ਨੈਸ਼ਨਲ ਓਪਨ ਅਥਲੈਟਿਕਸ ਮੀਟ ਅਲਵਰ (ਰਾਜਸਥਾਨ) ਵਿੱਚ ਛਾਏ ਰੋਪੜ ਦੇ ਮਾਸਟਰ ਅਥਲੀਟ

ਰੋਪੜ, (ਸਮਾਜ ਵੀਕਲੀ)- 6 ਅਤੇ 7 ਫਰਵਰੀ ਨੂੰ ਰਾਜਸਥਾਨ ਦੇ ਅਲਵਰ ਸ਼ਹਿਰ ਵਿੱਚ ਹੋਈ ਓਪਨ ਨੈਸ਼ਨਲ ਅਥਲੈਟਿਕਸ ਚੈਪੀਅਨਸ਼ਿਪ: 2023 ਵਿੱਚ ਰੋਪੜ ਤੋਂ ਪਹੁੰਚੇ ਖਿਡਾਰੀਆਂ ਨੇ ਖੂਬ ਦਮਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਗੋਲਡਨ ਮੈਨ ਤਖੱਲਸ ਨਾਲ਼ ਪ੍ਰਸਿੱਧ ਮਹਿੰਦਰ ਸਿੰਘ ਗਿੱਲ (65+ਗਰੁੱਪ) ਨੇ ਹਮੇਸ਼ਾ ਵਾਂਗ ਸੋਨ ਤਮਗਿਆਂ ਦੀ ਹੈਟ੍ਰਿਕ ਮਾਰਦਿਆਂ ਸ਼ਾਟਪੁੱਟ, ਡਿਸਕ ਥਰੋਅ ਤੇ ਹੈਮਰ ਥ੍ਰੋਅ ਵਿੱਚ ਸਿਖਰਲੇ ਸਥਾਨ ਮੱਲੇ। ਇਸੇ ਤਰ੍ਹਾਂ ਮੋਹਨ ਸਿੰਘ ਚਾਹਲ (65+ਗਰੁੱਪ) ਨੇ ਤਮਗਿਆਂ ਦਾ ਚੌਕਾ ਜੜਦਿਆਂ 400 ਤੇ 4×100 ਰਿਲੇਅ ਵਿੱਚ ਸੋਨੇ ਅਤੇ 1500 ਤੇ 5000 ਮੀਟਰ ਦੌੜਾਂ ਵਿੱਚ ਤਾਂਬੇ ਦੇ ਤਮਗੇ ਆਪਣੇ ਨਾਮ ਕੀਤੇ। ਗੁਰਬਿੰਦਰ ਸਿੰਘ ਉਰਫ਼ ਰੋਮੀ ਘੜਾਮੇਂ ਵਾਲ਼ਾ (35+ਗਰੁੱਪ) ਨੇ 200 ਤੇ 800 ਮੀਟਰ ਦੌੜਾਂ ਵਿੱਚ ਤਾਂਬੇ ਦੇ ਤਮਗੇ ਜਿੱਤੇ। ਜਿਕਰਯੋਗ ਹੈ ਕਿ ਵੱਖੋ-ਵੱਖ ਥਾਵਾਂ ‘ਤੇ ਹੁੰਦੇ ਮਾਸਟਰ ਮੁਕਾਬਲਿਆਂ ਵਿੱਚ ਰੋਪੜ ਸ਼ਹਿਰ ਦੇ ਖਿਡਾਰੀਆਂ ਦੀ ਹਮੇਸ਼ਾ ਹੀ ਚੰਗੀ ਗਿਣਤੀ ਵਿੱਚ ਤੇ ਸ਼ਾਨਦਾਰ ਹਾਜ਼ਰੀ ਰਹਿੰਦੀ ਹੈ।
Previous articleਸ. ਦਰਸ਼ਨ ਸਿੰਘ ਸਰਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
Next articleਅੱਧਾ ਦਰਜਨ ਮੈਡਲ ਜਿੱਤ ਕੇ ਪੰਜਾਬ ਪਰਤੇ ਰੋਮੀ ਘੜਾਮੇਂ ਵਾਲ਼ੇ ਦਾ ਸ਼ਾਨਦਾਰ ਸਵਾਗਤ