ਪੇਟ ਤੇ ਗੰਭੀਰ ਮਸਲੇ
ਆਯੁਰਵੈਦ ਅਨੁਸਾਰ ਮੈਂ ਪਹਿਲਾ ਜੀਵਨ ਜਾਚ ਦੱਸ ਚੁੱਕੀ ਹਾਂ ਸਾਡੇ ਸ਼ਰੀਰ ਦੀ ਰਚਨਾ ਦੇ ਹਿਸਾਬ ਨਾਲ ਜਨਮ ਤੋ ਲੈਕੇ ਮਰਨ ਤੱਕ ਦੇ ਕੁਦਰਤ ਨੇ ਨਿਯਮ ਬਣਾਏ ਹਨ। ਅਗਰ ਅਸੀਂ ਉਸ ਹਿਸਾਬ ਨਾਲ ਆਪਣੀ ਦਿਨ ਚਰਿਆ ਕਰਦੇ ਹਾਂ ਤਾਂ ਰੋਗ ਸਾਡੇ ਨੇੜੇ ਨਹੀਂ ਆਉਂਦੇ ਪਰ ਜੇ ਅਸੀ ਉਨਾਂ ਦੇ ਉਲਟ ਚਲਦੇ ਹਾਂ ਤਾਂ ਸਾਡਾ ਸ਼ਰੀਰ ਰੋਗ ਗ੍ਰਸਥ ਹੋ ਜਾਂਦਾ ਹੈ । ਠੀਕ ਸਮੇਂ ਤੇ ਭੋਜਨ ਨਾ ਕਰਨਾ ਤੇ ਗਲਤ ਖਾਣ-ਪੀਣ, ਸਿਹਤ ‘ਚ ਲਾਪ੍ਰਵਾਹੀ ਆਦਿ ਦੇ ਕਾਰਨ ਸਾਡੇ ਪੇਟ ਦੇ ਵਿੱਚ ਦੂਸ਼ਿਤ ਵਾਯੂ ਇਕੱਠੀ ਹੋ ਜਾਂਦੀ ਹੈ ਜੋ ਪੇਟ ਦਾ ਅਫਾਰਾ ਜਾਂ ਪੇਟ ਦੇ ਅੰਦਰ ਗੈਸ ਪੈਦਾ ਕਰਦੀ ਹੈ। ਇਸ ਦੇ ਕਾਰਨ ਪੇਟ ਦੀਆਂ ਨਸਾਂ ਵਿੱਚ ਖਿਚਾਅ ਮਹਿਸੂਸ ਹੋਣ ਲੱਗਦਾ ਹੈ ਪੇਟ ਫੁੱਲਣ ਲੱਗਦਾ ਹੈ, ਜਦੋਂ ਗੈਸ ਦਾ ਅਫ਼ਾਰਾ ਉੱਤੇ ਨੂੰ ਵਧਦਾ ਹੈ ਤਾਂ ਸਾਡੇ ਦਿਲ ਤੇ ਵੀ ਦਬਾਅ ਪੈਂਦਾ ਹੈ। ਜਿਸ ਨਾਲ ਘਬਰਾਹਟ ਮਹਿਸੂਸ ਹੁੰਦੀ ਹੈ। ਇਹ ਗੈਸ ਜਦੋਂ ਪੇਟ ਦੇ ਅੰਦਰ ਕਾਫੀ ਲੰਬੇ ਸਮੇਂ ਤੱਕ ਰੁਕ ਜਾਂਦੀ ਹੈ ਤਾਂ ਪੇਟ ਅੰਦਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਹੋਲੀ ਹੌਲੀ ਇਹ ਪੇਟ ਅੰਦਰ ਤੇਜ਼ਾਬ ਦਾ ਬਣਨਾ ਸ਼ੁਰੂ ਕਰ ਦਿੰਦੀ ਹੈ। ਜਿਸ ਨਾਲ ਖੱਟੇ ਡਕਾਰ, ਬਦਹਜ਼ਮੀ, ਸੀਨੇ ਵਿਚ ਜਲਨ, ਸਿਰ ਦਰਦ,ਕਬਜ਼, ਦਸਤ ,ਸੰਗ੍ਰਹਿਣੀ ,ਬਵਾਸੀਰ, ਸੂਗਰ, ਯੂਰਿਕ ਐਸਿਡ,,ਜੌੜਾ ਦੇ ਦਰਦ,ਖੂਨ ਦਾ ਗਾੜਾ ਹੋਣਾ,ਮੋਟਾਪਾ, ਆਦਿ ਰੋਗ ਲੱਗ ਜਾਂਦੇ ਹਨ। ਪੇਟ ਦੇ ਰੋਗਾਂ ਤੋ ਹੀ ਸ਼ਰੀਰ ਦੇ ਸਾਰੇ ਰੋਗ ਸ਼ੁਰੂ ਹੁੰਦੇ ਹਨ ਸਾਰੇ ਰੋਗਾਂ ਦੀ ਜੜ੍ਹ ਅਗਰ ਕਿਹਾ ਜਾਵੇ ਪੇਟ ਹੈ ਤਾਂ ਗਲਤ ਨਹੀਂ ਹੋਵੇਗਾ।
ਪੇਟ ਅੰਦਰ ਗੈਸ ਬਣਨ ਦੇ ਕਾਰਨ:-
ਜਦੋਂ ਪੇਟ ਆਫ਼ਰ ਜਾਵੇ ਤਾਂ ਵਾਯੂ ਇਕੱਠੀ ਹੋਣ ਦੇ ਨਾਲ-ਨਾਲ ਪੇਟ ਫੁੱਲਣ ਲੱਗਦਾ ਹੈ, ਜਿਸ ਨਾਲ ਕਬਜ਼ ਪੈਦਾ ਹੁੰਦੀ ਹੈ ਕਬਜ਼ ਦੇ ਕਾਰਨ ਅੰਤੜੀਆਂ ਵਿੱਚ ਮਲ ਜਮ੍ਹਾ ਹੋਣ ਲੱਗਦਾ ਹੈ ਤਾਂ ਇਸਦੇ ਗਲਣ ਸੜਨ ਨਾਲ ਦੂਸ਼ਿਤ ਵਾਯੂ ਪੈਦਾ ਹੁੰਦੀ ਹੈ। ਜਦੋਂ ਇਸ ਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਮਿਲਦਾ ਤਾਂ ਇਹ ਪੇਟ ਵਿੱਚ ਹੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਲੋੜ ਤੋਂ ਵੱਧ ਭੋਜਨ ਕਰਨ ਨਾਲ,ਫਾਸਟ ਫੂਡ, ਬਾਜ਼ਾਰਾਂ ਵਿੱਚੋਂ ਮਿਲਣ ਵਾਲਾ ਤੇਲ ਮਿਰਚ ਮਸਾਲੇ ਵਾਲਾ ਗਰਮ ਮਸਾਲੇ ਵਾਲਾ ਭੋਜਨ, ਮੀਟ ਮਸਾਲਿਆਂ ਦੀ ਵੱਧ ਵਰਤੋਂ ਜਾਂ ਕੋਈ ਚਿੰਤਾ-ਡਰ ,ਪ੍ਰੇਸ਼ਾਨੀ, ਲੜਾਈ ਝਗੜੇ ਕਾਰਨ ਪਾਚਣ ਕਿਰਿਆ ਵਿੱਚ ਇਹ ਵਿਕਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਤੇ ਅੱਜ ਕੱਲ ਅਸੀ ਝੱਟ ENO,ਖਾਲੀ ਪੇਟ ਗੈਸ ਲਈ ਕੈਪਸੂਲ ਲੈਣਾ ਸ਼ੁਰੂ ਕਰ ਦਿੰਦੇ ਹਾਂ ਜੌ ਕੇ ਇਸ ਦਾ ਇਲਾਜ ਨਹੀਂ ਹਨ ਇਸ ਨਾਲ ਲੀਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਅਸੀ ਇੰਨਾ ਦੇ ਆਦੀ ਹੋ ਜਾਂਦੇ ਹਾਂ ਤੇ ਇੱਕ ਦਿਨ ਇੰਨਾ ਦਾ ਅਸਰ ਘਟਣ ਲਗਦਾ ਤੇ ਇੰਨਾ ਦੀ ਖੁਰਾਕ ਵਧਣ ਲਗਦੀ ਹੈ ।ਮੈਂ ਅੰਗਰੇਜ਼ੀ ਦਵਾਈਆਂ ਦੇ ਖਿਲਾਫ ਨਹੀਂ ਹਾਂ ਸਮੇ ਦੀ ਜਰੂਰਤ ਹਨ ਐਲੋਪੈਥਕ ਦਵਾਈਆਂ ।ਲੇਕਿਨ ਸਾਨੂੰ ਇੰਨਾ ਦੇ ਮੋਹਤਾਜ ਨਹੀਂ ਹੋਣਾ ਚਾਹੀਦਾ। ਐਲੋਪੈਥਕ ਦਵਾਈ ਸਾਡੇ ਦਰਦ ਨੂੰ ਦਬਾਉਂਦੀ, ਘਟਾਉਂਦੀ ਹੈ ਲੇਕਿਨ ਉਸਦੇ ਕਾਰਨ ਨੂੰ ਖਤਮ ਨਹੀਂ ਕਰਦੀ। ਆਯੁਰਵੈਦ ਦਰਦ ਨੂੰ ਦਬਾਉਂਦਾ, ਘਟਾਉਂਦਾ ਤੇ ਹੋਲੀ ਹੌਲੀ ਉਸਦੀ ਜੜ੍ਹ ਨੂੰ ਪੁੱਟਦਾ ਹੈ ਬਿਨਾ ਸਾਈਡ ਇਫੈਕਟਾਂ ਦੇ । ਕਈ ਵਾਰੀ ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾ ਕੇ ਦੂਜੇ ਰੋਗਾਂ ਨੂੰ ਵੀ ਠੀਕ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਸਾਨੂੰ ਆਪਣੀ ਜੀਵਨ ਜਾਂਚ ਬਦਲ ਕੇ ਪ੍ਰਕਿਰਤੀ ਅਨੁਸਾਰ ਚਲ ਕੇ ਕੁਦਰਤ ਦੇ ਦਿੱਤੇ ਅਨਮੋਲ ਤੋਹਫਿਆਂ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਤੇ ਨਿਰੋਗੀ ਜੀਵਨ ਜੀਣਾ ਚਾਹੀਦਾ ਹੈ। ਕਿਵੇਂ ਪਤਾ ਚੱਲੇ ਕੇ ਸਾਡੇ ਸ਼ਰੀਰ ਵਿੱਚ ਜੋ ਛੋਟੀਆਂ ਛੋਟੀਆਂ ਸ਼ਰੀਰਕ ਤਕਲੀਫ਼ ਹੋ ਰਹੀਆਂ ਹਨ ਉਨ੍ਹਾਂ ਦਾ ਕਰਨ ਪੇਟ ਗੈਸ ਹੈ ਆਓ ਜਾਣੀਏ ਇਸਦੇ ਲੱਛਣਾਂ ਬਾਰੇ
ਪੇਟ ਦੀ ਗੈਸ ਹੋਣ ਦੇ ਲੱਛਣ:-
ਪੇਟ ਦੇ ਅੰਦਰ ਵਾਯੂ ਇਕੱਠੀ ਹੋਣ ਨਾਲ ਪੇਟ ਹੱਦ ਤੋ ਵੱਧ ਭਰਿਆ ਮਹਿਸੂਸ ਹੋਣਾ, ਦਰਦ ਹੋਣਾ ,ਜੀ ਮਚਲਾਉਣਾ, ਜਲਣ,ਡਕਾਰ ਨਾ ਆਉਣਾ,ਛਾਤੀ ਵਿੱਚ ਗੈਸ ਭਰ ਜਾਣਾ, ਸਾਹ ਲੈਣ ਵਿੱਚ ਕਠਿਨਾਈ ਦੇ ਨਾਲ-ਨਾਲ ਰੋਗੀ ਨੂੰ ਘਬਰਾਹਟ ਵੀ ਹੁੰਦੀ ਹੈ। ਛਾਤੀ ਵਿੱਚ ਜਲਨ ਹੁੰਦੀ ਹੈ, ਵਾਯੂ ਜਦੋਂ ਉੱਤੇ ਨੂੰ ਚੜ੍ਹਦੀ ਹੈ ਤਾਂ ਕਈ ਵਾਰੀ ਸਿਰ ਵੀ ਦਰਦ ਹੋਣ ਲੱਗਦਾ ਹੈ ਅਤੇ ਚੱਕਰ ਆਉਂਦੇ ਹਨ। ਜਦੋਂ ਤੱਕ ਡਕਾਰ ਨਹੀਂ ਆਉਂਦੀ ਜਾਂ ਇਹ ਗੈਸ ਬਾਹਰ ਨਹੀਂ ਨਿਕਲਦੀ ਉਦੋਂ ਤੱਕ ਬੇਚੈਨੀ ਅਤੇ ਪੇਟ ਦਰਦ ਹੁੰਦਾ ਰਹਿੰਦਾ ਹੈ। ਜਦੋਂ ਗੈਸ ਦਿਲ ਵੱਲ ਨੂੰ ਚੜਦੀ ਹੈ ਤਾਂ ਦਿਲ ਨੂੰ ਟਾਈਟ ਕਰ ਦਿੰਦੀ ਹੈ ਜਿਸ ਨਾਲ ਦਿਲ ਨੂੰ ਅਪਣਾ ਕੰਮ ਕਰਨ ਵਿਚ ਪ੍ਰੇਸ਼ਾਨੀ ਹੁੰਦੀ ਹੈ ਤੇ ਕਈ ਵਾਰ ਦਿੱਲ ਤੇ ਦਬਾਓ ਵੱਧ ਪੈਣ ਨਾਲ ਦਿਲ ਤੇ ਦਰਦ ਸ਼ੁਰੂ ਹੋ ਜਾਂਦਾ ਤੇ ਇਨਸਾਨ ਨੂੰ ਭੁਲੇਖਾ ਲਗਦਾ ਕੇ ਕਿਤੇ ਹਾਰਟ ਅਟੈਕ ਨਾਂ ਹੋ ਜਾਵੇ।
ਰੋਟੀ ਖਾਣ ਨੂੰ ਜੀਅ ਨਾ ਕਰਨਾ,ਰੋਟੀ ਖਾ ਕੇ ਪੇਟ ਭਰਿਆ ਭਰਿਆ ਲੱਗਣਾ,ਪੇਟ ਦਰਦ, ਪੇਟ ਦੀ ਸੋਜ, ਅੰਤੜੀਆਂ ਦੀ ਸੋਜ, ਮੇਹਦੇ ਦਾ ਦਰਦ, ਮੇਹਦੇ ਦੀ ਸੋਜ,ਉਲਟੀ ਆਉਣੀ,ਜੀਅ ਕੱਚਾ ਹੋਣਾ,ਭੋਜਨ ਵਾਲੀ ਨਾੜੀ ਵਿੱਚ ਜਲਣ ਹੋਣੀ, ਮੇਹਦੇ ਦੀ ਗਰਮੀ, ਮੇਹਦੇ ਵਿਚ ਦਰਦ ਹੋਣਾ, ਢਿੱਡ ਪੀੜ, ਢਿੱਡ ਵਿੱਚ ਜਲਣ, ਢਿੱਡ ਵਿੱਚ ਦਰਦ ਹੋਣਾ,ਬਦਹਜਮੀ, ਖੱਟੇ ਡਕਾਰ ਆਉਣੇ, ਬਦ ਹਾਜਮਾ,ਅਫਰੇਮਾ, ਪੇਟ ਫੁੱਲਣਾ, ਪੇਟ ਦੀ ਸੋਜ, ਰੋਟੀ ਹਜਮ ਨਾ ਹੋਣੀ,ਅੰਤੜੀਆਂ ਦੀ ਸੋਜ,ਖਾਧਾ ਪੀਤਾ ਹਜਮ ਨਾ ਹੋਣਾ,ਬਦਹਜਮੀ,ਅਫਾਰਾ, ਪੇਟ ਚ ਮਰੋੜ ਹੋਣੀ,ਪੇਟ ਗੈਸ, ਤੇਜਾਬ ਬਣਨਾ,ਮਿਹਦੇ ਦੀ ਸੋਜ, ਮਿਹਦੇ ਵਿੱਚ ਜਲਣ ਹੋਣੀ ਆਦਿ ਲੱਛਣ ਹਨ।
ਮੈਂ ਆਪ ਜੀ ਨਾਲ ਕੁਝ ਦੇਸੀ ਤਰੀਕੇ ਸਾਂਝੇ ਕਰ ਰਹੀ ਹਾਂ ਜਿਨ੍ਹਾਂ ਨੂੰ ਅਜਮਾ ਕੇ ਤੁਸੀ ਇਸ ਤੋਂ ਨਜ਼ਾਤ ਪਾ ਸਕਦੇ ਹੋ ਅਗਰ ਰੋਗ ਗੰਭੀਰ ਹੋ ਚੁੱਕਾ ਹੈ ਪੁਰਾਣਾ ਹੋ ਗਿਆ ਹੈ ਤਾ ਕਿਸੇ ਕਾਬਿਲ ਡਾਕਟਰ ਦੀ ਮਦਦ ਲਵੋ।ਇੰਨਾ ਨੁਸਖ਼ਿਆਂ ਨੂੰ ਹਰ ਗਰੀਬ ਅਮੀਰ ਵਰਤ ਕੇ ਗੈਸ ਤੇਜਾਬ,ਪੇਟ ਫੁੱਲਣਾ, ਮੇਹਦੇ ਦੀ ਗਰਮੀ,ਮੇਹਦੇ ਦੀ ਸੋਜ,ਲੀਵਰ ਦੀ ਸੋਜ, ਰੋਟੀ ਖਾ ਕੇ ਸਾਹ ਲੈਣਾ ਔਖਾ ਹੋਣਾ ਆਦਿ ਤਕਲੀਫਾ ਤੋ ਮੁਕਤੀ ਪਾ ਸਕਦੇ ਹਨ।
ਅਜਵੈਣ :-ਹਰੀ ਅਜਵੇਣ ਨੂੰ ਘਰ ਦੇ ਗਮਲੇ ਵਿੱਚ ਬੀਜ ਲਵੋ ਤੇ ਖਾਣੇ ਤੋ ਬਾਅਦ ਉਸਦੇ 4ਪੱਤੇ ਚਬਾ ਕੇ ਖਾ ਲਵੋ। ਇਸ ਨਾਲ ਪੇਟ ਗੈਸ ਨੂੰ ਆਰਾਮ ਮਿਲਦਾ ਹੈ ।ਅਜਵੇਂਣ ਵਿੱਚ ਥੋੜਾ ਜਿਹਾ ਸੇਂਧਾ ਨਮਕ ਮਿਲਾ ਕੇ ਮਲ ਕੇ ਚਬਾ ਲਵੋ ਉਪਰੋਂ ਥੋੜਾ ਜਿਹਾ ਪਾਣੀ ਪੀਣ ਨਾਲ ਪੇਟ ਗੈਸ ਤੋ ਰਾਹਤ ਮਿਲਦੀ ਹੈ।ਪੁਦੀਨਾ: ਪੁਦੀਨੇ ਦੀਆਂ 5-7 ਪੱਤੀਆਂ ਅਤੇ ਥੋੜ੍ਹਾ ਜਿਹਾ ਸੇਂਧਾ ਨਮਕ ਇਕੱਠੇ ਮਿਲਾ ਕੇ ਖਾਣ ਨਾਲ ਪੇਟ ਦਾ ਅਫਾਰਾ ਠੀਕ ਹੋ ਜਾਂਦਾ ਹੈ।
ਅਦਰਕ: 3 ਗ੍ਰਾਮ ਅਦਰਕ ਅਤੇ 10 ਗ੍ਰਾਮ ਪੀਸਿਆ ਹੋਇਆ ਗੁੜ ਇਨ੍ਹਾਂ ਨੂੰ ਇਕੱਠੇ ਖਾਣ ਨਾਲ ਵੀ ਪੇਟ ਦਾ ਅਫਾਰਾ ਠੀਕ ਹੁੰਦਾ ਹੈ।
ਲਸਣ: ਲਸਣ ਦੀਆਂ 2 ਕਲੀਆਂ ਦੇਸੀ ਘਿਓ ਦੇ ਵਿੱਚ ਡੁਬੋ ਕੇ ਖਾਣ ਨਾਲ ਵੀ ਪੇਟ ਤੇ ਵਿਚਲੀ ਗੈਸ ਬਾਹਰ ਨਿਕਲਦੀ ਹੈ।
ਸੌਂਫ: ਲਗਭਗ 25ਗ੍ਰਾਮ ਸੌਂਫ ਨੂੰ ਅੱਧਾ ਲਿਟਰ ਪਾਣੀ ਵਿੱਚ ਉਬਾਲੋ, ਜਦੋਂ ਤੱਕ ਪਾਣੀ ਉੱਬਲ ਕੇ ਪੰਜਵਾਂ ਹਿੱਸਾ ਨਾ ਰਹਿ ਜਾਵੇ ਉਦੋਂ ਤੱਕ ਉਬਾਲਦੇ ਰਹੋ ਅਤੇ ਉਸ ਮਗਰੋਂ ਇਸ ਵਿੱਚ ਸੇਂਧਾ ਨਮਕ ਇੱਕ ਇੱਕ ਚੁਟਕੀ ਪਾਓ ਅਤੇ ਇਸ ਕਾੜ੍ਹੇ ਨੂੰ ਛਾਣ ਕੇ ਪੀਣ ਨਾਲ ਪੇਟ ਦਾ ਅਫਾਰਾ ਤੇ ਗੈਸ ਖਤਮ ਹੁੰਦੀ ਹੈ।
ਪਿੱਪਲ: ਪਿੱਪਲ ਦੇ ਪੱਤੇ ਦਾ ਚੂਰਨ 3 ਗ੍ਰਾਮ ਸੇਂਧਾ ਨਮਕ ਇੱਕ ਗ੍ਰਾਮ ਵਿੱਚ ਮਿਲਾ ਕੇ 150 ਮਿਲੀ ਲੀਟਰ ਲੱਸੀ ਵਿੱਚ ਮਿਲਾ ਕੇ ਪੀਣ ਨਾਲ ਪੇਟ ਦਾ ਅਫਾਰਾ ਦੂਰ ਹੁੰਦਾ ਹੈ।
ਦਾਲ ਚੀਨੀ: ਲੱਗਭਗ ਦੋ ਚੁਟਕੀ ਦਾਲਚੀਨੀ ਨੂੰ ਮਿਸ਼ਰੀ ਵਿੱਚ ਮਿਲਾ ਕੇ ਸਵੇਰੇ ਸ਼ਾਮ ਖਾਣ ਨਾਲ ਵੀ ਪੇਟ ਦੀ ਗੈਸ ਦੂਰ ਹੁੰਦੀ ਹੈ।
ਤੇਜ ਪੱਤਾ: ਤੇਜ ਪੱਤੇ ਦਾ ਪੀਸਿਆ ਹੋਇਆ ਚੂਰਨ ਇੱਕ ਤੋਂ ਚਾਰ ਗ੍ਰਾਮ ਸਵੇਰੇ ਸ਼ਾਮ ਲੈਣ ਨਾਲ ਪੇਟ ਵਿਚ ਗੈਸ ਨਹੀਂ ਬਣਦੀ
ਕੇਸਰ: ਲੱਗਭਗ ਅੱਧਾ ਗ੍ਰਾਮ ਕੇਸਰ ਇੱਕ ਚਮਚ ਸ਼ਹਿਦ ਵਿੱਚ ਮਿਲਾ ਕੇ ਲੈਣ ਨਾਲ ਪੇਟ ਦੀ ਗੈਸ ਅਤੇ ਦਸਤ ਉਲਟੀ ਠੀਕ ਹੁੰਦੇ ਹਨ
ਹਿੰਗ: ਹਿੰਗ ਨੂੰ ਪਾਣੀ ਵਿੱਚ ਘੋਲ ਕੇ ਧੁੰਨੀ ਦੇ ਆਸ ਪਾਸ ਦੇ ਹਿੱਸੇ ਤੇ ਲੇਪ ਕਰਨ ਨਾਲ ਪੇਟ ਵਿੱਚੋਂ ਗੈਸ ਨਿਕਲਦੀ ਹੈ।
ਨਿੰਬੂ: ਨਿੰਬੂ ਦੇ ਰਸ ਨੂੰ ਪਾਣੀ ਦੇ ਵਿਚ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਵੀ ਪੇਟ ਦੀ ਗੈਸ ਨਿਕਲਦੀ ਹੈ।
ਮੂਲੀ: ਮੂਲੀ ਦੇ ਪੱਤਿਆਂ ਦਾ ਰਸ ਸਵੇਰੇ ਸ਼ਾਮ 40 ਮਿਲੀਲੀਟਰ ਪੀਣ ਨਾਲ ਪੇਟ ਦੀ ਗੈਸ ਪੇਟ ਤੋਂ ਬਾਹਰ ਨਿਕਲਦੀ ਹੈ।
ਗੁੜ: ਗੁੜ ਵਿੱਚ ਮੇਥੀ ਦਾਣਾ ਉਬਾਲ ਕੇ ਪੀਣ ਨਾਲ ਵੀ ਪੇਟ ਦਾ ਅਫਾਰਾ ਖਤਮ ਹੁੰਦਾ ਹੈ।
ਧਨੀਆ: ਧਨੀਏ ਦਾ ਤੇਲ ਇੱਕ ਤੋਂ ਚਾਰ ਬੂੰਦਾ ਮਿਸ਼ਰੀ ਦੇ ਨਾਲ ਬੱਚਿਆਂ ਦੇ ਪੇਟ ਦੀ ਗੈਸ ਤੋਂ ਰਾਹਤ ਮਿਲਦੀ ਹੈ ।ਜਾਂ ਦੋ ਚਮਚ ਸੁੱਕਿਆ ਧਨੀਆ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ ਦਿਨ ਵਿੱਚ ਤਿੰਨ ਵਾਰ ਪੀਣ ਨਾਲ ਗੈਸ ਤੋਂ ਲਾਭ ਹੁੰਦਾ ਹੈ। ਹਰੇ ਧਨੀਏ ਦੀ ਚਟਨੀ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਬਣਾਉਣ ਨਾਲ ਵੀ ਇਸ ਦੇ ਸੇਵਨ ਨਾਲ ਪੇਟ ਦੇ ਅਫਾਰੇ ਤੋਂ ਰਾਹਤ ਮਿਲਦੀ ਹੈ।
ਪੇਟ ਦੀ ਗੈਸ ਤੋਂ ਬਚਣ ਲਈ ਭੋਜਨ ਅਤੇ ਪਰਹੇਜ਼:-
ਖਾਣੇ ਦੇ ਨਾਲ ਕਦੇ ਵੀ ਪਾਣੀ ਨ ਪੀਓ ਪਾਣੀ ਹਮੇਸ਼ਾ 40 ਮਿੰਟ ਬਾਅਦ ਪੀਣਾ ਚਾਹੀਦਾ ਹੈ।
ਛੋਟਾ ਅਨਾਜ, ਪੁਰਾਣਾ ਚਾਵਲ, ਲਸਣ, ਕਰੇਲਾ, ਕਟਹਲ ਦੇ ਪੱਤੇ, ਫਲ ਅਤੇ ਬਾਥੂ ਇਹ ਸਭ ਪੇਟ ਦੇ ਅਫਾਰੇ ਤੋਂ ਬਚਾਉਂਦੇ ਹਨ ਇਸ ਲਈ ਇਨ੍ਹਾਂ ਦਾ ਸੇਵਨ ਵੱਧ ਤੋਂ ਵੱਧ ਕਰੋ। ਬੰਦਗੋਭੀ, ਆਲੂ, ਅਰਬੀ, ਭਿੰਡੀ ਅਤੇ ਠੰਢੀਆਂ ਚੀਜ਼ਾਂ ਇਨ੍ਹਾਂ ਦਾ ਸੇਵਨ ਕਰਨ ਨਾਲ ਸਾਡੇ ਪੇਟ ਦੇ ਅੰਦਰ ਗੈਸ ਬਣਦੀ ਹੈ। ਫਾਸਟ ਫੂਡ ਤੇ ਮਾਈਕ੍ਰੋਵੇਵ ਵਿੱਚ ਪਕਾਏ ਤੇ ਗਰਮ ਕੀਤੇ ਖਾਣੇ ਨ ਖਾਓ। ਤਲੀਆਂ ਚੀਜ਼ਾਂ ਤੇ ਤੇਲ ਘਿਓ ਦੀ ਵਰਤੋਂ ਘੱਟ ਕਰੋ। ਫਾਈਬਰ ਵਾਲੀਆਂ ਚੀਜਾਂ ਜਿਆਦਾ ਖਾਓ ਪਾਣੀ ਜਿਆਦਾ ਪੀਓ, ਚਿੰਤਾ ,ਤਣਾਓ ਤੇ ਕਲੇਸ਼ਾਂ ਤੋ ਦੂਰ ਰਹੋ ਖੁੱਦ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ।
ਸੱਤਵੇਂ ਅੰਕ ਵਿਚ ਗੱਲ ਕਰਾਗੇ ਫੇਰ ਪੇਟ ਸੰਬੰਧੀ ਤਕਲੀਫਾਂ ਤੇ ਦਿੱਕਤਾਂ ਬਾਰੇ
ਤੁਹਾਡੀ ਅਪਣੀ ਡਾਕਟਰ
ਡਾ. ਲਵਪ੍ਰੀਤ ਕੌਰ “ਜਵੰਦਾ”
9814203357