ਅੱਧਾ ਦਰਜਨ ਮੈਡਲ ਜਿੱਤ ਕੇ ਪੰਜਾਬ ਪਰਤੇ ਰੋਮੀ ਘੜਾਮੇਂ ਵਾਲ਼ੇ ਦਾ ਸ਼ਾਨਦਾਰ ਸਵਾਗਤ

ਰਾਜਪੁਰਾ ਬੱਸ ਅੱਡੇ ਵਿੱਚ ਪਏ ਭੰਗੜੇ ਤੇ ਬੋਲੀਆਂ, ਵੰਡੀ ਗਈ ਮਠਿਆਈ 
ਰਾਜਪੁਰਾ (ਸਮਾਜ ਵੀਕਲੀ)- ਪੇਡੰਮ ਸਿਟੀ (ਗੋਆ) ਵਿੱਚ ਪੈਸੇਫਿਕ ਅਤੇ ਅਲਵਰ (ਰਾਜਸਥਾਨ) ਵਿਖੇ ਹੋਏ ਨੈਸ਼ਨਲ ਮਾਸਟਰ ਅਥਲੈਟਿਕਸ ਮੁਕਾਬਲਿਆਂ (ਦੌੜਾਂ) ਦੇ 35+ ਗਰੁੱਪ ਵਿੱਚ ਗੁਰਬਿੰਦਰ ਸਿੰਘ ਉਰਫ਼ ਰੋਮੀ ਘੜਾਮੇਂ ਵਾਲ਼ਾ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨੇ, ਇੱਕ ਚਾਂਦੀ ਤੇ ਤਿੰਨ ਤਾਂਬੇ ਦੇ ਤਮਗੇ ਜਿੱਤ ਕੇ ਪੁਆਧ ਦੇ ਰਾਜਪੁਰਾ ਖੇਤਰ ਦਾ ਖੂਬ ਨਾਮ ਚਮਕਾਇਆ। ਜਿਸ ਕਰਕੇ ਉਹਨਾਂ ਦੇ ਪੰਜਾਬ ਪਹੁੰਚਣ ‘ਤੇ ਨਵੇਂ ਬੱਸ ਅੱਡੇ ਵਿਖੇ ਸੁਖਬੀਰ ਚੰਦ ਡਰੱਗ ਇੰਸਪੈਕਟਰ ਮੋਹਾਲੀ ਤੇ ਸਾਹਿਤਕਾਰ ਡਾ. ਗੁਰਵਿੰਦਰ ਅਮਨ ਦੀ ਅਗਵਾਈ ਵਿੱਚ ਢੋਲ ਦੇ ਡੱਗਿਆਂ ਨਾਲ਼ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਮੇਂ ਰੋਮੀ ਨੇ ਸਾਰਿਆਂ ਨੂੰ ਖੇਡਾਂ ਨਾਲ਼ ਆਪ ਜੁੜਨ ਤੇ ਬੱਚਿਆਂ ਨੂੰ ਜੋੜਨ ਦੀ ਅਪੀਲ ਕਰਦਿਆਂ ਆਪਣੇ ਕੋਚ ਰਾਜਨ ਕੁਮਾਰ (ਰਾਜਨ ਅਥਲੈਟਿਕਸ ਅਕੈਡਮੀ ਰੋਪੜ), ਮਾਤਾ ਅਮਰਜੀਤ ਕੌਰ, ਪਤਨੀ ਹਰਪਿੰਦਰ ਕੌਰ ਡਿੰਪਲ ਅਤੇ ਬੀਜੀ ਰਣਬੀਰ ਕੌਰ ਬੱਲ ਯੂ.ਐੱਸ.ਏ. ਦਾ ਖ਼ਾਸ ਤੌਰ ‘ਤੇ ਸ਼ੁਕਰਾਨਾ ਕੀਤਾ। ਇਸ ਮੌਕੇ ਸੀਨੀਅਰ ਪੱਤਰਕਾਰ ਜੀ. ਪੀ. ਸਿੰਘ, ਸੀਨੀਅਰ ਪੱਤਰਕਾਰ ਅਸ਼ੋਕ ਝਾਅ, ਮਾ. ਸ਼ਾਦੀ ਸਿੰਘ ਸਿਹੋੜਾ, ਸਤਵਿੰਦਰ ਸਿੰਘ ਦਲੇਰ ਮੰਢਵਾਲ, ਸਾਹਿਤਕਾਰਾ ਪ੍ਰਿੰਸੀਪਲ ਲਵਲੀ ਪੰਨੂ, ਸੁਖਦੇਵ ਸਿੰਘ ਪੰਨੂ ਸਮਾਜ ਸੇਵੀ, ਸਾਹਿਤਕਾਰਾ ਸੁਰਿੰਦਰ ਕੌਰ ਬਾੜਾ, ਸਾਹਿਤਕਾਰ ਰਣਜੀਤ ਸਿੰਘ ਫਤਿਹਗੜ੍ਹ ਸਾਹਿਬ, ਸਾਹਿਤਕਾਰ ਕੁਲਵੰਤ ਸਿੰਘ ਗੰਡਿਆਂ ਖੇੜੀ, ਲੋਕ ਗਾਇਕ ਗੁਰਜੰਟ ਭੰਗੂ ਨੌਗਾਵਾਂ, ਲੱਕੀ ਘੜਾਮਾਂ ਕਬੱਡੀ ਕੁਮੈਂਟੇਟਰ, ਕਰਨ ਹਨੀ ਸਿਹੌੜਾ, ਅੰਗਰੇਜ ਸਿੰਘ ਗੱਜੂ, ਰਵਿੰਦਰ ਸਿੰਘ ਕਾਕਾ ਟ੍ਰਾਂਸਪੋਰਟਰ, ਗੁਰਦਾਸ ਸਿੰਘ ਫੌਜੀ, ਸਪੂਰਨ ਸਿੰਘ ਸਾਬਕਾ ਸਰਪੰਚ, ਰਾਜਿੰਦਰ ਸਿੰਘ ਕਾਕਾ, ਅਮਨਿੰਦਰ ਘੜਾਮਾਂ, ਗੁਰਪ੍ਰੀਤ ਸਿੰਘ ਗੁੱਟੀ, ਮਨਜਿੰਦਰ ਸਿੰਘ ਮੰਗੂ, ਅਮਰਜੀਤ ਸਿੰਘ ਮੋਹੀ, ਸਤਵੀਰ ਸਿੰਘ ਘੜਾਮਾਂ, ਜਸ਼ਨ ਘੜਾਮਾਂ, ਬਲਜਿੰਦਰ ਸਿੰਘ ਪਾਲਾ ਚਮਾਰੂ, ਗੁਰਪ੍ਰੀਤ ਸਿੰਘ ਗੋਪੀ ਮਦਨਪੁਰ ਅਤੇ ਦਿ ਡਾਕਟਰਸ ਕ੍ਰਿਕਟ ਕਲੱਬ ਘੜਾਮਾਂ, ਲੋਕ ਸਾਹਿਤ ਸੰਗਮ ਕਲੱਬ ਰਾਜਪੁਰਾ, ਸੀਨੀਅਰ ਸਿਟੀਜਨ ਕਾਊਂਸਲ ਰਾਜਪੁਰਾ ਤੇ ਰਾਜਪੁਰਾ ਪ੍ਰੈੱਸ ਕਲੱਬ ਦੇ ਹੋਰ ਮੈਂਬਰ ਖਾਸ ਤੌਰ ‘ਤੇ ਹਾਜ਼ਰ ਸਨ।
Previous articleਨੈਸ਼ਨਲ ਓਪਨ ਅਥਲੈਟਿਕਸ ਮੀਟ ਅਲਵਰ (ਰਾਜਸਥਾਨ) ਵਿੱਚ ਛਾਏ ਰੋਪੜ ਦੇ ਮਾਸਟਰ ਅਥਲੀਟ
Next articleISL 2022-23: East Bengal FC, NorthEast United FC share points in a 3-3 draw