ਗਰੁੱਪ ਮੈਂਬਰ ਨਾਬਾਰਡ ਦੀ ਕਸੌਟੀ ਤੇ ਖਰੇ ਉੱਤਰੇ – ਰਾਕੇਸ਼
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਮਾਜਿਕ ਵਿਕਾਸ ਕਾਰਜਾਂ ਵਿਚ ਯਤਨਸ਼ੀਲ ਬੈਪਟਿਸਟ ਚੈਰੀਟੇਬਲ ਸੋਸਾਇਟੀ ਵੱਲੋਂ ਨਬਾਰਡ ਦੇ ਸਹਿਯੋਗ ਨਾਲ ਪਿੰਡ ਹੁਸੈਨਪੁਰ ਵਿਖੇ 21 ਦਿਨਾਂ ਐਮ.ਈ. ਡੀ.ਪੀ.ਸਕੀਮ ਤਹਿਤ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਡਿਜ਼ਾਈਨਦਾਰ ਸੂਟਾਂ ਦੀ ਸਿਖਲਾਈ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਜਿਸ ਦੇ ਨਰੀਖਣ ਲਈ ਨਾਬਾਰਡ ਚੰਡੀਗੜ੍ਹ ਦੇ ਅਧਿਕਾਰੀ ਮੈਡਮ ਪੁਨੀਤ ਕੌਰ ਅਤੇ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਨੇ ਅਚਨਚੇਤ ਦੌਰਾ ਕੀਤਾ । ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਸਥਾਨਿਕ ਪੱਤਰਕਾਰਾਂ ਨੂੰ ਦੱਸਿਆ ਕਿ ਚੈਕਿੰਗ ਦੌਰਾਨ ਸਿਖਲਾਈ ਕੋਰਸ ਕਰ ਰਹੇ ਸਿਖਿਆਰਥੀ ਪੂਰੇ ਅਨੁਸ਼ਾਸ਼ਨ ਵਿੱਚ ਰਹਿ ਕੇ ਸਿਖਲਾਈ ਕਰ ਰਹੇ ਸਨ।
ਜਿਸ ਨੂੰ ਦੇਖ ਕੇ ਨਾਬਾਰਡ ਚੰਡੀਗੜ੍ਹ ਦੇ ਅਧਿਕਾਰੀ ਮੈਡਮ ਪੁਨੀਤ ਕੌਰ ਅਤੇ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਖੁਸ਼ ਹੋਏ ਸਿਖਿਆਰਥੀਆਂ ਨੂੰ ਸ਼ਾਬਾਸ਼ ਦਿੱਤੀ। ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸਵੈ ਸਹਾਈ ਗਰੁੱਪਾਂ ਦੇ ਮੈਂਬਰ ਨਾਬਾਰਡ ਦੀ ਕਸੌਟੀ ਤੇ ਖਰੇ ਉੱਤਰੇ ਹਨ ਨਬਾਰਡ ਆਉਣ ਵਾਲੇ ਸਮੇਂ ਵਿੱਚ ਉਦਮੀ ਔਰਤਾਂ ਲਈ ਹੋਰ ਲਾਭਦਾਇਕ ਸਕੀਮਾਂ ਲੈ ਕੇ ਆਵੇਗਾ। ਨਾਬਾਰਡ ਚੰਡੀਗੜ੍ਹ ਦੇ ਅਧਿਕਾਰੀ ਮੈਡਮ ਪੁਨੀਤ ਕੌਰ ਨੇ ਸਿਖਿਆਰਥੀਆਂ ਵੱਲੋ ਤਿਆਰ ਕੀਤੀਆਂ ਜਾ ਰਹੀਆਂ ਡਰੇਸਾਂ ਚੈੱਕ ਕੀਤੀਆਂ ਅਤੇ ਹੋਰ ਹੱਥ ਦੀ ਸਫਾਈ ਲਿਆਉਣ ਲਈ ਉਤਸ਼ਾਹਿਤ ਕੀਤਾ। ਬੈਪਟਿਸਟ ਚੈਰੀਟੇਬਲ ਸੋਸਾਇਟੀ ਵੱਲੋਂ ਪੁਨੀਤ ਮੈਡਮ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ।