ਗੁਰਦੁਆਰਾ ਸਿੰਘ ਸਭਾ ਭੁਲਾਣਾ ਦੀ ਕਮੇਟੀ ਦੀ ਹੋਈ ਸਰਬਸੰਮਤੀ ਨਾਲ ਚੋਣ

ਕੈਪਸ਼ਨ-ਗੁਰਦੁਆਰਾ ਸਿੰਘ ਸਭਾ ਭੁਲਾਣਾ ਦੀ ਨਵੀਂ ਚੁਣੀ ਕਮੇਟੀ ਦੇ ਨਾਲ ਪਿੰਡ ਭੁਲਾਣਾ ਦੀ ਸਮੂਹ ਸੰਗਤ

ਮਾਨ ਸਿੰਘ ਪ੍ਰਧਾਨ  ਨਰਿੰਦਰ ਸਿੰਘ ਸੈਕਟਰੀ   ਤੇ ਅਮਰੀਕ ਸਿੰਘ ਬਣੇ ਖਜ਼ਾਨਚੀ  

 ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਗੁਰਦੁਆਰਾ ਸਿੰਘ ਸਭਾ ਭੁਲਾਣਾ ਦੀ  ਪ੍ਰਬੰਧਕ   ਕਮੇਟੀ ਦੀ ਚੋਣ ਸਰਬਸੰਮਤੀ ਦੇ ਨਾਲ ਸੰਪੰਨ ਹੋਈ।   ਗੁਰਦੁਆਰਾ ਸਿੰਘ ਸਭਾ ਭੁਲਾਣਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਲਈ  ਪਿੰਡ ਭੁਲਾਣਾ ਦੀ ਸਮੂਹ ਸੰਗਤ ਨੇ ਹਾਜ਼ਰੀ ਭਰੀ।   ਇਸ ਦੌਰਾਨ ਸੰਗਤ ਵੱਲੋਂ ਲਏ ਗਏ ਫ਼ੈਸਲੇ ਵਿੱਚ ਜਿੱਥੇ ਪਹਿਲੀ ਕਮੇਟੀ ਨੂੰ ਹੀ ਸਰਬਸੰਮਤੀ ਨਾਲ ਅਗਲੇ ਤਿੰਨ ਸਾਲ ਲਈ   ਚੁਣਿਆ ਗਿਆ। ਉੱਥੇ ਹੀ ਕਮੇਟੀ ਵੱਲੋਂ ਮਨੁੱਖਤਾ ਦੇ ਭਲੇ ਲਈ ਕੀਤੀ ਨਿਸ਼ਕਾਮ ਸੇਵਾ ਸਬੰਧੀ ਵੀ ਰੌਸ਼ਨੀ ਪਾਈ ਗਈ ।

ਗੁਰਦੁਆਰਾ ਸਿੰਘ ਸਭਾ ਭੁਲਾਣਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ   ਸੁਰਿੰਦਰ ਸਿੰਘ, ਨਰਿੰਦਰ ਸਿੰਘ ,ਕੁੰਦਨ ਸਿੰਘ ,ਸੂਬੇਦਾਰ ਮੇਜਰ ਕੁਲਵੰਤ ਸਿੰਘ, ਲਖਵਿੰਦਰ ਸਿੰਘ, ਜਸਬੀਰ ਸਿੰਘ, ਸੂਬਾ ਸਿੰਘ , ਮੇਹਰ ਸਿੰਘ ਸੰਧੂ, ਸਵਰਨ ਸਿੰਘ   ਆਦਿ ਦੀ ਹਾਜ਼ਰੀ ਵਿੱਚ   ਸਰਬਸੰਮਤੀ ਦੇ ਨਾਲ   ਗੁਰਦੁਆਰਾ ਸਿੰਘ ਭੁਲਾਣਾ ਦੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਮਾਨ ਸਿੰਘ ,ਨਰਿੰਦਰ ਸਿੰਘ ਨੂੰ ਸੈਕਟਰੀ, ਕੁੰਦਨ ਸਿੰਘ ਨੂੰ ਸਹਾਇਕ ਸੈਕਟਰੀ ,ਸਵਰਨ ਸਿੰਘ ਨੂੰ ਖਜ਼ਾਨਚੀ, ਅਮਰੀਕ ਸਿੰਘ ਨੂੰ ਸਹਾਇਕ ਖਜ਼ਾਨਚੀ, ਸੁਰਿੰਦਰ ਸਿੰਘ ਨੂੰ ਮੀਤ ਪ੍ਰਧਾਨ, ਜਸਵੀਰ ਸਿੰਘ ਖ਼ਾਲਸਾ , ਬਲਦੇਵ ਸਿੰਘ ਜੱਲੇਵਾਲੀਆ, ਸੰਤੋਖ ਸਿੰਘ, ਨਿਸ਼ਾਨ ਸਿੰਘ ਨਾਗੀ, ਸਾਧੂ ਸਿੰਘ, ਮੇਹਰ ਸਿੰਘ, ਸੁਬੇਗ ਸਿੰਘ ,ਅਮਰ ਇਕਬਾਲ ਸਿੰਘ ,ਦਰਸ਼ਨ ਸਿੰਘ ਲਾਇਲਪੁਰੀਆ ,ਬਲਵਿੰਦਰ ਸਿੰਘ ਕਰਿਆਨਾ ਸਟੋਰ ਵਾਲੇ, ਕੁਲਵਿੰਦਰ ਸਿੰਘ,   ਰਛਪਾਲ ਸਿੰਘ ,ਕੁਲਵੰਤ ਸਿੰਘ, ਰੇਸ਼ਮ ਸਿੰਘ ਨਾਗੀ ,ਲਖਵਿੰਦਰ ਸਿੰਘ ਮਠਾੜੂ ਤੇ ਜਸਵੀਰ ਸਿੰਘ   ਤੇ ਸੁਖਵਿੰਦਰ ਸਿੰਘ ਮਠਾਡ਼ੂ ਨੂੰ ਸਾਂਝੇ ਤੌਰ ਤੇ ਮੈਂਬਰ   ਦੇ ਅਹੁਦੇ ਲਈ ਚੁਣਿਆ ਗਿਆ ।

ਪ੍ਰਧਾਨ ਮਾਨ ਸਿੰਘ ਨੇ   ਸੰਗਤ ਵੱਲੋਂ ਲਾਈ ਪ੍ਰਧਾਨਗੀ ਦੀ ਸੇਵਾ ਲੈਣ ਉਪਰੰਤ   ਕਿਹਾ ਕਿ ਉਹ ਗੁਰਦੁਆਰਾ ਸਿੰਘ ਸਭਾ ਭੁਲਾਣਾ ਦੀ ਸੰਗਤ ਦੇ ਸਹਿਯੋਗ ਦੇ ਨਾਲ   ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਦੇ ਰਹਿਣਗੇ ਅਤੇ ਇਸਦੇ ਨਾਲ ਹੀ   ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਪਿੰਡ ਅਤੇ ਆਸੇ ਪਾਸੇ ਦੇ ਇਲਾਕੇ ਵਿੱਚ ਵੀ ਸੇਵਾ  ਕਰਨਗੇ ।  ਇਸ ਮੌਕੇ ਤੇ ਰਸ਼ਪਾਲ ਸਿੰਘ, ਮਾਨ ਸਿੰਘ, ਗੁਰਨਾਮ ਸਿੰਘ ,ਜਸਵੀਰ ਸਿੰਘ ਗਾਲੜੀ ,ਸੁਖਵਿੰਦਰ ਸਿੰਘ ਮਠਾੜੂ, ਨਿਸ਼ਾਨ ਸਿੰਘ ਨਾਗੀ, ਰੇਸ਼ਮ ਸਿੰਘ ਨਾਗੀ ਆਦਿ ਵੱਡੀ ਗਿਣਤੀ ਵਿੱਚ ਸਮੂਹ ਸੰਗਤ ਹਾਜ਼ਰ ਸੀ।

Previous articleਹੁਣ ਅੰਮ੍ਰਿਤ ਨਹੀਂ, ਜ਼ਹਿਰ ਵੰਡ ਰਹੀ ਹੈ ਪੰਜ ਦਰਿਆਵਾਂ ਦੀ ਧਰਤੀ
Next articleਰਛਪਾਲ ਸਿੰਘ ਵੜੈਚ ਨੂੰ ਸਦਮਾ ਚਾਚੀ ਦਾ ਦਿਹਾਂਤ