ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਅਤੇ ਸਫਾਈ ਕਰਮਚਾਰੀਆ ਵਲੋ ਵਧੀਆ ਸੇਵਾਵਾ ਦੇਣ ਲਈ ਪ੍ਰੈਸ ਕਲੱਬ ਮਹਿਤਪੁਰ ਵਲੋ ਕੀਤਾ ਸਨਮਾਨਿਤ 

ਮਹਿਤਪੁਰ,(ਸਮਾਜਵੀਕਲੀ-ਨੀਰਜ ਵਰਮਾ)- ਜਿਸ ਦਿਨ ਤੋ ਭਾਰਤ ਅੰਦਰ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ । ਉਸ ਦਿਨ ਤੋ ਦਫਤਰ ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫਸਰ ਸ੍ਰੀ ਦੇਸ ਰਾਜ ਅਤੇ ਸਮੂਹ ਸਫਾਈ ਕਰਮਚਾਰੀਆ ਨੇ ਨਗਰ ਨਿਵਾਸੀਆ ਨੂੰ ਹਰ ਤਰਾਂ ਦੀ ਸਫਾਈ ਸਬੰਧੀ ਸਹੁਲਤ ਦਿੱਤੀ ਹੈ । ਉਨਾਂ ਨੇ ਹਰ ਘਰ ਤੱਕ ਕਈ ਤਰਾਂ ਦੀਆ ਸਹੁਲਤਾ ਪਹੁੰਚਾਈਆ ਹਨ ਚਾਹੇ ਉਹ ਮਹਿਤਪੁਰ ਵਿੱਚ ਕੂੜਾ ਕਰਕਟ,ਡੋਰ ਟੂ ਡੋਰ ਕੂੜਾ ਇੱਕਠਾ ਕਰਨਾ, ਰਾਸਤਿਆ, ਗਲੀਆ ਵਿੱਚ ਸੈਨੀਟਾਇਜ ਕਰਨਾ ਜਾ ਫੋਗਿੰਗ ਹੋਵੇ । ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਜੀ ਦੇ ਆਦੇਸ ਤੇ ਪ੍ਰੈਸ ਕਲੱਬ ਮਹਿਤਪੁਰ ਨੇ ਕਲੱਬ ਦੇ ਸੀਨੀਅਰ ਪੱਤਰਕਾਰ ਮਿਹਰ ਸਿੰਘ ਰੰਧਾਵਾ ਜੀ ਦੀ ਅਗਵਾਈ ਵਿੱਚ ਕਾਰਜ ਸਾਧਰ ਅਫ਼ਸਰ ਸ੍ਰੀ ਦੇਸ ਰਾਜ ਅਤੇ ਨਗਰ ਪੰਚਾਇਤ ਦੇ ਸਫਾਈ ਕਰਮਚਾਰੀਆ ਦੀਆ ਵਧੀਆ ਸੇਵਾਵਾ ਦੇਣ ਕਰਕੇ ਸਨਮਾਨਿਤ ਕੀਤਾ ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਸ੍ਰੀ ਦੇਸ ਰਾਜ ਜੀ ਸਾਬਕਾ ਪ੍ਰਧਾਨ ਸ੍ਰੀ ਰਾਜ ਕੁਮਾਰ ਜੱਗਾ,ਅਕਾਂਊਟੈਟਂ ਸ੍ਰੀ ਸੰਤੋਖ ਲਾਲ ਨੂੰ ਸਿਰਪਾਓ, ਮਾਸਕ, ਦਸਤਾਨੇ, ਇੱਕ ਡਾਇਰੀ ਦੇ ਕੇ ਸਨਮਾਨਿਤ ਕੀਤਾ ਅਤੇ ਸਫਾਈ ਕਰਮਚਾਰੀਆ ਦੇ ਗਲਾ ਵਿੱਚ ਹਾਰ ਪਾ ਕੇ, ਮਾਸਕ ਅਤੇ ਦਸਤਾਨੇ ਦੇ ਕੇ ਸਨਮਾਨਿਤ ਕੀਤਾ । ਪ੍ਰੈਸ ਕਲੱਬ ਦੇ ਸੀਨੀਅਰ ਆਗੂ ਮਿਹਰ ਸਿੰਘ ਰੰਧਾਵਾ ਨੇ ਕਿਹਾ ਕਿ ਕਿ ਇਸ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੰਗ ਲੜਣ ਲਈ ਪੰਜਾਬ ਦੇ ਸਫਾਈ ਸੈਨਿਕ ਦਿਨ ਰਾਤ ਇੱਕ ਕਰੀ ਬੈਠੇ ਹਨ ਆਪਣੀਆ ਕੀਮਤੀ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਦੇਸ ਦੇ ਲੋਕਾ ਤੱਕ ਸਫਾਈ ਸਬੰਧੀ ਹਰ ਸਹੁਲਤ ਪਹੁੰਚਾ ਰਹੇ ਹਨ । ਭਾਵੇ ਇਹ ਸਫਾਈ ਕਰਮਚਾਰੀ ਨੂੰ ਭਾਰਤ ਦੇ ਕੋਨੇ ਕੋਨੇ ਤੇ ਫੁੱਲਾ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਇਹਨਾਂ ਦੇ ਵੀ ਪਰਿਵਾਰ ਹਨ ਜਿਹਨਾਂ ਦੀਆ ਇਫਾਜਤ ਕਰਨਾ ਸਰਕਾਰਾ ਦੀ ਜਿਮ੍ਹੇਵਾਰੀ ਬਣਦੀ ਹੈ । ਅਖੀਰ ਵਿੱਚ ਕਾਰਜ ਸਾਧਕ ਅਫਸਰ ਸ੍ਰੀ ਦੇਸ ਰਾਜ ਅਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸ੍ਰੀ ਰਾਜ ਕੁਮਾਰ ਜੱਗਾ ਨੇ ਪ੍ਰੈਸ ਕਲੱਬ ਵਲੋ ਇਹ ਉਪਰਾਲਾ ਕਰਨੇ ਤੇ ਧੰਨਵਾਦ ਕੀਤਾ ।
ਇਸ ਮੌਕੇ ਪ੍ਰੈਸ ਕਲੱਬ ਵਲੋ ਰਾਜੇਸ ਸੂਦ, ਮਨੋਜ ਚੋਪੜਾ, ਹਰਭਜਨ ਸਿੰਘ ਰਾਜਾ, ਸੁੱਖਾ ਰੂਪਰਾ, ਸੋਨੂੰ ਕੰਬੋਜ, ਅਸ਼ੋਕ ਚੌਹਾਨ, ਲਖਵਿੰਦਰ ਸਿੰਘ, ਨੀਰਜ ਵਰਮਾ, ਅਜੀਤ ਸਿੰਘ, ਸਾਬੀ ਝੰਡ, ਅਮ੍ਰਿਤਪਾਲ ਸਿੰਘ, ਕਰਮਜੀਤ ਸਿੰਘ, ਹਰਦੀਪ ਸਿੰਘ  ਅਤੇ ਸਫਾਈ ਕਰਮਚਾਰੀਆ ਅਤੇ ਸਟਾਫ ਅਮਨ ਚਾਹਲ, ਸੌਰਬ ਜੋਸ਼ੀ, ਕੁਲਵਿੰਦਰ ਸਿੰਘ, ਚਰਨਜੀਤ ਸੌਖੀ, ਰਵੀ ਗਿੱਲ, ਸੁਨੀਲ ਕੁਮਾਰ, ਸੁਭਾਸ, ਤੋਤਾ ਰਾਮ ਆਦਿ ਹਾਜਰ ਸਨ ।
Previous articleਪੁਲਸ ਨੇ ਮਨਾਇਆ ਪੱਤਰਕਾਰ ਦਾ ਜਨਮ ਦਿਨ, ਕੇਕ ਲੈ ਕੇ ਪੁੱਜੀ ਘਰ
Next articleਪੰਜਾਬ ’ਚ 17 ਮਈ ਤਕ ਜਾਰੀ ਰਹੇਗਾ ਕਰਫਿਊ