ਨਿੱਕੀਆਂ ਜਿੰਦਾਂ ਵੱਡਾ ਸਾਕਾ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਵੱਖ ਵੱਖ ਪਿੰਡਾਂ ਵਿੱਚ ਸ਼ਹੀਦੀ ਸਮਾਗਮ ਆਯੋਜਿਤ

ਕੈਪਸ਼ਨ-ਨਿੱਕੀਆਂ ਜਿੰਦਾਂ ਵੱਡਾ ਸਾਕਾ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦੌਰਾਨ ਬੱਚਿਆਂ ਦੇ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਚਾਰਕ ਕਮ ਇੰਚਾਰਜ ਮਾਝਾ ਜੋਨ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ,ਭਾਈ ਸੁਖਬੀਰ ਸਿੰਘ ਖਾਲਸਾ ਮਾਰਬਲ ਹਾਊਸ ਵਾਲੇ ਤੇ ਹੋਰ

ਲਗਭਗ 100 ਬੱਚਿਆ ਅਤੇ ਹੋਰ ਸੰਗਤਾਂ ਨੇ ਭਾਗ ਲਿਆ

ਭਾਈ ਸੁਖਬੀਰ ਸਿੰਘ ਖਾਲਸਾ ਤੇ,ਭਾਈ ਨਿਸ਼ਾਨ ਸਿੰਘ ਢੁਡੀਆਵਾਲ ਦਾ ਹੋਇਆ ਵਿਸ਼ੇਸ਼ ਸਨਮਾਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਾਕਾ ਚਮਕੌਰ ਸਾਹਿਬ ਅਤੇ ਨਿੱਕੀਆਂ ਜਿੰਦਾਂ ਵੱਡਾ ਸਾਕਾ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਧਰਮ ਪ੍ਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੇਖਰੇਖ ਹੇਠ ਵੱਖ ਵੱਖ ਪਿੰਡਾਂ ਵਿੱਚ ਸ਼ਹੀਦੀ ਸਮਾਗਮ ਕੀਤੇ ਗਏ । ਜਿਸ ਵਿੱਚ ਪ੍ਚਾਰਕ ਕਮ ਇੰਚਾਰਜ ਮਾਝਾ ਜੋਨ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਵਲੋਂ ਸ਼ਹੀਦੀ ਦਿਹਾੜਿਆ ਸਬੰਧੀ ਕਥਾ ਦੁਆਰਾ ਸੰਗਤਾਂ ਨੂੰ ਸਿੱਖ ਵਿਰਸੇ ਤੋਂ ਜਾਣੂ ਕਰਵਾਇਆ ਗਿਆ।

ਇਸ ਮੌਕੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਮੈਂਬਰ ਐੱਸ ਜੀ ਪੀ ਸੀ  ,ਭਾਈ ਹਰਜੀਤ ਸਿੰਘ ਇੰਚਾਰਜ ਦੇ ਵਿਸ਼ੇਸ਼  ਉਪਰਾਲੇ ਨਾਲ ਰੱਤਾ ਨੌ ਆਬਾਦ ,ਢੁੱੱਡੀਆਵਾਲ, ਬਾਨਵਾਲਾ ਪਿੰਡਾਂ ਵਿੱਚ ਸਮਾਗਮ ਅਤੇ ਧਾਰਮਿਕ ਸਾਹਿਤ ਵੀ ਵੰਡਿਆ ਗਿਆ। ਇਸ ਮੌਕੇ ਸਮਾਗਮ ਵਿੱਚ ਭਾਈ ਸੁਖਬੀਰ ਸਿੰਘ ਖਾਲਸਾ ਮਾਰਬਲ ਹਾਊਸ ਰੇਲ ਕੋਚ ਫੈਕਟਰੀ ,ਭਾਈ ਨਿਸ਼ਾਨ ਸਿੰਘ ਢੁਡੀਆਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਗੁਰਦੁਆਰਾ ਸਾਹਿਬ ਪਿੰਡ ਢੁਡੀਆਵਾਲ ਵਿਖੇ ਗੁਰਦੁਆਰਾ ਪ੍ਬੰਧਕ ਕਮੇਟੀ ,ਭਾਈ ਨਿਸ਼ਾਨ ਸਿੰਘ ਢੁਡੀਆਵਾਲ ,ਭਾਈ ਹਰਜੀਤ ਸਿੰਘ ਇੰਚਾਰਜ ਮਾਝਾ ਜੋਨ ,ਬੀਬੀ ਕੀਰਤ ਕੌਰ ਦੇ ਵਿਸ਼ੇਸ਼ ਉਪਰਾਲੇ ਨਾਲ ਬੱਚਿਆ ਦਾ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹੰਦ ਨੂੰ ਸਮਰਪਿਤ ਸੱਤ ਰੋਜਾ ਗੁਰਮਤਿ ਸਿਖਲਾਈ ਕੈਂਪ ਲਾਇਆ

ਜਿਸ ਵਿੱਚ  ਲੱਗਭਗ 100 ਬੱਚਿਆ ਅਤੇ ਹੋਰ ਸੰਗਤਾਂ ਨੇ ਭਾਗ ਲਿਆ। ਕੈਂਪ ਦੌਰਾਨ ਬੱਚਿਆ ਨੂੰ ਬੀਬੀ ਕੀਰਤ ਕੌਰ ਅਤੇ ਭਾਈ ਹਰਜੀਤ ਸਿੰਘ ਵਲੋਂ ਸਿੱਖ ਵਿਰਸੇ ,ਸਾਕਿਆ ਦਾ ਇਤਿਹਾਸ ,ਅਤੇ ਗੁਰਬਾਣੀ ਵਿਚਾਰ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਸਮਾਗਮ ਵਾਲੇ ਦਿਨ ਬੱਚਿਆ ਦੇ ਪ੍ਸ਼ਨੋਤਰੀ ,ਦਸਤਾਰ ਅਤੇ ਲਿਖਤੀ ਮੁਕਾਬਲੇ ਵੀ ਹੋਏ। ਅਤੇ ਭਾਗ ਲੈਣ ਵਾਲੇ ਬੱਚਿਆਂ ਦਾ ਧਰਮ ਪ੍ਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਭਾਈ ਹਰਜੀਤ ਸਿੰਘ ਇੰਚਾਰਜ ਮਾਝਾ ਜੋਨ ,ਭਾਈ ਸੁਖਬੀਰ ਸਿੰਘ ਖਾਲਸਾ ਮਾਰਬਲ ਹਾਊਸ ,ਭਾਈ ਨਿਸ਼ਾਨ ਸਿੰਘ ,ਭਾਈ ਸਾਧੂ ਸਿੰਘ ਵਲੋਂ ਬੱਚਿਆਂ ਨੂੰ ਸਨਮਾਨ ਚਿਨ੍ਹ ,ਮੈਡਲ ਅਤੇ ਧਾਰਮਿਕ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ।

Previous articleSummary of evidence in Shopian encounter case completed: Army
Next articleBihar junior doctors continue strike, attack government