ਪਾਕਿਸਤਾਨ ਵਿੱਚ ਸਿੱਖਾਂ ਦੇ ਮੱਕਾ ਤੇ ਮਦੀਨਾ: ਇਮਰਾਨ ਖ਼ਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਸੰਯੁਕਤ ਅਰਬ ਅਮੀਰਾਤ ਵਿੱਚ ਕਿਹਾ ਕਿ ਪਾਕਿਸਤਾਨ ਵਿੱਚ ਸਿੱਖਾਂ ਦੇ ਮੱਕਾ ਤੇ ਮਦੀਨਾ ਹਨ ਅਤੇ ਇਨ੍ਹਾਂ ਥਾਵਾਂ ਨੂੰ ਘੱਟ ਗਿਣਤੀਆਂ ਲਈ ਖੋਲ੍ਹਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਲੈ ਕੇ ਭਾਰਤ ਵਿੱਚ ਪੈਂਦੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ’ਚ ਡੇਰਾ ਬਾਬਾ ਨਾਨਕ ਦੇ ਗੁਰਦੁਆਰੇ ਤੱਕ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਜੋ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਬਿਨਾਂ ਵੀਜ਼ੇ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ। ਉਹ ਯੂਏਈ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਦੇ ਸੱਦੇ ’ਤੇ ਵਿਸ਼ਵ ਸਰਕਾਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਯੂਏਈ ਦੇ ਦੋ ਦਿਨਾਂ ਦੌਰੇ ’ਤੇ ਹਨ। ਸ੍ਰੀ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਵੀਜ਼ਾ ਵਿਵਸਥਾ ਖੋਲ੍ਹ ਦਿੱਤੀ ਹੈ। ਪਹਿਲੀ ਵਾਰ 70 ਦੇਸ਼ਾਂ ਤੋਂ ਪਾਕਿਸਤਾਨ ਆਉਣ ਵਾਲੇ ਲੋਕ ਹਵਾਈ ਅੱਡੇ ’ਤੇ ਹੀ ਵੀਜ਼ਾ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ 5000 ਸਾਲ ਪੁਰਾਣੀ ਸਿੰਧੂ ਘਾਟੀ ਸਭਿਅਤਾ ਹੈ, ਵਿਸ਼ਵ ਦਾ ਸਭ ਤੋਂ ਪੁਰਾਣਾ 2500 ਸਾਲ ਪੁਰਾਣਾ ਸ਼ਹਿਰ ਪੇਸ਼ਾਵਰ ਹੈ। ਇਸ ਤੋਂ ਇਲਾਵਾ ਕਾਫੀ ਪੁਰਾਣੇ ਸ਼ਹਿਰ ਲਾਹੌਰ ਤੇ ਮੁਲਤਾਨ ਵੀ ਹਨ। ਇਸੇ ਤਰ੍ਹਾਂ ਇਸਲਾਮਾਬਾਦ ਦੇ ਉੱਤਰ ਵਿੱਚ ਗੰਧਾਰ ਸਭਿਅਤਾ ਹੈ ਜਿੱਥੋਂ ਬੌਧ ਸਭਿਅਤਾ ਨੂੰ ਵਧਣ-ਫੂਲਣ ਦਾ ਮੌਕਾ ਮਿਲਿਆ। ਮਹਾਤਮਾ ਬੁੱਧ ਦੀ ਸੌਂਦੇ ਹੋਏ ਦੀ ਸਭ ਤੋਂ ਵੱਡੀ 40 ਫੁੱਟ ਦੀ ਮੂਰਤੀ ਹਰੀਪੁਰ ਵਿੱਚ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ ਨੂੰ ਸੈਰ-ਸਪਾਟੇ ਲਈ ਖੋਲ੍ਹਣ ਜਾ ਰਹੇ ਹਨ।

Previous articleਮੋਤੀ ਮਹਿਲ ਵੱਲ ਜਾਂਦੇ ਅਧਿਆਪਕਾਂ ’ਤੇ ਲਾਠੀਚਾਰਜ
Next articlePriyanka begins roadshow in Lucknow with Rahul, Scindia