ਸੁਸ਼ਾਂਤ ਕੇਸ ’ਚ ਸੀਬੀਆਈ ਜਾਂਚ ਦੀ ਲੋੜ ਨਹੀਂ: ਦੇਸ਼ਮੁਖ

ਨਾਗਪੁਰ, (ਸਮਾਜਵੀਕਲੀ) : ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅੱਜ ਕਿਹਾ ਕਿ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸਬੰਧੀ ਕੇਸ ਦੀ ਸੀਬੀਆਈ ਜਾਂਚ ਦੀ ਕੋਈ ਲੋੜ ਨਹੀਂ ਕਿਉਂਕਿ ਮੁੰਬਈ ਪੁਲੀਸ ਇਸ ਕੇਸ ਦੀ ਪੜਤਾਲ ਦੇ ਪੂਰੀ ਤਰ੍ਹਾਂ ਸਮਰੱਥ ਹੈ। ਊਨ੍ਹਾਂ ਕਿਹਾ ਕਿ ਪੁਲੀਸ ਵਲੋਂ ਕੇਸ ਸਬੰਧੀ ‘ਕਾਰੋਬਾਰੀ ਪੱਖ’ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਰਾਜਪੂਤ ਦੀ ਮਹਿਲਾ ਮਿੱਤਰ ਅਤੇ ਅਦਾਕਾਰਾ ਰੀਆ ਚੱਕਰਬਰਤੀ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਸੁਸ਼ਾਂਤ ਕੇਸ ਦੀ ਸੀਬੀਆਈ ਜਾਂਚ ਮੰਗੀ ਸੀ।

Previous articleਸੁਪਰੀਮ ਕੋਰਟ ਦੀ ਸਿੱਖਿਆ ਬੋਰਡਾਂ ਦੇ ਰਲੇਵੇਂ ਸਬੰਧੀ ਪਟੀਸ਼ਨ ਸੁਣਨ ਤੋਂ ਨਾਂਹ
Next articleਨੌਜਵਾਨ ਦਾ ਸਿਰ ਜਬਰੀ ਮੁੰਨਣ ’ਤੇ ਨੇਪਾਲੀ ਰਾਜਦੂਤ ਵੱਲੋਂ ਯੋਗੀ ਨੂੰ ਸਵਾਲ