ਪਾਕਿ ਜਹਾਜ਼ ਹਾਦਸਾ: ਮੁੱਢਲੀ ਰਿਪੋਰਟ ’ਚ ਗੰਭੀਰ ਸਵਾਲ ਉੱਠੇ

ਕਰਾਚੀ (ਸਮਾਜਵੀਕਲੀ) : ਪਾਕਿਸਤਾਨ ਏਅਰਲਾਈਨਜ਼ ਦੇ ਹਾਦਸਾਗ੍ਰਸਤ ਜਹਾਜ਼ ਦੀ ਮੁੱਢਲੀ ਰਿਪੋਰਟ ’ਚ ਕਈ ਗੰਭੀਰ ਸਵਾਲ ਉਠਾਏ ਗਏ ਹਨ। ਜਾਂਚਕਾਰਾਂ ਨੇ ਪਾਇਲਟ ਵੱਲੋਂ ਜਹਾਜ਼ ਉਡਾਉਣ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਕੌਕਪਿਟ ’ਚ ਬੈਠੇ ਅਮਲੇ ਨੂੰ ਜਹਾਜ਼ ’ਚ ਪੈਦਾ ਹੋਈ ਦਿੱਕਤ ਏਅਰ ਟਰੈਫਿਕ ਕੰਟਰੋਲਰ ਨੂੰ ਦੱਸਣ ਤੋਂ ਕਿਸ ਨੇ ਰੋਕਿਆ। ਜਾਂਚਕਾਰ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਹਾਜ਼ ਹਾਦਸਾ ਪਾਇਲਟ ਦੀ ਗਲਤੀ ਨਾਲ ਵਾਪਰਿਆ ਜਾਂ ਕੋਈ ਤਕਨੀਕੀ ਨੁਕਸ ਸੀ। ਜਹਾਜ਼ ਹਾਦਸੇ ’ਚ 97 ਵਿਅਕਤੀ ਮਾਰੇ ਗਏ ਹਨ।

Previous articleਕਸ਼ਮੀਰ ‘ਵਿਵਾਦਤ ਇਲਾਕਾ’: ਪਾਕਿ ਫ਼ੌਜ ਮੁਖੀ
Next articleਦਿੱਲੀ ਦੇ ਵਪਾਰੀ ਨੇ ਫ਼ਰੀਦਕੋਟ ਦੇ ਨੌਜਵਾਨ ਠੱਗੇ