“ਨੇਤਾ”

(ਸਮਾਜ ਵੀਕਲੀ)

ਹਰ ਕੋਈ ਦੂਜੇ ਨੂੰ ਹਰਾਉਣ ਨੂੰ ਫਿਰੇ,
ਆਪਣਾ ਹੀ ਨਾਂ ਚਮਕਾਉਣ ਨੂੰ ਫਿਰੇ।

ਗੱਲੀ-ਬਾਤੀ ਗੱਲ ਸਮਝਾਵੇ ਆਣਕੇ,
ਜਿੱਤਣ ਦੇ ਫਾਇਦੇ ਉਹ ਗਿਣਾਉਣ ਨੂੰ ਫਿਰੇ।

ਸਾਥ ਸਾਡਾ ਦਿਓ, ਦਿਨ ਹੋਰ ਆਉਣਗੇ,
ਗੱਲੀ ਬਾਤੀਂ ਜੁੱਗ ਬਦਲਾਉਣ ਨੂੰ ਫਿਰੇ।

ਸੱਤਾ ਵਿੱਚ ਆਕੇ ਦੁੱਖ ਤੋੜ ਦਿਆਂਗੇ,
ਵੋਟ ਤੇ ਸਪੋਰਟ, ਹੱਤਿਆਉਣ ਨੂੰ ਫਿਰੇ।

ਰੋਟੀ,ਰੁਜ਼ਗਾਰ ਤੁਹਾਨੂੰ ਨੌਕਰੀ ਦਿਊਂ,
ਗੱਲਾਂ-ਗੱਲਾਂ ਵਿੱਚ ਵਡਿਆਉਣ ਨੂੰ ਫਿਰੇ।

ਨਸ਼ਾ-ਪੱਤਾ ਘਰੋਂ-ਘਰੀ ਆਮ ਵੰਡਦਾ,
ਉਂਝ , ਨਸ਼ਾ ਮੁਕਤ ਦੇਸ਼ ਬਣਾਉਣ ਨੂੰ ਫਿਰੇ।

ਪੈਸੇ-ਧੇਲੇ ਨਾਲ ਕੁਝ ਵਿਕ ਜਾਣੇ ਆ,
ਜੋ ਵਿਕਦੇ ਨਾ,ਉਹਨਾਂ ਭਰਮਾਉਣ ਨੂੰ ਫਿਰੇ।

ਬਦਲੀਆਂ ਪੱਗਾਂ ,ਚਿੱਟੇ ਬਾਣੇ ਪਾਏ ਆ,
ਧਰਮਾਂ ਨੂੰ ਦਾਅ ਉੱਤੇ ਲਾਉਣ ਨੂੰ ਫਿਰੇ।

ਵੱਡੇ-ਵੱਡੇ ਵਾਅਦੇ ਤੇ ਇਰਾਦੇ ਦੱਸਦਾ,
ਅੰਬਰਾਂ ਦਾ ਚੰਨ ਹੇਠਾਂ ਲਾਉਣ ਨੂੰ ਫਿਰੇ।

ਝੂਠੀਆਂ ਨੇ ਗੱਲਾਂ ਝੂਠੇ ਵਾਅਦੇ ਕਰਕੇ,
ਭੋਲੇ-ਭਾਲੇ ਲੋਕ ਪਿੱਛੇ ਲਾਉਣ ਨੂੰ ਫਿਰੇ।

ਇੱਕਵੀਂ ਸਦੀ ‘ਚ ਝੂਠ ਕਿੱਥੇ ਚੱਲਣੇ ,
ਨੇਤਾ ਜੀ ਨੂੰ “ਸੰਦੀਪ ” ਸਮਝਾਉਣ ਨੂੰ ਫਿਰੇ।

ਸੰਦੀਪ ਸਿੰਘ ‘ਬਖੋਪੀਰ ‘
ਸਪੰਰਕ :- +91 98153 21017

Previous articleਗੁਲਾਮ ਆਜ਼ਾਦੀ
Next articleਛਟਮ ਪੀਰ ਬੈਠਾ ਗੁਰ ਭਾਰੀ