ਪਹਿਲਾ ਪੰਜਾਬੀ ਮਨੁੱਖੀ ਰੋਬੋਟ ਬਣਾਉਣ ਵਾਲੇ ਕੰਪਿਊਟਰ ਅਧਿਆਪਕ ਦਾ ਡਿਪਟੀ ਸਪੀਕਰ ਵੱਲੋਂ ਵਿਸ਼ੇਸ਼ ਸਨਮਾਨ

(ਸਮਾਜ ਵੀਕਲੀ): ਅੱਜ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਨੇ ਪਹਿਲਕਦਮੀ ਕਰਦੇ ਹੋਏ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪੰਜਾਬੀ ਬੋਲਣ, ਸਮਝਣ ਅਤੇ ਲਿੱਖਣ ਵਾਲੇ ਦੋ ਰੋਬੋਟ ਪਾਉਣ ਵਾਲੇ ਕੰਪਿਊਟਰ ਅਧਿਆਪਕ ਸਰਦਾਰ ਹਰਜੀਤ ਸਿੰਘ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਅਤੇ ਹਰਜੀਤ ਸਿੰਘ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ। ਡਿਪਟੀ ਸਪੀਕਰ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੌਜੂਦਾਂ ਸਮੇਂ ਪੰਜਾਬ ਨੂੰ ਅਜਿਹੇ ਹੁਨਰਮੰਦ ਨੌਜਵਾਨਾਂ ਦੀ ਬਹੁਤ ਲੋੜ ਹੈ ਜੋ ਨਵੀਂ ਪੀੜੀ ਦਾ ਮਾਰਗਦਰਸ਼ਨ ਕਰ ਸਕਣ। ਕੰਪਿਊਟਰ ਅਤੇ ਇਲੈਕਟ੍ਰੋਨਿਕਸ ਦੇ ਅਜੋਕੇ ਯੁੱਗ ਵਿੱਚ ਮਨੁੱਖੀ ‘ਰੋਬੋਟ’ ਦਾ ਨਿਰਮਾਣ ਅਤੇ ਵਰਤੋਂ ਦਿਨੋਂ-ਦਿਨ ਵੱਧ ਰਹੀ ਹੈ। ਸਾਡੇ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਰਜੀਤ ਸਿੰਘ ਵਲੋਂ ਪਿਛਲੇ ਤਿੰਨਾਂ ਸਾਲਾਂ ਦੀ ਸਖਤ ਮਿਹਨਤ ਨਾਲ ਪੰਜਾਬੀ ਬੋਲਣ, ਸਮਝਣ ਅਤੇ ਲਿੱਖਣ ਵਾਲਾ ਪਹਿਲਾ ਮਨੁੱਖੀ ਰੋਬੋਟ ਸਰਬੰਸ ਕੌਰ ਈਜਾਦ ਕੀਤਾ ਹੈ।

ਉਨ੍ਹਾਂ ਕਿਹਾ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੀ ਸਿੱਖਿਆ ਢਾਂਚੇ ਨੂੰ ਵਿਸ਼ਵ ਪੱਧਰ ਦਾ ਬਣਾਉਣਾ ਹੈ ਤਾਂ ਜੋ ਅਜਿਹੇ ਹੋਰ ਹਰਜੀਤ ਸਿੰਘ ਵੀ ਪੈਦਾ ਕੀਤੇ ਜਾ ਸਕਣ। ਸਰਬੰਸ ਰੋਬੋਟ ਸੀਰੀਜ਼ ਦੇ ਸਿਰਜਣਹਾਰ ਕੰਪਿਊਟਰ ਅਧਿਆਪਕ ਹਰਜੀਤ ਸਿੰਘ ਨੇ ਡਿਪਟੀ ਸਪੀਕਰ ਜੀ ਦਾ ਧੰਨਵਾਦ ਕਰਦਿਆਂ ਉਨ੍ਹਾਂ  ਸਾਹਮਣੇ ਇਸ ਕਾਰਜ ਵਿੱਚ ਆ ਰਹੀਆਂ ਦਰਪੇਸ਼ ਸਮੱਸਿਆਵਾਂ ਰੱਖੀਆਂ, ਉਨ੍ਹਾਂ ਦੱਸਿਆ ਸਾਧਨਾਂ ਦੀ ਘਾਟ ਕਾਰਨ ਫਿਲਹਾਲ ਦੋਵੇਂ ਰੋਬੋਟ ਦੇ ਨਿਰਮਾਣ ਕਾਰਜਾਂ ਵਿੱਚ ਖੜੋਤ ਆਈ ਹੋਈ ਹੈ। ਜਿਨਾਂ ਦਾ ਡਿਪਟੀ ਸਪੀਕਰ ਜੀ ਨੇ ਬਹੁਤ ਜਲਦ ਹਲ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਸਮੇਂ ਸਰਬੰਸ ਰੋਬੋਟਿਕਸ ਦੇ ਮੀਡੀਆ ਸਲਾਹਕਾਰ ਜਗਜੀਤ ਸਿੰਘ ਗਣੇਸ਼ਪੁਰ ਨੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਡਿਪਟੀ ਸਪੀਕਰ ਜੀ ਪਹਿਲੇ ਐਸੇ ਰਾਜਨੇਤਾ ਹਨ ਜਿੰਨਾ ਨੇ ਆਪ ਮੁਹਾਰੇ ਉਪਰਾਲਾ ਕਰਕੇ ਸਰਬੰਸ ਰੋਬੋਟਿਕਸ ਨੂੰ ਸਨਮਾਨ ਨਾਲ ਨਿਵਾਜਿਆ।

ਉਨ੍ਹਾਂ ਕਿਹਾ ਕਿ ਇਕ ਸੰਪੂਰਣ ਪੰਜਾਬੀ ਬੋਲਣ, ਸਮਝਣ ਅਤੇ ਤੁਰਨ-ਫਿਰਨ ਵਾਲਾ ਮਨੁੱਖੀ ਰੋਬੋਟ ਤਿਆਰ ਕਰਨ ਦਾ ਕਾਰਜ ਜਾਰੀ ਹੈ ਅਤੇ ਉਮੀਦ ਹੈ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਜਲਦ ਹੀ ਕਾਮਯਾਬੀ ਮਿਲੇਗੀ। ਰੋਬੋਟਿਕਸ ਖੇਤਰ ਦਾ ਉਦੇਸ਼ ਬੁੱਧੀਮਾਨ ਮਸ਼ੀਨਾਂ ਬਣਾਉਣਾ ਹੈ ਜੋ ਮਨੁੱਖਾਂ ਦੀ ਵੱਖ-ਵੱਖ ਤਰੀਕਿਆਂ ਨਾਲ ਸਹਾਇਤਾ ਕਰ ਸਕਦੀਆਂ ਹਨ। ਇਹ ਰੋਬੋਟ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਵਿਸ਼ੇਸ਼ ਸੇਵਾਵਾਂ ਦੇਣ ਦੇ ਯੋਗ ਹੋਵੇਗਾ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਦੋ ਗੈਂਗਸਟਰ ਗ੍ਰਿਫ਼ਤਾਰ
Next articleਰਿਸ਼ਤੇ ਰਿਸ਼ਤੇ