ਨੱਡਾ ਵੱਲੋਂ ਮਮਤਾ ਦੀ ਨਿਖੇਧੀ

ਮਾਨਿਕਚੱਕ (ਪੱਛਮੀ ਬੰਗਾਲ) (ਸਮਾਜ ਵੀਕਲੀ) : ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕੋਵਿਡ- 19 ਦੀ ਮੌਜੂਦਾ ਸਥਿਤੀ ਸਬੰਧੀ ਕੇਂਦਰ ਸਰਕਾਰ ’ਤੇ ਲਗਾਤਾਰ ਨਿਸ਼ਾਨੇ ਸਾਧਣ ਲਈ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਵਰ੍ਹਦਿਆਂ ਪੁੱਛਿਆ ਕਿ ਉਹ ਉਸ ਵਰਚੁਅਲ ਮੀਟਿੰਗ ਵਿੱਚ ਸ਼ਾਮਲ ਕਿਉਂ ਨਹੀਂ ਹੋਈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹਾਮਾਰੀ ਨਾਲ ਨਜਿੱਠਣ ਦੇ ਢੰਗ ਦੱਸੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪੱਖ ’ਚ ਸਮਰਥਨ ਨੂੰ ਵੇਖਦਿਆਂ ਟੀਐੱਮਸੀ ਸੁਪਰੀਮੋ ਦੀ ਚਿੰਤਾ ਕਈ ਗੁਣਾ ਵਧ ਗਈ ਹੈ ਤੇ ਸੱਤਾਧਾਰੀ ਪਾਰਟੀ ਨੇ ਇਸੇ ਕਾਰਨ ਭਾਜਪਾ ਕਾਰਕੁਨਾਂ ’ਤੇ ਨਿਸ਼ਾਨੇ ਸਾਧਣ ਦਾ ਰਾਹ ਚੁਣਿਆ ਹੈ।

ਮਾਲਦਾ ਦੀ ਮਾਨਿਕਚੱਕ ਸੀਟ ਤੋਂ ਭਾਜਪਾ ਉਮੀਦਵਾਰ ਦੇ ਪੱਖ ’ਚ ਦਿੱਲੀ ਤੋਂ ਇੱਕ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਨੱਡਾ ਨੇ ਕਿਹਾ,‘ਤੁਸੀਂ ਪ੍ਰਧਾਨ ਮੰਤਰੀ ਵੱਲੋਂ ਕੋਵਿਡ- 19 ਬਾਰੇ ਕੀਤੀਆਂ ਮੀਟਿੰਗਾਂ ’ਚ ਸ਼ਾਮਲ ਕਿਉਂ ਨਹੀਂ ਹੋਏ, ਆਪਣੇ ਵੱਡੇ ਅਹਿਮ ਕਾਰਨ?’ ਪ੍ਰਧਾਨ ਮੰਤਰੀ ਮੋਦੀ ਨੇ ਵੀ ਮਮਤਾ ਬੈਨਰਜੀ ’ਤੇ ਵੱਖ-ਵੱਖ ਮੁੱਦਿਆਂ ’ਤੇ ਕੇਂਦਰ ਸਰਕਾਰ ਵੱਲੋਂ ਸੱਦੀਆਂ ਜਾਂਦੀਆਂ ਮੀਟਿੰਗਾਂ ਵਿੱਚ ਸ਼ਾਮਲ ਨਾ ਹੋਣ ਦਾ ਦੋਸ਼ ਵੀ ਲਾਇਆ ਹੈ, ਜਿਨ੍ਹਾਂ ਵਿੱਚ ਕੋਵਿਜ- 19 ਮੈਨੇਜਮੈਂਟ ਵੀ ਸ਼ਾਮਲ ਹੈ। ਹਾਲਾਂਕਿ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਸੀ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਇਕ ਮੀਟਿੰਗ ਵਿੱਚ ਉਨ੍ਹਾਂ ਨੂੰ ਨਹੀਂ ਸੱਦਿਆ ਗਿਆ ਸੀ, ਜਿਸ ’ਚ ਇਸ ਮਹਾਮਾਰੀ ਨਾਲ ਨਜਿੱਠਣ ਦੇ ਢੰਗਾਂ ਬਾਰੇ ਚਰਚਾ ਕੀਤੀ ਗਈ ਸੀ।

ਸ੍ਰੀ ਨੱਡਾ ਨੇ ਕਿਹਾ ਕਿ ਮੁੱਖ ਮੰਤਰੀ ਜਿਨ੍ਹਾਂ ਕੋਲ ਸਿਹਤ ਮੰਤਰਾਲਾ ਵੀ ਹੈ, ਦਾ ਦਾਅਵਾ ਹੈ ਕਿ ਬੰਗਾਲ ’ਚ ਵੈਕਸੀਨ ਉਪਲਬਧ ਨਹੀਂ ਹੈ, ਪਰ ਉਹ ਸ਼ਾਇਦ ਇਹ ਭੁੱਲ ਗਏ ਹਨ ਕਿ ਉਨ੍ਹਾਂ ਪਿਛਲੇ ਦਸ ਸਾਲਾਂ ਦੌਰਾਨ ਸੂਬੇ ਦੇ ਲੋਕਾਂ ਨੂੰ ਕਈ ਲੋੜੀਂਦੀਆਂ ਸਹੂਲਤਾਂ ਤੋਂ ਮਹਿਰੂਮ ਰੱਖਿਆ ਹੈ। ਉਨ੍ਹਾਂ ਕਿਹਾ,‘ਜੇਕਰ ਵੈਕਸੀਨ ਉਪਲੱਬਧ ਨਹੀਂ ਹੈ ਤਾਂ ਤੁਸੀਂ ਰੋਜ਼ਾਨਾ ਸਿਹਤ ਮੰਤਰਾਲੇ ਨੂੰ ਰੋਜ਼ਾਨਾ ਲਾਏ ਜਾ ਰਹੇ ਟੀਕਿਆਂ ਸਬੰਧੀ ਗਿਣਤੀ ਕਿਵੇਂ ਭੇਜ ਰਹੇ ਹੋ?’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਣੇ ਕਾਂਗਰਸੀ ਸ਼ਾਸਨ ਵਾਲੇ ਚਾਰ ਸੂਬਿਆਂ ਨੇ 18-45 ਸਾਲ ਦੇ ਵਰਗ ਦੇ ਟੀਕਾਕਰਨ ਤੋਂ ਅਸਮਰੱਥਾ ਪ੍ਰਗਟਾਈ
Next articleਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਵੀ ਕਰੋਨਾ ਦੀ ਲਪੇਟ ’ਚ