ਜਾਧਵ ਨਾਲ ਮੁਲਾਕਾਤ ਕਰਾਉਣ ਲਈ ਪਾਕਿਸਤਾਨ ਮੁੜ ਤਿਆਰ: ਕੁਰੈਸ਼ੀ

ਇਸਲਾਮਾਬਾਦ, (ਸਮਾਜਵੀਕਲੀ) : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਮੌਤ ਦੀ ਸਜ਼ਾ ਪ੍ਰਾਪਤ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਨਾਲ ਤੀਜੀ ਬੈਠਕ ਕਰਾਉਣ ਲਈ ਉਹ ਤਿਆਰ ਹਨ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਵੀਰਵਾਰ ਨੂੰ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨੇ ਜਾਧਵ ਨਾਲ ਮੁਲਾਕਾਤ ਨੂੰ ਨਾ ਹੀ ਸਾਰਥਕ ਅਤੇ ਨਾ ਹੀ ਭਰੋਸੇਯੋਗ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਾਧਵ ਤਣਾਅ ’ਚ ਦਿਖਾਈ ਦੇ ਰਿਹਾ ਸੀ।

ਜੇਕਰ ਭਾਰਤ ਜਾਧਵ ਨਾਲ ਹੋਰ ਮੁਲਾਕਾਤ ਕਰਨਾ ਚਾਹੁੰਦਾ ਹੈ ਤਾਂ ਇਸ ਦੀ ਖੁੱਲ੍ਹੀ ਪੇਸ਼ਕਸ਼ ਹੈ। ਜੇ ਭਾਰਤ ਅੱਜ ਰਾਤ ਜਾਂ ਕੱਲ ਜਾਧਵ ਨਾਲ ਮਿਲਣਾ ਚਾਹੁੰਦਾ ਹੈ ਤਾਂ ਅਸੀਂ ਤਿਆਰ ਹਾਂ।’ ਕੁਰੈਸ਼ੀ ਕਰੋਨਾਇਰਸ ਤੋਂ ਮੁਕਤ ਹੋ ਗਏ ਹਨ ਅਤੇ ਉਨ੍ਹਾਂ ਦੋ ਹਫ਼ਤਿਆਂ ਮਗਰੋਂ ਕੰਮਕਾਰ ਮੁੜ ਸੰਭਾਲ ਲਿਆ ਹੈ।

Previous articleਨੌਜਵਾਨ ਦਾ ਸਿਰ ਜਬਰੀ ਮੁੰਨਣ ’ਤੇ ਨੇਪਾਲੀ ਰਾਜਦੂਤ ਵੱਲੋਂ ਯੋਗੀ ਨੂੰ ਸਵਾਲ
Next articleਆਰਜ਼ੀ ਵੀਜ਼ੇ ਵਾਲਿਆਂ ਦੀ ਆਵਾਜ਼ ਨਿਊਜ਼ੀਲੈਂਡ ਸਰਕਾਰ ਤੱਕ ਪੁੱਜੀ