ਹੌਂਸਲਾ

ਕਰਮਜੀਤ ਕੌਰ ਸਮਾਓਂ

(ਸਮਾਜ ਵੀਕਲੀ)

ਹਨੇਰਿਆਂ ਦੇ ਵਿੱਚ,
ਮੈਂ ਦੀਵਾ ਲੈ ਕੇ ਚੱਲਾ,
ਹਿੰਮਤ ਨਾ ਹਾਰਾਂ,
ਰਾਹ ਹੌਂਸਲੇ ਦਾ ਮੱਲਾ,
ਕੌਡੀ ਜਿਹੜੇ ਕਹਿੰਦੇ ਸੀ,
ਉਹ ਹੀਰਾ ਮੈਨੂੰ ਕਹਿਣਗੇ,
ਕੋਲ ਨਹੀਂ ਸੀ ਬਹਿੰਦੇ ਜਿਹੜੇ,
ਉਹ ਨਾਲ ਨਾਲ ਰਹਿਣਗੇ,
ਕੋਲ ਨਹੀਂ ਸੀ ਬਹਿੰਦੇ ਜਿਹੜੇ,
ਉਹ ਨਾਲ ਨਾਲ ਰਹਿਣਗੇ,
ਚੰਦ ਵਾਂਗ ਚਾਨਣੀ,
ਮੈਂ ਠੰਡੀ ਨਹੀਂ ਰੱਖਣੀ,
ਸੂਰਜ ਦੇ ਵਾਂਗ ਮੇਰੀ,
ਤਾਸੀਰ ਹੁਣ ਤਪਣੀ,
ਕੱਢਦੇ ਸੀ ਅੱਖਾਂ ਜਿਹੜੇ,
ਉਹ ਨਜਰਾਂ ਝੁਕਾਉਣਗੇ,
ਕੋਲ ਨਹੀਂ ਸੀ ਬਹਿੰਦੇ ਜਿਹੜੇ,
ਉਹ ਨਾਲ ਨਾਲ ਰਹਿਣਗੇ
ਕੋਲ ਨਹੀਂ ਸੀ ਬਹਿੰਦੇ ਜਿਹੜੇ,
ਉਹ ਨਾਲ ਨਾਲ ਰਹਿਣਗੇ
ਮਿਹਨਤਾਂ ਨੂੰ ਫਲ,
ਕਹਿੰਦੇ ਲੱਗਦਾ ਜਰੂਰ,
ਤੁਰਾਂਗੇ ਜੇ ਪੈਂਦਾ,
ਫੇਰ ਮੇਹਨਤ ਨੂੰ ਬੂਰ,
ਅੱਜ ਖੋਟਾ ਸਿੱਕਾ ਆਖਦੇ,
ਇੱਕ ਦਿਨ “ਕਰਮਜੀਤ”ਸ਼ਾਬਾਸ਼ ਕਹਿਣਗੇ
ਕੋਲ ਨਹੀਂ ਸੀ ਬਹਿੰਦੇ ਜਿਹੜੇ,
ਉਹ ਨਾਲ ਨਾਲ ਰਹਿਣਗੇ
ਕੋਲ ਨਹੀਂ ਸੀ ਬਹਿੰਦੇ ਜਿਹੜੇ,
ਉਹ ਨਾਲ ਨਾਲ ਰਹਿਣਗੇ
                 ਕਰਮਜੀਤ ਕੌਰ ਸਮਾਓ
                 ਜ਼ਿਲ੍ਹਾ ਮਾਨਸਾ 
                 7888900620
Previous articleਆਰਾਮ
Next articleਕਿਸਾਨ ਵੀਰ ਮੰਡੀਆਂ ਵਿੱਚ ਕਣਕ ਦੀ ਫਸਲ ਨੂੰ ਸੁਕਾ ਕੇ ਹੀ ਲਿਆਉਣ — ਚੇਅਰਮੈਨ ਔਜਲਾ