ਪਤਨੀ ਦੀ ਹੱਤਿਆ ਮਗਰੋਂ ਪਤੀ ਵੱਲੋਂ ਖ਼ੁਦਕੁਸ਼ੀ ਦਾ ਯਤਨ

ਪਿੰਡ ਝਿੰਜੜੀ ਵਿੱਚ 5 ਧੀਆਂ ਦੀ ਮਾਂ ਨੂੰ ਅੱਜ ਜਾਨ ਤੋਂ ਹੱਥ ਧੋਣਾ ਪਿਆ। ਵੇਰਵਿਆਂ ਅਨੁਸਾਰ ਪਿੰਡ ਝਿੰਜੜੀ ਦੀ ਅਨੀਤਾ ਰਾਣੀ ਪਤਨੀ ਰਾਕੇਸ਼ ਕੁਮਾਰ ਦਾ ਵਿਆਹ 2004 ’ਚ ਹੋਇਆ ਸੀ। ਵਿਆਹ ਤੋਂ ਬਾਅਦ ਇਸ ਜੋੜੇ ਦੇ ਘਰ 5 ਲੜਕੀਆਂ ਨੇ ਜਨਮ ਲਿਆ ਜਦਕਿ ਸਭ ਤੋਂ ਛੋਟੀ ਲੜਕੀ ਸਿਰਫ ਪੰਜ ਮਹੀਨਿਆਂ ਦੀ ਹੈ। ਆਪਣੇ ਘਰ ਧੀਆਂ ਪੈਦਾ ਹੋਣ ਕਰਕੇ ਅਕਸਰ ਹੀ ਰਾਕੇਸ਼ ਆਪਣੀ ਪਤਨੀ ਅਨੀਤਾ ਨਾਲ ਝਗੜਦਾ ਰਹਿੰਦਾ ਸੀ। ਬੀਤੀ ਦੇਰ ਰਾਤ ਵੀ ਦੋਵਾਂ ਵਿਚਕਾਰ ਝਗੜਾ ਹੋਇਆ ਤੇ ਰਾਕੇਸ਼ ਕੁਮਾਰ ਨੇ ਅਨੀਤਾ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਮੁਕਾਇਆ ਅਤੇ ਖ਼ੁਦ ਤੇਜ਼ਧਾਰ ਹਥਿਆਰ ਦੇ ਨਾਲ ਆਪਣੇ ਆਪ ਨੂੰ ਜ਼ਖ਼ਮੀ ਕਰ ਲਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਐੱਸਆਈ ਕਸ਼ਮੀਰ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਤੜਕਸਾਰ ਚਾਰ ਵਜੇ ਐਂਬੂਲੈਂਸ ਰਾਹੀਂ ਅਨੀਤਾ ਅਤੇ ਉਸ ਦੇ ਪਤੀ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਅਨੀਤਾ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਪਤੀ ਨੂੰ ਹਸਪਤਾਲ ਦਾਖਲ ਕਰ ਲਿਆ ਗਿਆ।

Previous articleਭਾਜਪਾ ਨੇ ਸਾਧਵੀ ਪ੍ਰੱਗਿਆ ਨੂੰ ਦਿਗਵਿਜੈ ਦੇ ਮੁਕਾਬਲੇ ਮੈਦਾਨ ’ਚ ਉਤਾਰਿਆ
Next articleਸੰਤੋਸ਼ ਟਰਾਫ਼ੀ: ਦਿੱਲੀ ਤੇ ਗੋਆ ਵੱਲੋਂ ਜਿੱਤਾਂ ਦਰਜ