ਨਵੀਂ ਦਿੱਲੀ : ਅੱਤਿਵਾਦ ਦੇ ਖਿਲਾਫ ਪਾਕਿਸਤਾਨ ਵਿੱਚ ਵੜ ਕੇ ਭਾਰਤ ਨੇ ਵੱਡੀ ਕਾਰਵਾਈ ਕੀਤੀ। ਇਹ ਐਕਸ਼ਨ ਤੜਕੇ 3 . 30 ਵਜੇ ਹੋਇਆ। ਹਵਾਈ ਫੌਜ ਦੇ ਮਿਰਾਜ ਜਹਾਜ਼ ਨੇ ਅੰਦਰ ਵੜਕੇ ਬੰਬ ਸੁੱਟੇ। ਦੱਸਿਆ ਜਾ ਰਿਹਾ ਹੈ ਕਿ ਕਰੀਬ 300 ਅੱਤਿਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਇਸ ਨੂੰ ਵੇਖਦਿਆਂ ਹੋਇਆਂ ਪਾਕਿਸਤਾਨ ਨੇ ਵੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਪਾਕਿਸਤਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ। ਸੂਤਰਾਂ ਦੇ ਮੁਤਾਬਕ ਪੀਓਕੇ ਦੇ ਚਕੋਟੀ, ਮੁਜ਼ੱਫ਼ਰਾਬਾਦ ਅਤੇ ਬਾਲਾਕੋਟ ਵਿੱਚ ਬੰਬ ਸੁੱਟੇ ਗਏ। ਹਾਲਾਂਕਿ ਹੁਣ ਤੱਕ ਫੌਜ ਵੱਲੋਂ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ। ਪਾਕਿਸਤਾਨ ਨੇ ਇਹ ਤਾਂ ਮੰਨਿਆ ਕਿ ਭਾਰਤੀ ਹਵਾਈ ਫੌਜ ਨੇ ਉਨ੍ਹਾਂ ਦੀ ਸੀਮਾ ਵਿੱਚ ਪਰਵੇਸ਼ ਕੀਤਾ ਹੈ, ਲੇਕਿਨ ਉਹ ਕਿਸੇ ਨੁਕਸਾਨ ਤੋਂ ਮਨ੍ਹਾ ਕਰ ਰਹੀ ਹੈ। ਫਿਲਹਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉੱਚ ਪੱਧਰੀ ਮੀਟਿੰਗ ਚੱਲ ਰਹੀ ਹੈ।
HOME ਪਾਕਿਸਤਾਨ ਦੇ ਖਿਲਾਫ ਵੱਡਾ ਐਕਸ਼ਨ, ਹਵਾਈ ਫੌਜ ਨੇ ਬੰਬ ਸੁੱਟੇ, 300 ਅੱਤਿਵਾਦੀ...