ਚੰਡੀਗੜ੍ਹ (ਸਮਾਜ ਵੀਕਲੀ): ਨਵੇਂ ਬਣੇ ਜ਼ਿਲ੍ਹੇ ਮਾਲੇਰਕੋਟਲਾ ਦੀ ਕਮਾਨ ਮਹਿਲਾ ਅਧਿਕਾਰੀਆਂ ਦੇ ਹੱਥ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਸਾਲ 2010 ਬੈੱਚ ਦੀ ਆਈਏਐੱਸ ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੂੰ ਮਾਲੇਰਕੋਟਲਾ ਦੀ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਇਸ ਸਮੇਂ ਉਹ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਵਜੋਂ ਤਾਇਨਾਤ ਸਨ। ਸਾਲ 2013 ਬੈੱਚ ਦੀ ਕੰਵਰਦੀਪ ਕੌਰ ਨੂੰ ਐੱਸਐੱਸਪੀ ਨਿਯੁਕਤ ਕੀਤਾ ਹੈ। ਉਹ ਐੱਸਐੱਸਪੀ ਕਪੂਰਥਲਾ ਵਜੋਂ ਤਾਇਨਾਤ ਸਨ।
ਸੁਰਭੀ ਮਲਿਕ ਆਈਏਐੱਸ ਨੂੰ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਤਾਇਨਾਤ ਕੀਤਾ ਹੈ। ਏਆਈਜੀ ਮਾਈਨਿੰਗ ਪੰਜਾਬ ਰਣਜੀਤ ਸਿੰਘ ਨੂੰ ਕਮਾਂਡੈਂਟ 36 ਬਟਾਲੀਅਨ ਪੀਏਪੀ ਬਹਾਦਰਗੜ੍ਹ ਦਾ ਵਾਧੂ ਚਾਰਜ ਦਿੱਤਾ ਹੈ। ਜਤਿੰਦਰ ਸਿੰਘ ਨੂੰ ਕਮਾਂਡੈਂਟ 13ਵੀਂ ਬਟਾਲੀਅਨ ਪੀਏਪੀ ਚੰਡੀਗੜ੍ਹ, ਬਲਵੰਤ ਕੌਰ ਨੂੰ ਕਮਾਂਡੈਂਟ 6ਵੀਂ ਆਈਆਰਬੀ ਲੱਡਾ ਕੋਠੀ ਸੰਗਰੂਰ, ਹਰਕਮਲਪ੍ਰੀਤ ਸਿੰਘ ਨੂੰ ਐੱਸਐੱਸਪੀ ਕਪੂਰਥਲਾ ਅਤੇ ਰਣਵੀਰ ਸਿੰਘ ਨੂੰ ਕਮਾਂਡੈਂਟ ਐੱਸਓਜੀ ਬਹਾਦੁਰਗੜ੍ਹ ਤਾਇਨਾਤ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly