ਨਿੱਜੀ ਸਕੂਲਾਂ ਵਿੱਚ ਅਧਿਆਪਕਾਂ ਦਾ ਹੋ ਰਿਹਾ ਆਰਥਿਕ ਸ਼ੋਸ਼ਣ।

ਸਤਨਾਮ  ਸਮਾਲਸਰੀਆ

(ਸਮਾਜ ਵੀਕਲੀ)

ਇਸ ਵਿੱਚ ਕੋਈ ਸ਼ੱਕ ਨਹੀਂ ਪਿਛਲੇ ਦਸ ਸਾਲਾਂ ਵਿੱਚ ਨਿੱਜੀ ਸਕੂਲ ਖੁੱਲ੍ਹਣ ਦੀ ਭਰਮਾਰ ਪੰਜਾਬ ਵਿੱਚ ਦੇਖਣ ਨੂੰ ਮਿਲੀ ਹੈ ਉਹ ਹੋਰ ਕਿਤੇ ਨਹੀਂ ਮਿਲਦੀ।ਪੰਜਾਬ ਵਿੱਚ ਆਏ ਦਿਨ ਇਹ ਦੁਕਾਨਾਂ ਧੜਾ ਧੜ ਖੁੱਲ੍ਹ ਰਹੀਆਂ ਹਨ। ਜਿੰਨ੍ਹਾ ਦਾ ਅਸਰ ਸਰਕਾਰੀ ਸਕੂਲਾਂ ‘ਤੇ ਪੈਣਾ ਲਾਜ਼ਮੀ ਹੈ।ਉੱਤੋਂ ਸਾਡੀਆਂ ਸਰਕਾਰਾਂ ਇਨ੍ਹਾਂ ਸਕੂਲਾਂ ਨੂੰ ਪ੍ਰਮੋਟ ਕਰ ਰਹੀਆਂ ਹਨ। ਇਨ੍ਹਾਂ ਨਿੱਜੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਹਾਲਤ ਬਹੁਤ ਤਰਯੋਗ ਹੁੰਦੀ ਹੈ । ਜਿਹੜੇ ਵਿਚਾਰੇ ਡਬਲ ਐਮ.ਐਮ ,ਪੀ.ਐਚ ਅਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਡਿਗਰੀਆਂ ਪ੍ਰਾਪਤ ਹੁੰਦੇ ਹਨ। ਜਿੰਨ੍ਹਾਂ ਦੀ ਜੇਕਰ ਤਨਖਾਹ ਦੀ ਗੱਲ ਕਰੀਏ ਤਾਂ ਪੰਜ ਹਜ਼ਾਰ , ਛੇ ਹਜ਼ਾਰ ਹੱਦ ਤੋਂ ਹੱਤ ਸੱਤ ਹਜਾਰ । ਕਈ ਸਕੂਲਾਂ ਦੇ ਮਾਲਕ ਤਾਂ ਏਨੇ ਜ਼ਮੀਰ ਦੇ ਮਰੇ ਹੁੰਦੇ ਹਨ ਕਿ ਦੋ ਹਜ਼ਾਰ ਪੰਚੀ ਸੌ ਤੇ ਵੀ ਬੀ.ਐੱਡ, ਪੰਜਾਬ ਟੈੱਟ ਪਾਸ ਕੁੜੀਆਂ , ਮੁੰਡਿਆ ਨੂੰ ਰੱਖ ਕੇ ਉਨ੍ਹਾਂ ਦੀ ਮਜ਼ਬੂਰੀ ਦਾ ਨਜਾਇਜ ਫਾਇਦਾ ਉਠਾ ਰਹੇ ਹਨ ਫੇਰ ਉੱਤੋਂ ਤਿੰਨ ਤਿੰਨ ਮਹੀਨੇ ਤਨਖਾਹ ਨਹੀਂ ਦਿੰਦੇ ।

ਦੱਸੋ ਭਲਾ ਉਹ ਵਿਚਾਰੇ ਆਪਣੇ ਘਰ ਦਾ ਗੁਜਾਰਾ ਕਿਵੇਂ ਕਰਨ। ਆਪ ਕਿਸੇ ਬੱਚੇ ਦੀ ਫੀਸ ਦੇ ਪੰਜ ਪੈਸੇ ਨੀ ਛੱਡਦੇ , ਹਲਾਕਿ ਸਾਰੀਆਂ ਕਾਪੀਆਂ ,ਕਿਤਾਬਾਂ , ਸਟੇਸ਼ਨਰੀ ਸਾਰੀ ਆਪਣੇ ਸਕੂਲ ਵੱਲੋਂ ਦੇ ਕੇ ਮੋਟੀ ਕਮਾਈ ਕਰਦੇ ਹਨ। ਪਿਛਲੇ ਸਾਲ ਅਤੇ ਇਸ ਸਾਲ ਵੀ ਅਜਿਹੇ ਗਰੀਬ ਘਰਾਂ ਦੇ ਪ੍ਰਾਇਵੇਟ ਅਧਿਆਪਕਾਂ ਨੂੰ ਕਣਕਾਂ ਵੱਢਦੇ , ਝੋਨੇ ਲਾਉyਂਦੇ ਅਸੀਂ ਆਮ ਹੀ ਮੀਡੀਆ ਸਾਧਨਾਂ ਰਾਹੀਂ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ।ਉਂਝ ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦੇ ਹਾਂ ਪ੍ਰਮਾਤਮਾਂ ਸਾਡਾ ਸਕੂਲ ਦਿਨ ਦੁੱਖਣੀ ਰਾਤ ਚੌਗੁਣੀ ਤਰੱਕੀ ਕਰੇ ਤੁਸੀਂ ਤਾਂ ਤਰੱਕੀ ਕਰ ਹੀ ਲੈਣੀ ਹੈ ਪਰ ਉਨ੍ਹਾਂ ਅਧਿਆਪਕਾਂ ਦੀ ਤਰੱਕੀ ਬੱਸ ਉੱਥੇ ਹੀ ਰੁੱਕੀ ਰਹਿਣੀ ਹੈ ਪੰਜ ਸੱਤ ਹਜ਼ਾਰ ਤੇ।

ਕਹਿਣਾ ਤਾਂ ਬਹੁਤ ਸੌਖਾ ਹੈ ਨਾਨਕ ਨਾਵ ਚੜਦੀ ਕਲਾ ਤੇਰੇ ਭਾਣੈ ਸਰਬਤ ਦਾ ਭਲਾ।ਉੱਤੋ ਸਕੂਲ ਨਿਯਮਾਂ ਦਾ ਪਾਲਨ ਕਰੋ ਜਿਵੇਂ ਅਧਿਆਪਕ  ਡੇਲੀ ਚੰਗੇ ਕੱਪੜੇ ਪਾ ਕੇ ਆਉਣਾ , ਬੱਚਿਆਂ ਵਾਲੀ ਬੱਸ ਵਿੱਚ ਸਕੂਲ ਨਾ ਆਉਣਾ ਹੋਰ ਪਤਾ ਨਹੀਂ ਕੀ ਕੀ , ਪੁੱਛਣ ਵਾਲਾ ਹੋਵੇ ਉਏ ਰੱਬ ਦਿਉ ਬੰਦਿੳ ਨਿੱਤ ਚੰਗੇ ਕੱਪੜੇ ਇੱਕ ਗਰੀਬ ਅਧਿਆਪਕ ਕਿੱਥੋ ਖਰੀਦੇ ? ਨਿੱਤ ਕੋਲੋ ਪੈਸੇ ਲਗਾ ਕੇ ਪ੍ਰਾਇਵੇਟ ਬੱਸ ਵਿੱਚ ਅਧਿਆਪਕ ਕਿੱਥੋਂ ਆਵੇ ? ਕਈ ਸਕੂਲ ਮਾਲਕ ਦਾ ਇਖਲਾਕ ਤਾਂ ਇੱਥੋ ਤੱਕ ਵੀ ਡਿੱਗ ਪੈਂਦਾ ਹੈ ਕਿ ਉਹ ਮਜ਼ਬੂਰ ਮੁੰਡੇ ਕੁੜੀਆਂ ਤੋਂ ਘਰਾਂ ਦੇ ਕੰਮ ਵੀ ਕਰਵਾਉਂਦੇ ਹਨ।ਇਹ ਖਬਰਾਂ ਆਮ ਹੀ ਸਾਨੂੰਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ।

ਇੱਕ ਪ੍ਰਾਇਵੇਟ ਅਧਿਆਪਕ ਬਿਜਲੀ ਦਾ ਬਿੱਲ ਅਤੇ ਘਰ ਦੇ ਰਾਸ਼ਨ ਦਾ ਖਰਚ ਨਹੀਂ ਚੱਕ ਸਕਦਾ ਉਸ ਲਈ ਆਪਣੇ ਬੱਚੇ ਪੜਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ।ਉੱਤੋ ਮਹਿੰਗੀ ਆਏ ਦਿਨ ਗਰੀਬ ਬੰਦਾ ਦਾ ਗਲਾ ਘੁੱਟ ਰਹੀ ਹੈ।ਅਖੀਰ ਵਿੱਚ ਬੰਦੇ ਕੋਲ ਸਿਵਾਏ ਖੁਦਕੁਸ਼ੀ ਦੇ ਹੋਰ ਕੋਈ ਚਾਰਾ ਨਹੀਂ ਹੁੰਦਾ। ਪਰ ਰੱਬ ਦਾ ਵਾਸਤਾ ਕੁਝ ਤੇ ਆਪਣੇ ਅੰਦਰ ਝਾਤ ਮਾਰੋ , ਜੇ ਬੰਦੇ ਦਾ ਨਹੀਂ ਤਾਂ ਰੱਬ ਦਾ ਭੈਅ ਤੇ ਮੰਨੋ , ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਤਾਂ ਜ਼ਰੂਰ ਦਿਉ ਜੇ ਰਜ਼ਿਸਟਰ ਤੇ ਸਾਇਨ ਪੰਦਰਾਂ ਹਜ਼ਾਰ ਤੇ ਕਰਵਾ ਰਹੇ ਹੋ ਤਾਂ ਪੰਦਰਾਂ ਹੀ ਦਿਉ।ਸਾਡੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪ੍ਰਾਇਵੇਟ ਅਧਿਆਪਕ ਦੀ ਇੱਕ ਨਿਸਚਿਤ ਤਨਖਾਹ ਜਾਰੀ ਕਰਨੀ ਚਾਹੀਦੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਸਕੂਲ ਮਾਲਕ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

ਸਤਨਾਮ ਸਮਾਲਸਰੀਅ
9914298580

Previous articleਕਣਕ ਦੀ ਖਰੀਦ ਸਬੰਧੀ ਮੜ੍ਹੀਆਂ ਜਾ ਰਹੀਆਂ ਬੇਲੋੜੀਆਂ ਸ਼ਰਤਾਂ ਦੇ ਖਿਲਾਫ ਡੀ.ਸੀ. ਨੂੰ ਸੌਂਪਿਆ ਗਿਆ ਮੰਗ ਪੱਤਰ
Next articleਨਿੱਤ ਨਵੀਂਆਂ ਪੁਲਾਂਘਾਂ ਪੁੱਟ ਰਿਹਾ ਲੱਖਣ ਖੁਰਦ ਦਾ ਪ੍ਰਾਇਮਰੀ ਸਕੂਲ