਰਾ ਵਿੱਚ ਸ਼ਰਾਬ ਦੀ ਬ੍ਰਾਮਦਗੀ – ਸ੍ਰੀ ਨਵਜੋਤ ਸਿੰਘ ਮਾਹਲ ਐਸ.ਐਸ.ਪੀ. ਹੁਸਿਆਰਪੁਰ
Next articleਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 1224 ਤੇ 1 ਮੌਤ ਹੋਣ ਨਾਲ ਗਿਣਤੀ ਹੋਈ 33