ਹੱਕ ਰਿਕਾਰਡਜ਼ ਅਤੇ ਹੈਪੀ ਡੱਲੀ ਲੈਕੇ ਆ ਰਹੇ ਹਨ ਗਾਇਕਾ ਸ਼ੈਲੀ ਬੀ ਦੀ ਆਵਾਜ਼ ਵਿੱਚ ਧਾਰਮਿਕ ਗੀਤ “ਗੁਰੂ ਜੀ ਤੁਸੀਂ ਮੇਹਰ ਕਰੋ”

ਹੱਕ ਰਿਕਾਰਡਜ਼ ਅਤੇ ਹੈਪੀ ਡੱਲੀ ਲੈਕੇ ਆ ਰਹੇ ਹਨ ਗਾਇਕਾ ਸ਼ੈਲੀ ਬੀ ਦੀ ਆਵਾਜ਼ ਵਿੱਚ ਧਾਰਮਿਕ ਗੀਤ “ਗੁਰੂ ਜੀ ਤੁਸੀਂ ਮੇਹਰ ਕਰੋ”

ਸਮਾਜ ਵੀਕਲੀ (ਭੋਗਪੁਰ/ਹਰਨਾਮ ਦਾਸ ਚੋਪੜਾ)- ਐੱਸ. ਐੱਮ. ਆਰ. ਫਿਲਮ ਪਰੋਡਕਸ਼ਨ ਅਤੇ ਹੱਕ ਰਿਕਾਰਡਜ਼ ਅਤੇ ਪ੍ਰੋਡਿਊਸਰ ਨਿਤਿਨ ਪਾਲ ਨਿਊਜ਼ੀਲੈਂਡ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਧਾਰਮਿਕ ਗੀਤ “ਗੁਰੂ ਜੀ ਤੁਸੀ ਮੇਹਰ ਕਰੋ” ਲੈ ਕੇ ਆ ਰਹੇ ਹਨ। ਸਿੰਗਰ ਸ਼ੈਲੀ ਬੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਗੁਰਪੁਰਬ ਤੇ ਵਰਲਡ ਵਾਈਡ ਰਲੀਜ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਗੀਤ ਦੇ ਬੋਲ ਹੈਪੀ ਡੱਲੀ ਵੱਲੋਂ ਲਿਖੇ ਗਏ ਹਨ। ਇਸ ਗੀਤ ਦਾ ਮਿਊਜ਼ਿਕ ਸਾਬ ਸਿੰਘ ਵੱਲੋਂ ਕੀਤਾ ਗਿਆ ਹੈ। ਇਸ ਗੀਤ ਦਾ ਫਿਲਮਾਂਕਣ ਸ਼ੁੱਭ ਜੇ ਪੀ ਦੁਆਰਾ ਕੀਤਾ ਗਿਆ ਹੈ। ਡੀ. ਓ. ਪੀ. ਦਾ ਕੰਮ ਵਿੱਕੀ ਸੇਠੀ ਵੱਲੋਂ ਕੀਤਾ ਗਿਆ। ਐਡਿਟੰਗ ਦਾ ਕੰਮ ਵੀ ਕੇ ਐਫ ਸਟੂਡਿਓਜ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਜਲਦ ਹੀ ਆਪ ਸਭ ਦੇ ਰੂ-ਬ-ਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸ਼ੁੱਭ ਅਵਸਰ ਤੇ ਕੀਤਾ ਜਾਵੇਗਾ। ਉਮੀਦ ਹੈ ਕਿ ਹੱਕ ਰਿਕਾਰਡਜ਼ ਵੱਲੋਂ ਤਿਆਰ ਕੀਤੇ ਇਸ ਪ੍ਰੋਜੈਕਟ ਨੂੰ ਸੰਗਤਾਂ ਵੱਲੋਂ ਭਰਭੂਰ ਪਿਆਰ ਤੇ ਅਸ਼ੀਰਵਾਦ ਮਿਲੇਗਾ

Previous article‘Diye Jalte Hain’ (The Lamps are Lit), a Diwali Bollywood-Themed Charity Musical Fundraiser Lights up London
Next article26 ਨਵੰਬਰ ਸੰਵਿਧਾਨ ਦਿਵਸ ਤੇ ਵਿਸ਼ੇਸ਼