ਨੌਜਵਾਨ ਦਾ ਸਿਰ ਜਬਰੀ ਮੁੰਨਣ ’ਤੇ ਨੇਪਾਲੀ ਰਾਜਦੂਤ ਵੱਲੋਂ ਯੋਗੀ ਨੂੰ ਸਵਾਲ

ਨਵੀਂ ਦਿੱਲੀ (ਸਮਾਜਵੀਕਲੀ) :  ਉੱਤਰ ਪ੍ਰਦੇਸ਼ ਵਿੱਚ ਇਕ ਨੇਪਾਲੀ ਨੌਜਵਾਨ ਦਾ ਜਬਰੀ ਸਿਰ ਮੁੰਨ ਕੇ ਉਸ ’ਤੇ ‘ਰਾਮ’ ਲਿਖਣ ਨਾਲ ਭਾਰਤ ਤੇ ਨੇਪਾਲ ਦੇ ਰਿਸ਼ਤਿਆਂ ’ਚ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਨਸ਼ਰ ਹੋਣ ਮਗਰੋਂ ਭਾਰਤ ਵਿੱਚ ਨੇਪਾਲ ਦੇ ਰਾਜਦੂਤ ਨਿਲਾਂਬਰ ਅਚਾਰੀਆ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੂੰ ਫੋਨ ਕਰਕੇ ਉਨ੍ਹਾਂ ਦਾ ਧਿਆਨ ਇਸ ਘਟਨਾ ਵਲ ਦਿਵਾਇਆ ਹੈ। ਵੀਡੀਓ ਵਿੱਚ ਹਾਲਾਂਕਿ ਜਗ੍ਹਾ ਬਾਰੇ ਸਪਸ਼ਟ ਨਹੀਂ, ਪਰ ਇੰਨਾ ਜ਼ਰੂਰ ਪਤਾ ਲਗਦਾ ਹੈ ਕਿ ਕਿਸੇ ਨਦੀ ਕੰਢੇ ਨੌਜਵਾਨ ਦਾ ਸਿਰ ਮੁੰਨਿਆ ਗਿਆ ਹੈ। ਨੇਪਾਲ ਦੇ ਕੁਝ ਸੋਸ਼ਲ ਮੀਡੀਆ ਕਾਰਕੁਨਾਂ ਨੇ ਕਿਹਾ ਕਿ ਇਹ ਵੀਡੀਓ ਪ੍ਰਧਾਨ ਮੰਤਰੀ ਕੇਪੀ ਓਲੀ ਵੱਲੋਂ ਰਾਮ ਤੇ ਅਯੁੱਧਿਆ ਬਾਰੇ ਦਿੱਤੇ ਬਿਆਨ ਦਾ ਨਤੀਜਾ ਹੈ। ਓਲੀ ਨੇ ਲੰਘੇ ਦਿਨੀਂ ਕਿਹਾ ਸੀ ਕਿ ‘ਅਸਲ’ ਅਯੁੱਧਿਆ ਨੇਪਾਲ ਵਿੱਚ ਨਹੀਂ ਬਲਕਿ ਭਾਰਤ ਦੇ ਉੱਤਰ ਪ੍ਰਦੇਸ਼ ਵਿੱਚ ਹੈ।

Previous articleਸੁਸ਼ਾਂਤ ਕੇਸ ’ਚ ਸੀਬੀਆਈ ਜਾਂਚ ਦੀ ਲੋੜ ਨਹੀਂ: ਦੇਸ਼ਮੁਖ
Next articleਜਾਧਵ ਨਾਲ ਮੁਲਾਕਾਤ ਕਰਾਉਣ ਲਈ ਪਾਕਿਸਤਾਨ ਮੁੜ ਤਿਆਰ: ਕੁਰੈਸ਼ੀ