ਸਿਆਣੇ ਆਖਦੇ ਹਨ ਕਿ ਕੋਈ ਵੀ ਗਾਉਣ ਵਾਲਾ ਗਾਇਕ ਸਾਜਿੰਦਿਆ ਤੋਂ ਬਿਨਾ ਅਧੂਰਾ ਹੁੰਦਾ ਹੈ| ਜਿਉਂ ਜਿਉਂ ਸਮਾਂ ਬਦਲਦਾ ਗਿਆ ਤਿਉ ਤਿਉ ਗਾਉਣ ਤੇ ਵਜਾਉਣ ਦੇ ਤੋਰ ਤਰੀਕੇ ਬਦਲਦੇ ਗਏ| ਸਾਜਾਂ ਵਿਚ ਵੀ ਭਾਰੀ ਤਬਦੀਲੀ ਤੇ ਨਿਵੇਕਲਾਪਨ ਆਇਆ |ਹਰਮੋਨੀਅਮ ਦੀ ਜਗਾ ਕੀ ਬੋਰਡ ਪਲੇਅਰ ਨੇ ਲੈ ਲਈ| ਹਜਾਰਾਂ ਤਰਾਂ ਦੀਆ ਧੁੰਨਾ ਕੀ ਬੋਰਡ ਰਾਹੀ ਵਜਦੀਆਂ ਸੁਣਾਈ ਦਿੰਦਿਆਂ ਹਨ|
ਇਹ ਇੱਕ ਐਸਾ ਸਾਜ ਹੈ ਜਿਸ ਨੂੰ ਵਜਾਉਣ ਤੇ ਪਲੇਅ ਕਰਨ ਲਈ ਕਾਫੀ ਮਿਹਨਤ ਤੇ ਲਗਨ ਦੀ ਜਰੂਰਤ ਹੁੰਦੀ ਹੈ ਤੇ ਅੱਜ ਐਸੇ ਹੀ ਮਿਹਨਤੀ ਤੇ ਲਗਨ ਵਾਲੇ ਸਫਲ ਤੇ ਨਿੱਕੀ ਉਮਰ ਦੇ ਕੀ ਬੋਰਡ ਪਲੇਅਰ ਹਰਮਨਪ੍ਰੀਤ ਸਿੰਘ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ |ਜਿਸ ਨੂੰ ਬਹੁਤ ਹੀ ਘੱਟ ਉਮਰ ਵਿਚ ਕੀ ਬੋਰਡ ਨੂੰ ਆਪਣੀਆਂ ਉਂਗਲਾਂ ਸਾਵੇ ਮਸਤ ਧੁੰਨਾ ਕੰਨਾਂ ਵਿੱਚ ਰਸ ਘੋਲ ਦਿੰਦਿਆਂ ਹਨ| ਹਰਮਨਪ੍ਰੀਤ ਸਿੰਘ ਨੇ ਆਪਣੀ ਪੜ੍ਹਾਈ ਕਰਨ ਦੇ ਨਾਲ ਨਾਲ ਹਰਮੋਨੀਅਮ ਪਲੇਅ ਕਰਨਾ ਸਿੱਖਣਾ ਸ਼ੁਰੂ ਕੀਤਾ ਤੇ ਬਾਅਦ ਵਿੱਚ ਮਾਸਟਰ ਕਿਸ਼ਨ ਜੀ ਪਾਸੋ ਕੀ ਬੋਰਡ ਦੀਆ ਬਾਰੀਕੀਆਂ ਤੋਂ ਜਾਣੂ ਹੋਣ ਦਾ ਸਿਲਸਿਲਾ ਸ਼ੁਰੂ ਕੀਤਾ| ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਇਸ ਮੁੱਛ ਫੁੱਟ ਗੱਭਰੂ ਦੇ ਚਰਚੇ ਹਨ ਕਿਉਂਕਿ ਹਰਮਨਪ੍ਰੀਤ ਸਿੰਘ ਦੇ ਕੀ ਬੋਰਡ ਪਲੇਅ ਕਰਨ ਦੇ ਨਿਵੇਕਲੇ ਢੰਗ ਨੂੰ ਸਾਰੇ ਸਿੰਗਰ ਪਸੰਦ ਕਰਦੇ ਹਨ |
ਪਿੰਡ ਤਿੱਬਰ ਵਿੱਚ ਜਨਮੇ ਪਿਤਾ ਜਸਵੰਤ ਸਿੰਘ ਤੇ ਮਾਤਾ ਕੰਵਲਪ੍ਰੀਤ ਕੌਰ ਦੇ ਸਪੁੱਤਰ ਨੇ ਹੁਣ ਤੱਕ 12 – 13 ਗੀਤਾ ਵਿੱਚ ਆਪਣੇ ਕੀ ਬੋਰਡ ਦੇ ਜਲਵੇ ਵਿਖਾਏ ਹਨ ਤੇ ਸੈਕੜੇ ਸਟੇਜਾ ਉੱਪਰ ਆਪਣੇ ਕੀ ਬੋਰਡ ਦੀਆ ਮਿੱਠੀਆਂ ਧੁਨਾਂ ਨਾਲ ਸਰੋਤਿਆਂ ਨੂੰ ਕੀਲਿਆ ਹੈ| ਪੰਜਾਬ ਦੇ ਨਾਮੀ ਕਲਾਕਾਰ ਜਿਵੇ ਸ਼ੇਰਾ ਬੋਹੜਵਾਲੀਆ, ਹਰਮਨ ਚੀਮਾ, ਪ੍ਰੀਤ ਹਰਪਾਲ , ਬਲਵੀਰ ਠੋਟੀਆ, ਸੁੱਚਾ ਰੰਗੀਲਾ , ਬਿੱਕਰ ਤਿੰਮੋਵਾਲ ਵਰਗੇ ਸੈਕੜੇ ਕਲਾਕਾਰਾਂ ਨਾਲ ਸਟੇਜ ਸਾਂਝੀ ਕੀਤੀ ਤੇ ਹਿੱਟ ਸਟੇਜ਼ਾ ਦਾ ਸਿਹਰਾ ਬੰਨਿਆ | ਸੋ ਹਰਮਨਪ੍ਰੀਤ ਸਿੰਘ ਇਸੇ ਤਰਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ |ਆਮੀਨ !
FROM- RAJVEER SAMRA
+44 7412970999