ਨਾਇਡੂ ਕੇਂਦਰੀ ਫੰਡਾਂ ਦੀ ਸਹੀ ਵਰਤੋਂ ਕਰਨ ’ਚ ਨਾਕਾਮ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਟੀਡੀਪੀ ਸੁਪਰੀਮੋ ਚੰਦਰਬਾਬੂ ਨਾਇਡੂ ’ਤੇ ਐਤਵਾਰ ਨੂੰ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਕੇਂਦਰੀ ਫੰਡਾਂ ਦੀ ਵਰਤੋਂ ਸਹੀ ਢੰਗ ਨਾਲ ਨਾ ਕਰਕੇ ਵਿਕਾਸ ਦੇ ਆਪਣੇ ਵਾਅਦੇ ਤੋਂ ‘ਯੂ-ਟਰਨ’ ਲੈ ਲਿਆ ਹੈ।
ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ ਨਾਲ ਗਠਜੋੜ ਕਰਨ ਲਈ ਨਾਇਡੂ ਦੀ ਲਾਹ-ਪਾਹ ਕੀਤੀ ਅਤੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਐਨ ਟੀ ਰਾਮਾ ਰਾਓ ਨੇ ਟੀਡੀਪੀ ਆਂਧਰਾ ਪ੍ਰਦੇਸ਼ ਨੂੰ ‘ਕਾਂਗਰਸ ਮੁਕਤ’ ਕਰਨ ਲਈ ਬਣਾਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਦੌਰੇ ਮੌਕੇ ਹੁਕਮਰਾਨ ਧਿਰ ਟੀਡੀਪੀ ਦੇ ਵਰਕਰਾਂ ਨੇ ਕਈ ਥਾਵਾਂ ’ਤੇ ਪ੍ਰਦਰਸ਼ਨ ਕੀਤੇ। ਟੀਡੀਪੀ ਵੱਲੋਂ ਐਨਡੀਏ ਨਾਲੋਂ ਨਾਤਾ ਤੋੜ ਲਏ ਜਾਣ ਮਗਰੋਂ ਸ੍ਰੀ ਮੋਦੀ ਦਾ ਆਂਧਰਾ ’ਚ ਇਹ ਪਹਿਲਾ ਦੌਰਾ ਸੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਚੌਕੀਦਾਰ’ ਨੇ ਉਸ ਦੀ ਨੀਂਦ ਹਰਾਮ ਕਰ ਦਿੱਤੀ ਹੈ ਅਤੇ ਆਂਧਰਾ ਪ੍ਰਦੇਸ਼ ਨੂੰ ਦਿੱਤੇ ਗਏ ਹਰੇਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਉਧਰ ਤਾਮਿਲਨਾਡੂ ਦੇ ਪੇਰੂਮਨਾਲੂਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਹਮਲਾ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਲਈ ਰੱਖਿਆ ਸੈਕਟਰ ਸਿਰਫ਼ ਸੌਦੇਬਾਜ਼ੀ ਕਰਨ ਦਾ ਜ਼ਰੀਆ ਬਣ ਕੇ ਰਹਿ ਗਿਆ ਸੀ।

Previous articleਹਿਮਾਚਲ ਵਿੱਚ ਹੋਰ ਬਰਫ਼ਬਾਰੀ ਅਤੇ ਮੀਂਹ ਦੀ ਪੇਸ਼ੀਨਗੋਈ
Next articleਸੰਸਦ ਮੈਂਬਰ ਵੱਲੋਂ ਟੌਲ ਬੰਦ ਕਰਵਾਉਣ ਦੀ ਚਿਤਾਵਨੀ